ਸਕਾਟਲੈਂਡ ਦੇ ਸਕੂਲਾਂ ਨੇ ਕੀਤੀ ਬੱਚਿਆਂ ਦੇ ਚਿਹਰਿਆਂ ਨੂੰ ਸਕੈਨ ਕਰਨ ਦੀ ਸ਼ੁਰੂਆਤ
Monday, Oct 18, 2021 - 04:12 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਕਈ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੁਪਹਿਰ ਦੇ ਖਾਣੇ ਦਾ ਭੁਗਤਾਨ ਕਰਨ ਤੋਂ ਪਹਿਲਾਂ ਚਿਹਰੇ ਦੀ ਪਛਾਣ ਕਰਨ ਲਈ ਸਕੈਨ ਕਰਨ ਵਾਲੇ ਸਾਫਟਵੇਅਰ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਉੱਤਰੀ ਆਇਰਸ਼ਾਇਰ ਵਿਚ ਨੌਂ ਸਾਈਟਾਂ ਵਿਚ ਸਥਾਪਤ ਕੀਤੀ ਗਈ ਇਹ ਪ੍ਰਣਾਲੀ, ਵਿਦਿਆਰਥੀਆਂ ਦੇ ਚਿਹਰਿਆਂ ਨੂੰ ਸਕੈਨ ਕਰਦੀ ਹੈ।
ਇਹ ਸਕੈਨਰ ਫਿੰਗਰਪ੍ਰਿੰਟ ਸਕੈਨਰਾਂ ਦੀ ਬਜਾਏ ਜਿਆਦਾ ਤੇਜ਼ੀ ਨਾਲ ਕੰਮ ਕਰਦੇ ਹਨ। ਇਸ ਸਕੈਨਿੰਗ ਪ੍ਰਣਾਲੀ ਨੂੰ ਲਗਾਉਣ ਵਾਲੀ ਕੰਪਨੀ ਸੀ. ਆਰ. ਬੀ. ਕਨਿੰਘਮਸ ਦੇ ਨਿਰਦੇਸ਼ਕ ਡੇਵਿਡ ਸਵੈਨਸਟਨ ਅਨੁਸਾਰ ਇਹ ਪ੍ਰਕਿਰਿਆ ਵਧੇਰੇ ਕੋਵਿਡ-ਸੁਰੱਖਿਅਤ ਅਤੇ ਤੇਜ਼ ਹੈ। ਫੇਸ ਸਕੈਨਿੰਗ ਦੀ ਵਰਤੋਂ ਪੁਲਸ ਵੱਲੋਂ ਅਪਰਾਧੀਆਂ ਦੀ ਭਾਲ ਲਈ ਅਤੇ ਆਮ ਤੌਰ 'ਤੇ ਹਵਾਈ ਅੱਡਿਆਂ 'ਤੇ ਵੀ ਕੀਤੀ ਜਾਂਦੀ ਹੈ। ਇਸਦੇ ਇਲਾਵਾ ਕਈ ਸਮਾਰਟਫੋਨਾਂ, ਐਪਲੀਕੇਸ਼ਨਾਂ ਵਿਚ ਵੀ ਇਹ ਸਹੂਲਤ ਮਿਲਦੀ ਹੈ।