ਸਮੁੰਦਰੀ ਸਿੱਪੀਆਂ: ਕੁਦਰਤ ਦੀਆਂ ''ਟਾਈਮ ਮਸ਼ੀਨਾਂ'' ਜੋ ਖੋਲ੍ਹਦੀਆਂ ਹਨ ਹਜ਼ਾਰਾਂ ਸਾਲ ਪੁਰਾਣੇ ਭੇਦ

Tuesday, Jan 27, 2026 - 03:43 PM (IST)

ਸਮੁੰਦਰੀ ਸਿੱਪੀਆਂ: ਕੁਦਰਤ ਦੀਆਂ ''ਟਾਈਮ ਮਸ਼ੀਨਾਂ'' ਜੋ ਖੋਲ੍ਹਦੀਆਂ ਹਨ ਹਜ਼ਾਰਾਂ ਸਾਲ ਪੁਰਾਣੇ ਭੇਦ

ਵੈੱਬ ਡੈਸਕ- ਸਮੁੰਦਰ ਦੇ ਕਿਨਾਰੇ ਬਿਖਰੀਆਂ ਸੁੰਦਰ ਸਿੱਪੀਆਂ ਨੂੰ ਅਕਸਰ ਅਸੀਂ ਸਿਰਫ਼ ਸਜਾਵਟ ਦੀ ਚੀਜ਼ ਸਮਝਦੇ ਹਾਂ, ਪਰ ਵਿਗਿਆਨੀਆਂ ਅਨੁਸਾਰ ਇਹ ਮਹਿਜ਼ ਖਿਡੌਣੇ ਨਹੀਂ ਸਗੋਂ ਇਤਿਹਾਸ ਦੀਆਂ ਪਰਤਾਂ ਖੋਲ੍ਹਣ ਵਾਲੀਆਂ 'ਟਾਈਮ ਮਸ਼ੀਨਾਂ' ਹਨ। ਵਿਗਿਆਨਕ ਅਨੁਮਾਨਾਂ ਮੁਤਾਬਕ, ਕੈਲੀਫੋਰਨੀਆ ਦੀ ਖਾੜੀ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੀ ਲਗਭਗ 2 ਹਜ਼ਾਰ ਅਰਬ ਸਿੱਪੀਆਂ ਮੌਜੂਦ ਹਨ। ਜੇਕਰ ਦੁਨੀਆ ਦਾ ਹਰ ਵਿਅਕਤੀ ਅੱਜ ਸਿੱਪੀਆਂ ਇਕੱਠੀਆਂ ਕਰਨ ਜਾਵੇ, ਤਾਂ ਹਰ ਕਿਸੇ ਦੇ ਹਿੱਸੇ ਲਗਭਗ 1,000 ਸਿੱਪੀਆਂ ਆ ਸਕਦੀਆਂ ਹਨ।

ਕੀ ਹੁੰਦੀਆਂ ਹਨ ਸਿੱਪੀਆਂ? 

ਸਿੱਪੀਆਂ ਅਸਲ 'ਚ ਸਮੁੰਦਰੀ ਜੀਵਾਂ ਜਿਵੇਂ ਕਿ ਘੋਗੇ (snails), ਕਲੈਮ ਅਤੇ ਆਇਸਟਰ ਦੇ ਬਾਹਰੀ ਕੰਕਾਲ (Exoskeleton) ਹੁੰਦੇ ਹਨ। ਇਨਸਾਨਾਂ ਦੇ ਉਲਟ, ਇਹਨਾਂ ਜੀਵਾਂ ਦਾ ਕੰਕਾਲ ਸਰੀਰ ਦੇ ਬਾਹਰ ਹੁੰਦਾ ਹੈ, ਜੋ ਉਨ੍ਹਾਂ ਦੇ ਨਰਮ ਸਰੀਰ ਨੂੰ ਸ਼ਿਕਾਰੀਆਂ ਅਤੇ ਵਾਤਾਵਰਣ ਦੇ ਬਦਲਾਅ ਤੋਂ ਬਚਾਉਂਦਾ ਹੈ। ਇਸ ਸਖ਼ਤ ਪਰਤ ਨੂੰ ਬਣਾਉਣ ਦੀ ਪ੍ਰਕਿਰਿਆ ਨੂੰ ‘ਬਾਇਓਮਿਨਰਲਾਈਜ਼ੇਸ਼ਨ’ ਕਿਹਾ ਜਾਂਦਾ ਹੈ। ਜ਼ਿਆਦਾਤਰ ਜੀਵ ਇਸ ਨੂੰ ਕੈਲਸ਼ੀਅਮ ਕਾਰਬੋਨੇਟ ਨਾਲ ਬਣਾਉਂਦੇ ਹਨ, ਜਦੋਂ ਕਿ ਕੁਝ ਸਿਲਿਕਾ ਅਤੇ ਕੈਲਸ਼ੀਅਮ ਫਾਸਫੇਟ ਦੀ ਵਰਤੋਂ ਵੀ ਕਰਦੇ ਹਨ।

ਵਿਗਿਆਨਕ ਮਹੱਤਤਾ ਅਤੇ ਇਤਿਹਾਸ ਵਿਗਿਆਨੀਆਂ ਲਈ ਇਹ ਸਿੱਪੀਆਂ ਬਹੁਤ ਮਹੱਤਵਪੂਰਨ ਹਨ ਕਿਉਂਕਿ:

ਪੁਰਾਤਨ ਜਾਣਕਾਰੀ: ਕਾਰਬਨ ਡੇਟਿੰਗ ਰਾਹੀਂ ਪਤਾ ਲੱਗਾ ਹੈ ਕਿ ਸਮੁੰਦਰ 'ਚ ਮੌਜੂਦ ਕਈ ਸਿੱਪੀਆਂ ਸੈਂਕੜੇ ਜਾਂ ਹਜ਼ਾਰਾਂ ਸਾਲ ਪੁਰਾਣੀਆਂ ਹਨ।

ਮੌਸਮ ਦਾ ਹਾਲ: ਸਿੱਪੀਆਂ ਦੀ ਰਸਾਇਣਕ ਬਣਤਰ ਦਾ ਅਧਿਐਨ ਕਰਕੇ ਵਿਗਿਆਨੀ ਪੁਰਾਣੇ ਸਮੇਂ ਦੇ ਮੌਸਮ ਅਤੇ ਵਾਤਾਵਰਣ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਜੀਵਾਂ ਦਾ ਅੰਤ: ਇਨ੍ਹਾਂ ਰਾਹੀਂ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਜੀਵ ਦੀ ਮੌਤ ਕਿਵੇਂ ਹੋਈ ਅਤੇ ਉਸ ਨੂੰ ਆਪਣੀ ਜ਼ਿੰਦਗੀ 'ਚ ਕਿਹੜੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ।

ਧਰਤੀ 'ਤੇ ਅੱਜ ਅਜਿਹੇ ਜੀਵਾਂ ਦੀਆਂ 50,000 ਤੋਂ ਵੱਧ ਪ੍ਰਜਾਤੀਆਂ ਮੌਜੂਦ ਹਨ, ਜੋ ਵੱਖ-ਵੱਖ ਆਕਾਰਾਂ ਅਤੇ ਕਿਸਮਾਂ ਦੀਆਂ ਸਿੱਪੀਆਂ ਬਣਾਉਂਦੀਆਂ ਹਨ। ਸਮੇਂ ਦੇ ਨਾਲ, ਇਨ੍ਹਾਂ 'ਚੋਂ ਬਹੁਤ ਸਾਰੀਆਂ ਸਿੱਪੀਆਂ ਸਮੁੰਦਰ ਦੇ ਹੇਠਾਂ ਦੱਬ ਜਾਂਦੀਆਂ ਹਨ ਅਤੇ ਦਬਾਅ ਕਾਰਨ ਜੀਵਾਸ਼ਮ (Fossils) 'ਚ ਬਦਲ ਜਾਂਦੀਆਂ ਹਨ, ਜੋ ਲੱਖਾਂ ਸਾਲਾਂ ਤੱਕ ਸੁਰੱਖਿਅਤ ਰਹਿ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News