ਸਕੌਟ ਮੌਰੀਸਨ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

Wednesday, May 29, 2019 - 10:28 AM (IST)

ਸਕੌਟ ਮੌਰੀਸਨ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਸਿਡਨੀ— ਸਕੌਟ ਮੌਰੀਸਨ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਹ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਰਾਜਧਾਨੀ ਕੈਨਬਰਾ 'ਚ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਮਹਾਰਾਣੀ ਐਲਿਜ਼ਾਬੈੱਥ ਦੇ ਆਸਟ੍ਰੇਲੀਆ 'ਚ ਸਰਕਾਰੀ ਪ੍ਰਤੀਨਿਧੀ ਗਵਰਨਰ ਜਨਰਲ ਸਰ ਪੀਟਰ ਕੋਸਗ੍ਰੋਵ ਨੇ ਮੌਰੀਸਨ ਨੂੰ ਸਹੁੰ ਚੁਕਾਈ। ਉਨ੍ਹਾਂ ਨਾਲ ਉਪ ਪ੍ਰਧਾਨ ਮੰਤਰੀ ਮਾਈਕਲ ਮੈਕਕਾਰਮੇਕ ਅਤੇ ਨਵੀਂ ਕੈਬਨਿਟ ਨੇ ਵੀ ਸਹੁੰ ਚੁੱਕੀ।
PunjabKesari

ਇਸ ਕੈਬਨਿਟ 'ਚ ਰਿਕਾਰਡ 7 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸੰਘੀ ਕੈਬਨਿਟ ਦੇ ਮੈਂਬਰ ਦੇ ਤੌਰ 'ਤੇ ਸਹੁੰ ਚੁੱਕਣ ਵਾਲਿਆਂ 'ਚ ਆਦਿਵਾਸੀ ਕੇਨ ਵਿਆਟ ਵੀ ਸ਼ਾਮਲ ਹੋਏ ਜੋ ਸਮਾਰੋਹ ਦੌਰਾਨ ਕੰਗਾਰੂ ਦੀ ਖੱਲ ਦੀ ਰਿਵਾਇਤੀ ਪੋਸ਼ਾਕ ਪਹਿਨ ਕੇ ਆਏ। 18 ਮਈ ਨੂੰ ਹੋਈਆਂ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਮੌਰੀਸਨ ਦੀ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਨੂੰ ਬਹੁਮਤ ਮਿਲਿਆ ਹੈ।


Related News