ਅਮਰੀਕਾ ਨਾਲ ਮਿਲ ਕੇ ਆਸਟ੍ਰੇਲੀਆ ਕਰੇਗਾ ਨਵੀ ਤਕਨੀਕ ਦੀਆਂ ਮਿਜ਼ਾਈਲਾਂ ਦਾ ਨਿਰਮਾਣ

Wednesday, Mar 31, 2021 - 05:58 PM (IST)

ਅਮਰੀਕਾ ਨਾਲ ਮਿਲ ਕੇ ਆਸਟ੍ਰੇਲੀਆ ਕਰੇਗਾ ਨਵੀ ਤਕਨੀਕ ਦੀਆਂ ਮਿਜ਼ਾਈਲਾਂ ਦਾ ਨਿਰਮਾਣ

ਵੈਲਿੰਗਟਨ (ਭਾਸ਼ਾ): ਆਸਟ੍ਰੇਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੀ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਲਈ ਅਮਰੀਕਾ ਨਾਲ ਮਿਲ ਕੇ ਨਿਯੰਤਰਿਤ ਮਿਜ਼ਾਈਲਾਂ ਦਾ ਨਿਰਮਾਣ ਸ਼ੁਰੂ ਕਰੇਗਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਬਦਲਦੇ ਹੋਏ ਗਲੋਬਲ ਮਹੌਲ ਨੂੰ ਦੇਖਦੇ ਹੋਏ ਉਹ ਮਿਜ਼ਾਈਲ ਨਿਰਮਾਣ ਲਈ ਹਥਿਆਰ ਨਿਰਮਾਤਾ ਦੇਸ਼ ਨਾਲ ਹਿੱਸੇਦਾਰੀ ਕਰੇਗਾ, ਇਸ ਨਾਲ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਹੋਣਗੇ ਅਤੇ ਨਿਰਯਾਤ ਦੇ ਮੌਕੇ ਵਧਣਗੇ। 

ਮੌਰੀਸਨ ਨੇ ਕਿਹਾ ਕਿ ਉਹਨਾਂ ਦਾ ਦੇਸ਼ ਰੱਖਿਆ ਅਤੇ ਸੁਰੱਖਿਆ ਉਦਯੋਗ ਵਿਚ 10 ਸਾਲ ਵਿਚ ਵੱਡੇ ਨਿਵੇਸ਼ ਦੀ ਯੋਜਨਾ ਦੇ ਤਹਿਤ ਇਕ ਅਰਬ ਆਸਟ੍ਰੇਲੀਆਈ ਡਾਲਰ ਖਚਚ ਕਰੇਗਾ। ਉਹਨਾਂ ਨੇ ਕਿਹਾ,''ਆਸਟ੍ਰੇਲੀਆ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਸਟ੍ਰੇਲੀਆ ਦੀ ਧਰਤੀ 'ਤੇ ਸਾਡੀ ਆਪਣੀ ਸੁਤੰਤਤਰ ਸਮਰੱਥਾ ਨਿਰਮਾਣ ਜ਼ਰੂਰੀ ਹੈ।'' ਰੱਖਿਆ ਮੰਤਰੀ ਪੀਟਰ ਡੁਟਾਨ ਨੇ ਕਿਹਾ,''ਅਸੀਂ ਇਸ ਅਹਿਮ ਪਹਿਲ 'ਤੇ ਅਮਰੀਕਾ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਕਿਸ ਤਰ੍ਹਾਂ ਨਾਲ ਸਾਡਾ ਉੱਦਮ ਆਸਟ੍ਰੇਲੀਆ ਦੀਆਂ ਲੋੜਾਂ ਨੂੰ ਅਤੇ ਸਾਡੇ ਸਭ ਤੋਂ ਅਹਿਮ ਮਿਲਟਰੀ ਹਿੱਸੇਦਾਰ ਦੀਆਂ ਵੱਧਦੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ।'' 

ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਹਥਿਆਰ ਨਿਰਮਾਣ ਨਾ ਸਿਰਫ ਉਸ ਦੀਆਂ ਸਮਰੱਥਾਵਾਂ ਨੂੰ ਵਧਾਏਗਾ ਸਗੋਂ ਇਹ ਵੀ ਯਕੀਨੀ ਕਰੇਗਾ ਕਿ ਗਲੋਬਲ ਸਪਲਾਈ ਲੜੀ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਆਉਣ 'ਤੇ ਵੀ ਉਹਨਾਂ ਦੇ ਦੇਸ਼ ਕੋਲ ਲੜਾਕੂ ਮੁਹਿੰਮਾਂ ਲਈ ਲੋੜੀਂਦੀ ਮਾਤਰਾ ਵਿਚ ਹਥਿਆਰ ਹੋਣ।

ਨੋਟ- ਆਸਟ੍ਰੇਲੀਆ ਕਰੇਗਾ ਨਿਯੰਤਰਿਤ ਮਿਜ਼ਾਈਲਾਂ ਦਾ ਨਿਰਮਾਣ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News