ਬ੍ਰਿਸਬੇਨ ''ਚ ਦੂਜਾ ਸਾਲਾਨਾ ਫੁੱਟਬਾਲ ਟੂਰਨਾਮੈਂਟ 21 ਅਕਤੂਬਰ ਨੂੰ

Thursday, Oct 05, 2023 - 12:03 PM (IST)

ਬ੍ਰਿਸਬੇਨ ''ਚ ਦੂਜਾ ਸਾਲਾਨਾ ਫੁੱਟਬਾਲ ਟੂਰਨਾਮੈਂਟ 21 ਅਕਤੂਬਰ ਨੂੰ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਸਿੰਘ ਸਭਾ ਸਪੋਰਟਸ ਕਲੱਬ ਬ੍ਰਿਸਬੇਨ ਵੱਲੋਂ ਸਾਲਾਨਾ ਇਕ ਦਿਨਾਂ ਫੁੱਟਬਾਲ ਟੂਰਨਾਮੈਂਟ 21 ਅਕਤੂਬਰ ਦਿਨ ਸ਼ਨੀਵਾਰ ਨੂੰ ਨੌਰਥ ਸਟਾਰ ਫੁੱਟਬਾਲ ਕਲੱਬ ਜਿਲਮੀਆਂ ਬ੍ਰਿਸਬੇਨ ਵਿਖੇ ਬਹੁਤ ਹੀ ਸ਼ਾਨੋ-ਸ਼ੋਕਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਤਰਨਜੀਤ ਸਿੰਘ, ਸੰਨੀ ਜੌਹਲ, ਰਣਦੀਪ ਜੌਹਲ ਅਤੇ ਭੁਪਿੰਦਰ ਪੰਨੂੰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਲੜਕੇ ਅੰਡਰ 7, 9, 11, 14 ਅਤੇ ਓਪਨ 40 ਵਰਗ ਆਦਿ ਟੀਮਾਂ ਅਤੇ ਲੜਕੀਆਂ ਅੰਡਰ 14 ਵਰਗ ਦੀਆ ਟੀਮਾਂ ਦੇ ਖਿਡਾਰੀ ਭਾਗ ਲੈ ਰਹੇ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਅਮਰੀਕਾ ਨੇ ਕੀਤਾ ਵੱਡਾ ਐਲਾਨ

ਇਸ ਮੌਕੇ ਦਰਸ਼ਕਾ ਨੂੰ ਰੱਸਾ-ਕੱਸੀ, ਵਾਲੀਬਾਲ  ਅਤੇ ਹੋਰ ਕਲਚਰਲ ਵੰਨਗੀਆ ਵੀ ਵੇਖਣ ਨੂੰ ਮਿਲਣਗੀਆ। ਉਨਾਂ ਅੱਗੇ ਦੱਸਿਆ ਕਿ ਟੂਰਨਾਮੈਂਟ ਵਿੱਚ ਵੱਖ-ਵੱਖ ਕਲੱਬਾਂ ਦੀਆਂ ਐਂਟਰੀ ਫੀਸ 15 ਅਕਤੂਬਰ ਤੱਕ ਲਈ ਜਾਵੇਗੀ। ਟੂਰਨਾਮੈਂਟ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  
 


author

Vandana

Content Editor

Related News