30 ਮਿੰਟ ਤੋਂ ਵੀ ਘੱਟ ਸਮੇਂ ’ਚ ਸਮੁੰਦਰ ਦਾ ਖਾਰਾ ਪਾਣੀ ਬਣੇਗਾ ਪੀਣ ਯੋਗ
Wednesday, Aug 12, 2020 - 08:26 AM (IST)
ਸਿਡਨੀ, (ਯੂ. ਐੱਨ. ਆਈ.)-ਹੁਣ 30 ਮਿੰਟ ਤੋਂ ਵੀ ਘੱਟ ਸਮੇਂ ’ਚ ਸਮੁੰਦਰ ਦਾ ਖਾਰਾ ਪਾਣੀ ਪੀਣ ਲਾਇਕ ਬਣ ਜਾਏਗਾ। ਆਸਟ੍ਰੇਲੀਆ ਦੇ ਖੋਜਕਾਰਾਂ ਨੇ ਸਿਰਫ ਉੱਚ-ਤਕਨੀਕ ਦੇ ਫਿਲਟਰ ਅਤੇ ਸੂਰਜ ਦੀ ਰੋਸ਼ਨੀ ਦੀ ਊਰਜਾ ਦੀ ਵਰਤੋਂ ਨਾਲ ਦੁਨੀਆ ਦੀ ਅਜਿਹੀ ਪਹਿਲੀ ਤਕਨੀਕ ਵਿਕਸਤ ਕਰ ਲਈ ਹੈ।
ਮੈਲਬੌਰਨ ਸਥਿਤ ਮੋਨਾਸ਼ ਯੂਨੀਵਰਸਿਟੀ ਮੁਤਾਬਕ, ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਇਹ ਤਕਨੀਕ ਰੋਜ਼ਾਨਾ ਸੈਂਕੜੇ ਲੀਟਰ ਸਮੁੰਦਰ ਦੇ ਪਾਣੀ ਨੂੰ ਪੀਣ ਯੋਗ ਬਣਾਉਣ ਦੀ ਸਮਰੱਥਾ ਰੱਖਦਾ ਹੈ। ਇਸ ਪ੍ਰਕਿਰਿਆ ਲਈ ਸਿਰਫ ਪ੍ਰਤੱਖ ਰੂਪ ਨਾਲ ਸੂਰਜ ਦੀ ਰੋਸ਼ਨੀ ਦੀ ਲੋੜ ਹੁੰਦੀ ਹੈ ਜੋ ਇਸ ਤਕਨੀਕ ਨੂੰ ਘੱਟ ਲਾਗਤ ਵਾਲਾ ਅਤੇ ਟਿਕਾਊ ਵੀ ਬਣਾਉਂਦੀ ਹੈ। ਮੋਨਾਸ਼ ਯੂਨੀਵਰਸਿਟੀ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਹੁਆਂਟਿੰਗ ਵਾਂਗ ਨੇ ਕਿਹਾ ਕਿ ਦੁਨੀਆ ’ਚ ਪਾਣੀ ਦੇ ਸੰਕਟ ਨੂੰ ਦੂਰ ਕਰਨ ਲਈ ਸਮੁੰਦਰ ਦੇ ਪਾਣੀ ਨੂੰ ਪੀਣ ਯੋਗ ਬਣਾਉਣ ਦਾ ਬਦਲ ਬਿਹਤਰ ਹੈ।