ਸਿਆਟਲ ''ਚ ਭਲਕੇ ਪੈਣਗੀਆਂ ਰੈਫਰੈਂਡਮ ਦੀਆਂ ਵੋਟਾਂ ! ਕਈ ਦੇਸ਼ਾਂ ਤੋਂ ਪਹੁੰਚੇ SFJ ਦੇ ਕਾਰਕੁੰਨ
Sunday, Mar 22, 2026 - 10:14 AM (IST)
ਸਿਆਟਲ (ਸਰਬਜੀਤ ਸਿੰਘ ਬਨੂੜ)- ਭਾਰਤ ਤੋਂ ਵੱਖ ਅਜ਼ਾਦ ਪੰਜਾਬ ਦੀ ਮੰਗ ਨੂੰ ਲੈ ਕੇ ਵਿਦੇਸ਼ਾਂ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਕਰਵਾਏ ਜਾ ਰਹੇ ਖਾਲਿਸਤਾਨ ਰੈਫਰੈਂਡਮ ਦੇ ਤਹਿਤ ਭਲਕੇ ਸਿਆਟਲ ਦੇ ਸਿਟੀ ਹਾਲ ਪਾਰਕ ਵਿੱਚ ਸਿੱਖ ਭਾਈਚਾਰਾ ਵੋਟਾਂ ਪਾਵੇਗਾ। ਇਸ ਮੌਕੇ ਸਿਟੀ ਹਾਲ ਪਾਰਕ ਨੂੰ ਖਾਲਿਸਤਾਨ ਦੇ ਝੰਡਿਆਂ ਨਾਲ ਸਜਾਇਆ ਗਿਆ ਹੈ।
ਰੈਫਰੈਂਡਮ ਦੀ ਕਾਮਯਾਬੀ ਅਤੇ ਚੜ੍ਹਦੀ ਕਲਾ ਲਈ ਗੁਰਦੁਆਰਾ ਸਿੰਘ ਸਭਾ, ਰੈਂਟਨ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਖਾਲਿਸਤਾਨ ਰੈਫਰੈਂਡਮ ਦੀ ਸਫਲਤਾ, ਕੌਮੀ ਇਕਜੁੱਟਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ।
ਸਮਾਗਮ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਸਿੱਖਸ ਫਾਰ ਜਸਟਿਸ ਦੇ ਸੈਂਕੜੇ ਕਾਰਕੁੰਨ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਭਾਰੀ ਉਤਸ਼ਾਹ ਨਾਲ ਹਾਜ਼ਰੀ ਲਗਵਾਈ। ਗੁਰਦੁਆਰਾ ਸਾਹਿਬ ਦਾ ਮਾਹੌਲ ਚੜ੍ਹਦੀ ਕਲਾ, ਜੋਸ਼ ਅਤੇ ਕੌਮੀ ਜਜ਼ਬੇ ਨਾਲ ਭਰਪੂਰ ਨਜ਼ਰ ਆਇਆ। ਹਰ ਪਾਸੇ ਖਾਲਸਾਈ ਨਿਸ਼ਾਨ ਝੂਲ ਰਹੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਖ਼ੁਦਕੁਸ਼ੀ ਮਾਮਲੇ 'ਚ MLA ਭੁੱਲਰ ਸਣੇ 3 ਖ਼ਿਲਾਫ਼ FIR ਦਰਜ
ਇਸ ਮੌਕੇ ਅਵਤਾਰ ਸਿੰਘ ਪੰਨੂੰ ਨੇ ਕਿਹਾ ਕਿ ਸਿਆਟਲ ਦੇ ਸਿੱਖਾਂ ਵਿੱਚ ਪੰਜਾਬ ਦੀ ਅਜ਼ਾਦੀ ਲਈ ਬਹੁਤ ਉਤਸ਼ਾਹ ਹੈ। ਸਿਆਟਲ ਵਿੱਚ ਭਲਕੇ ਹੋ ਰਿਹਾ ਪੰਜਾਬ ਅਜ਼ਾਦੀ ਦਾ ਰੈਫਰੈਂਡਮ ਸ਼ਹੀਦ ਬਾਬਾ ਗੁਰਚਰਨ ਸਿੰਘ ਮਾਨੋਚਾਹਲ ਨੂੰ ਸਮਰਪਿਤ ਹੈ। ਸਿਆਟਲ ਵਿੱਚ ਵੱਖ-ਵੱਖ ਗੁਰਦੁਆਰਾ ਪ੍ਰਬੰਧਕਾਂ ਤੇ ਸਿੱਖ ਆਗੂਆਂ ਨੇ ਕਿਹਾ ਕਿ ਸਿਆਟਲ ‘ਚ ਭਲਕੇ ਇਤਿਹਾਸ ਲਿਖਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਬਖ਼ਸ਼ੀਸ਼ ਸਿੰਘ, ਭਾਈ ਦਪਿੰਦਰਜੀਤ ਸਿੰਘ, ਗੁਰਮੀਤ ਸਿੰਘ ਤੁੜ, ਬਲਜਿੰਦਰ ਸਿੰਘ ਨਿਉਜ਼ੀਲੈਂਡ, ਬਿਕਰਮਜੀਤ ਸਿੰਘ, ਨਰਿੰਦਰਜੀਤ ਸਿੰਘ ਸਰੀ, ਸਾਬੀ ਸਿੰਘ, ਕੁਲਦੀਪ ਸਿੰਘ ਆਦਿ ਆਗੂਆਂ ਨੇ ਵੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਲਕੇ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸ਼ਹੀਦ ਪਰਿਵਾਰਾਂ ਨੂੰ ਵੀ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ- ਖ਼ਤਮ ਹੋ ਜਾਵੇਗਾ ਡਾਲਰ ! ਅਮਰੀਕਾ ਦੇ 'ਗਲ਼ੇ ਦੀ ਹੱਡੀ' ਬਣ ਗਈ ਇਰਾਨ ਦੀ ਜੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
