ਸਕਾਟਲੈਂਡ 'ਚ ਲੋੜਵੰਦ ਮਰੀਜ਼ਾਂ ਨੂੰ ਕੋਰੋਨਾ ਟੀਕਾਕਰਨ ਲਈ ਮੁਫ਼ਤ ਆਵਾਜਾਈ ਦੀ ਪੇਸ਼ਕਸ਼

Saturday, Mar 27, 2021 - 02:46 PM (IST)

ਸਕਾਟਲੈਂਡ 'ਚ ਲੋੜਵੰਦ ਮਰੀਜ਼ਾਂ ਨੂੰ ਕੋਰੋਨਾ ਟੀਕਾਕਰਨ ਲਈ ਮੁਫ਼ਤ ਆਵਾਜਾਈ ਦੀ ਪੇਸ਼ਕਸ਼

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਕੋਸ਼ਿਸ਼ ਜਾਰੀ ਹੈ। ਸਕਾਟਲੈਂਡ ਵਿੱਚ ਟੀਕਾਕਰਨ ਕੇਂਦਰਾਂ ਵਿੱਚ ਜਾਣ ਤੋਂ ਅਸਮਰਥ ਕਮਜ਼ੋਰ ਤੇ ਲੋੜਵੰਦ ਮਰੀਜ਼ਾਂ ਨੂੰ ਕੋਵਿਡ-19 ਟੀਕੇ ਲਈ ਐਸ. ਪੀ. ਐਨਰਜੀ ਨੈਟਵਰਕ ਵੱਲੋਂ ਨਵੀਆਂ ਇਲੈਕਟ੍ਰਿਕ ਬੱਸਾਂ ਲਈ ਫੰਡ ਦਿੱਤੇ ਜਾਣ ਦੇ ਬਾਅਦ ਮੁਫ਼ਤ ਆਵਾਜਾਈ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਇਸ ਸਬੰਧੀ ਗਰੀਨ ਆਰਥਿਕਤਾ ਫੰਡ ਦੇ ਹਿੱਸੇ ਵਜੋਂ ਇਹ ਸਮੂਹ ਰਿਵਰਸਾਈਡ 100 ਬੱਸ ਰੂਟ 'ਤੇ ਦੋ ਨਵੀਆਂ ਇਲੈਕਟ੍ਰਿਕ ਬੱਸਾਂ ਦੀ ਸਪਲਾਈ ਕਰਨ ਦੇ ਯੋਗ ਹੋਇਆ ਹੈ, ਜਿਸ ਤਹਿਤ ਗਲਾਸਗੋ ਸਿਟੀ ਕੌਂਸਲ ਵੱਲੋਂ ਇਹਨਾਂ ਬੱਸਾਂ ਦਾ ਇਸਤੇਮਾਲ ਮਰੀਜ਼ਾਂ ਨੂੰ ਟੀਕਾਕਰਨ ਕੇਂਦਰ 'ਤੇ ਲਿਜਾਣ ਲਈ ਕੀਤਾ ਗਿਆ। ਇਹ ਸੇਵਾ ਕੌਂਸਲ ਅਤੇ ਕਮਿਊਨਿਟੀ ਟ੍ਰਾਂਸਪੋਰਟ ਗਲਾਸਗੋ ਵਿਚਕਾਰ ਸਾਂਝੇਦਾਰੀ ਨਾਲ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਹਫ਼ਤੇ ਦੇ ਸੱਤ ਦਿਨ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਚੱਲੇਗੀ। 

ਗਲਾਸਗੋ ਸਿਟੀ ਕੌਂਸਲ ਦੇ ਆਪ੍ਰੇਸ਼ਨਲ ਡਾਇਰੈਕਟਰ ਐਂਡੀ ਵਾਡੇਲ ਅਨੁਸਾਰ ਰਿਵਰਸਾਈਡ 100 ਰੂਟ ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਸੇਵਾ ਵਿੱਚ ਨਹੀਂ ਹਨ। ਇਸ ਲਈ ਕਮਿਊਨਿਟੀ ਦੇ ਸਭ ਤੋਂ ਕਮਜ਼ੋਰ ਲੋਕਾਂ ਦੀ ਸਹਾਇਤਾ ਲਈ ਇਲੈਕਟ੍ਰਿਕ ਟ੍ਰਾਂਸਪੋਰਟ ਨੂੰ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਰਾਸ਼ਟਰੀ ਟੀਕਾ ਰੋਲਆਊਟ ਇੱਕ ਵਿਸ਼ਾਲ ਕਦਮ ਹੈ ਅਤੇ ਸਮਾਜ ਦੇ ਕਮਜ਼ੋਰ ਲੋਕਾਂ ਨੂੰ ਸੁਰੱਖਿਅਤ ਤੌਰ 'ਤੇ ਟੀਕਾ ਲਗਵਾਉਣ ਵਿੱਚ ਮਦਦ ਕਰਨੀ ਸਰਕਾਰ ਦੀ ਤਰਜੀਹ ਹੈ।


author

cherry

Content Editor

Related News