ਸੁਮੰਦਰੀ ਦੇਵੀ ਨੇ ਮੈਨੂੰ ਸੁਪਨੇ 'ਚ ਆ ਕੇ ਰਾਸ਼ਟਰਪਤੀ ਚੋਣਾਂ ਲੱੜਣ ਲਈ ਕਿਹਾ : ਟੈਰੀ ਗੋਊ

Thursday, Apr 18, 2019 - 01:33 AM (IST)

ਸੁਮੰਦਰੀ ਦੇਵੀ ਨੇ ਮੈਨੂੰ ਸੁਪਨੇ 'ਚ ਆ ਕੇ ਰਾਸ਼ਟਰਪਤੀ ਚੋਣਾਂ ਲੱੜਣ ਲਈ ਕਿਹਾ : ਟੈਰੀ ਗੋਊ

ਤਾਈਪੇਈ - ਜਨਵਰੀ, 2020 'ਚ ਤਾਈਵਾਨ ਦੀਆਂ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਜਿਸ 'ਚ ਕਈ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ। ਉਥੇ ਹੀ ਫਾਕਸਕੋਨ ਦੇ ਸੰਸਥਾਪਕ ਅਤੇ ਬਾਸ ਟੈਰੀ ਗੋਊ ਨੇ ਤਾਈਵਾਨ ਦੇ ਰਾਸ਼ਟਰਪਤੀ ਚੋਣਾਂ ਲਈ ਆਪਣੇ ਉਮੀਦਵਾਰੀ ਦਾ ਐਲਾਨ ਕੀਤਾ ਹੈ। ਸਾਈ ਇੰਗ ਵੇਨ ਤਾਈਵਾਨ ਦੀ ਮੌਜੂਦਾ ਰਾਸ਼ਟਰਪਤੀ ਹੈ ਅਤੇ ਉਹ 2016 'ਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਜਿੱਤੀ ਸੀ, ਜਿਹੜੀ ਕਿ ਡੈਮੋਕ੍ਰੇਟਿਕ ਪ੍ਰੋਗੈਸਿਵ ਪਾਰਟੀ ਨਾਲ ਸਬੰਧ ਰੱਖਦੀ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਗੋਊ ਨੇ ਇਹ ਚੋਣਾਂ ਲੱੜਣ ਦਾ ਵਿਚਾਰ ਸੁਮੰਦਰੀ ਦੇਵੀ ਮਾਜ਼ੂ 'ਤੇ ਆਖਣ 'ਤੇ ਕੀਤਾ ਹੈ। ਟੈਰੀ ਨੇ ਦੱਸਿਆ ਕਿ ਦੇਵੀ ਮੇਰੇ ਸੁਪਨੇ 'ਚ ਆਏ ਅਤੇ ਕਹਿਣ ਲੱਗੀ ਕਿ ਬਾਹਰ ਨਿਕਲ ਅਤੇ ਕੁਝ ਕਰ। ਉਨ੍ਹਾਂ ਕਿਹਾ ਮੈਂ ਨਹੀਂ ਚਾਹੁੰਦੀ ਕਿ ਤਾਈਵਾਨ ਦੇ ਲੋਕ ਮੁਸੀਬਤ 'ਚ ਪੈਣ, ਇਸ ਕਰਕੇ ਤੂੰ ਰਾਸ਼ਟਰਪਤੀ ਜਿੱਤ ਕੇ ਲੋਕਾਂ ਦਾ ਭਲਾ ਕਰ। ਦੱਸ ਦਈਏ ਕਿ ਫਾਕਸਕੋਨ ਕੰਪਨੀ ਐਪਲ ਦੇ ਆਈਫੋਨ ਅਸੈਂਬਲ ਕਰਦੀ ਹੈ। ਟੈਰੀ ਜਿੱਥੇ ਚੀਨ ਨਾਲ ਤਾਈਵਾਨ ਦੇ ਸਬੰਧਾਂ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ ਉਥੇ ਮੌਜੂਦਾ ਰਾਸ਼ਟਰਪਤੀ ਸਾਈ ਉਸ ਦੇ ਉਲਟ ਹੈ ਕਿਉਂਕਿ ਕੁਝ ਦਿਨ ਪਹਿਲਾਂ ਸਾਈ ਨੇ ਕਿਹਾ ਹੈ ਕਿ ਉਹ ਚੀਨ ਦੇ ਫੌਜੀ ਦਬਾਅ ਨੂੰ ਆਪਣੇ ਦੇਸ਼ 'ਤੇ ਹਾਵੀ ਨਹੀਂ ਹੋਣ ਦੇਵੇਗੀ।


author

Khushdeep Jassi

Content Editor

Related News