ਸਕਾਟਲੈਂਡ ਦੇ ਪੰਜਾਬੀ ਨੂੰ ਟੈਕਸ ਵਿਭਾਗ ਵੱਲੋਂ 1,34000 ਪੌਂਡ ਰਾਸ਼ੀ ਅਦਾ ਕਰਨ ਦਾ ਹੁਕਮ

Friday, Jul 17, 2020 - 04:23 PM (IST)

ਸਕਾਟਲੈਂਡ ਦੇ ਪੰਜਾਬੀ ਨੂੰ ਟੈਕਸ ਵਿਭਾਗ ਵੱਲੋਂ 1,34000 ਪੌਂਡ ਰਾਸ਼ੀ ਅਦਾ ਕਰਨ ਦਾ ਹੁਕਮ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਟੈਕਸ ਵਿਭਾਗ ਦੀ ਬਾਜ਼ ਅੱਖ ਹਮੇਸ਼ਾ ਹੀ ਜਾਗਦੀ ਰਹਿੰਦੀ ਹੈ। ਜਿਉਂ ਹੀ ਕਿਸੇ ਪਾਸਿਉਂ ਥੋੜ੍ਹੀ ਜਿਹੀ ਕਾਣ ਦਿਸਦੀ ਹੈ, ਝੱਟ ਹੱਲਾ ਬੋਲ ਕੇ ਅਗਲਾ ਪਿਛਲਾ ਸਾਰਾ ਹਿਸਾਬ ਕਿਤਾਬ ਫਰੋਲ ਕੇ ਅੱਗੇ ਰੱਖ ਦਿੰਦੇ ਹਨ। ਅਜਿਹਾ ਹੀ 
ਸਕਾਟਲੈਂਡ ਦੇ ਪੇਜਲੀ ਕਸਬੇ ਦੇ ਕੁਲਵੰਤ ਸਿੰਘ ਲੱਲੀ ਨਾਲ ਵਾਪਰਿਆ ਹੈ ਜਿਸ ਨੂੰ ਟੈਕਸ ਵਿਭਾਗ ਵੱਲੋਂ ਪਿਛਲੇ ਬਕਾਇਆ ਟੈਕਸ ਦੀ ਰਾਸ਼ੀ ਅਤੇ ਜੁਰਮਾਨਾ ਰਾਸ਼ੀ ਅਦਾ ਕਰਨ ਦਾ ਫੁਰਮਾਨ ਹੋਇਆ ਹੈ। ਨਾਲ ਹੀ ਉਸਨੂੰ ਨੌਂ ਸਾਲਾਂ ਲਈ ਕਿਸੇ ਵੀ ਕੰਪਨੀ ਦਾ ਡਾਇਰੈਕਟਰ ਬਣਨ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਪੇਜਲੀ ਟੇਕਵੇਅ ਦੇ ਸਾਬਕਾ ਬੌਸ 'ਤੇ ਪੰਜ ਸਾਲ ਟੈਕਸ ਅਦਾ ਕਰਨ ਵਿਚ ਅਸਫਲ ਰਹਿਣ 'ਤੇ ਕਿਸੇ ਕੰਪਨੀ ਦੇ ਮਾਲਕ ਜਾਂ ਡਾਇਰੈਕਟਰ ਹੋਣ 'ਤੇ ਪਾਬੰਦੀ ਲਗਾਈ ਗਈ ਹੈ। 

ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਲੱਲੀ ਪਹਿਲਾਂ ਓਲਡ ਸੈਨਡਨ ਸਟ੍ਰੀਟ ਉੱਤੇ ਰਾਜਾ ਤੰਦੂਰੀ ਲਿਮਟਿਡ ਚਲਾਉਂਦਾ ਸੀ। 58 ਸਾਲਾ ਕੁਲਵੰਤ ਸਿੰਘ ਲੱਲੀ ਨੂੰ ਫਰਵਰੀ 2013 ਅਤੇ ਸਤੰਬਰ 2018 ਦਰਮਿਆਨ ਕਾਰੋਬਾਰ ਦਾ ਟੈਕਸ ਅਦਾ ਕਰਨ 'ਚ ਅਸਫਲ ਰਹਿਣ 'ਤੇ ਸਜ਼ਾ ਮਿਲੀ ਹੈ। ਐੱਚ. ਐੱਮ. ਆਰ. ਸੀ. ਵੱਲੋਂ ਇਸ ਕਾਰੋਬਾਰ ਨੂੰ ਬੈਕਡੇਟਡ ਟੈਕਸ ਬਿੱਲ ਅਤੇ ਕੁੱਲ 134,000 ਪੌਂਡ ਦਾ ਜੁਰਮਾਨਾ ਲਗਾਇਆ ਹੈ। ਲੱਲੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਕਾਰੋਬਾਰ ਦੇ ਨਾਮ ਨੂੰ ਬਚਾਉਣ ਲਈ ਰਾਜਾ ਤੰਦੂਰੀ ਲਿਮਟਿਡ 2010 ਵਿੱਚ ਸ਼ੁਰੂ ਕੀਤੀ ਸੀ। ਸ੍ਰੀ ਲੱਲੀ ਨੂੰ ਕੰਪਨੀ ਹਾਊਸ ਨਾਲ ਰਜਿਸਟਰਡ ਦੋ ਹੋਰ ਕਾਰੋਬਾਰਾਂ ਲਈ ਸਾਬਕਾ ਡਾਇਰੈਕਟਰ ਵਜੋਂ ਵੀ ਸੂਚੀਬੱਧ ਕੀਤਾ ਗਿਆ ਸੀ। 


author

Lalita Mam

Content Editor

Related News