ਸਕਾਟਲੈਂਡ: ਹਸਪਤਾਲ ‘ਚੋਂ ਘਰ ਜਾਣ ਲਈ 5 ਸਾਲਾਂ ਤੋਂ ਤਰਸ ਰਿਹੈ 'ਮਰੀਜ਼'
Sunday, Aug 07, 2022 - 04:59 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਇੱਕ ਹਸਪਤਾਲ ਵਿੱਚ ਲਗਭਗ ਪੰਜ ਸਾਲ ਤੋਂ ਮਰੀਜ਼ ਆਪਣੇ ਘਰ ਜਾਣ ਲਈ ਤਰਸ ਰਿਹਾ ਹੈ। ਇਸ ਸੰਬੰਧੀ ਅੰਕੜੇ ਦਰਸਾਉਂਦੇ ਹਨ ਕਿ ਗਲਾਸਗੋ ਦੇ ਇੱਕ ਐੱਨ ਐੱਚ ਐੱਸ ਮਰੀਜ਼ ਨੇ ਹਸਪਤਾਲ ਤੋਂ ਛੁੱਟੀ ਮਿਲਣ ਲਈ ਪੰਜ ਸਾਲ ਤੋਂ ਵੱਧ ਉਡੀਕ ਕੀਤੀ ਹੈ। ਗ੍ਰੇਟਰ ਗਲਾਸਗੋ ਕਲਾਈਡ ਐੱਨ ਐੱਚ ਐੱਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਦੇਰੀ ਦੇ ਕਾਰਨ ਲਗਭਗ ਪੰਜ ਸਾਲਾਂ ਤੱਕ ਹਸਪਤਾਲ ਵਿੱਚ ਪਿਆ ਸੀ।
ਅੰਕੜੇ ਇਹ ਵੀ ਦਸਦੇ ਹਨ ਕਿ ਇੱਕ ਗ੍ਰਾਮਪੀਅਨ ਹਸਪਤਾਲ ਦੇ ਮਰੀਜ਼ ਨੂੰ ਡਿਸਚਾਰਜ ਕਰਨ ਵਿੱਚ 2,312 ਦਿਨਾਂ ਦੀ ਦੇਰੀ ਹੋਣ ਤੋਂ ਬਾਅਦ ਛੁੱਟੀ ਮਿਲਣ ਲਈ ਛੇ ਸਾਲਾਂ ਤੋਂ ਵੱਧ ਸਮੇਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਸੰਬੰਧੀ ਏਜ ਸਕਾਟਲੈਂਡ ਦੇ ਅਧਿਐਨ ਅਨੁਸਾਰ ਜ਼ਿਆਦਾਤਰ ਦੇਰੀ ਮਰੀਜ਼ਾਂ ਦੁਆਰਾ ਕਿਸੇ ਕੇਅਰ ਹੋਮ ਦੀ ਉਡੀਕ ਕਰਦਿਆਂ ਜਾਂ ਘਰ ਵਿੱਚ ਇੱਕ ਸੋਸ਼ਲ ਕੇਅਰ ਪੈਕੇਜ ਪੇਸ਼ ਕੀਤੇ ਜਾਣ ਕਾਰਨ ਹੁੰਦੀ ਹੈ। ਅੰਕੜਿਆਂ ਅਨੁਸਾਰ, 12 ਮਹੀਨਿਆਂ ਤੋਂ ਜੂਨ 2022 ਤੱਕ ਮਰੀਜ਼ਾਂ ਨੇ ਹਸਪਤਾਲ ਛੱਡਣ ਲਈ ਔਸਤਨ 23 ਦਿਨ ਉਡੀਕ ਕੀਤੀ। ਉਨ੍ਹਾਂ ਵਿੱਚੋਂ ਜਿਹੜੇ ਅਜੇ ਵੀ ਹਸਪਤਾਲ ਛੱਡਣ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਦੀ ਮੌਜੂਦਾ ਦੇਰੀ 52 ਦਿਨਾਂ ਵਿੱਚ ਹੈ।
ਪੜ੍ਹੋ ਇਹ ਅਹਿਮ ਖ਼ਬਰ- ਡੋਨਾਲਡ ਟਰੰਪ ਦੇ ਸਕਾਟਲੈਂਡ ਦੌਰੇ ਸਮੇਂ ਵਿਰੋਧ ਪ੍ਰਦਰਸ਼ਨਾਂ ਦਾ ਖਦਸ਼ਾ
ਪਬਲਿਕ ਹੈਲਥ ਸਕਾਟਲੈਂਡ ਦੇ ਅਨੁਸਾਰ ਐੱਨ ਐੱਚ ਐੱਸ ਪ੍ਰਤੀ ਸਾਲ 142 ਮਿਲੀਅਨ ਪੌਂਡ ਜਾਂ ਪ੍ਰਤੀ ਬਿਸਤਰੇ ਪ੍ਰਤੀ ਰਾਤ 262 ਪੌਂਡ ਖਰਚਣ ਦਾ ਅਨੁਮਾਨ ਹੈ। ਇਹ ਅੰਕੜੇ ਸਕਾਟਿਸ਼ ਕੰਜ਼ਰਵੇਟਿਵਾਂ ਦੁਆਰਾ ਫਰੀਡਮ ਆਫ ਇਨਫਰਮੇਸਨ ਦੁਆਰਾ ਪ੍ਰਾਪਤ ਕੀਤੇ ਗਏ ਹਨ। ਸਕਾਟਿਸ਼ ਟੋਰੀਜ਼ ਦੇ ਸਿਹਤ ਬੁਲਾਰੇ ਸੰਦੇਸ਼ ਗੁਲਹਾਨੀ ਨੇ ਕਿਹਾ ਕਿ ਇਹ ਅੰਕੜੇ ਦਿਮਾਗ ਹਿਲਾਉਣ ਵਾਲੇ ਹਨ। ਉਹਨਾਂ ਕਿਹਾ ਕਿ ਇਹ ਮੁੱਦਾ ਨਾ ਸਿਰਫ ਸਕਾਟਲੈਂਡ ਵਿੱਚ ਸਮਾਜਿਕ ਦੇਖਭਾਲ ਪ੍ਰਣਾਲੀ ਦੀਆਂ ਅਸਫਲਤਾਵਾਂ ਨੂੰ ਉਜਾਗਰ ਕਰਦਾ ਹੈ, ਬਲਕਿ ਪੂਰੇ ਐੱਨ ਐੱਚ ਐੱਸ ‘ਤੇ ਵੀ ਪ੍ਰਭਾਵ ਪਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕਿਊਬਾ ਦੇ ਤੇਲ ਭੰਡਾਰਨ ਕੇਂਦਰ 'ਚ ਲੱਗੀ ਅੱਗ, ਇੱਕ ਦੀ ਮੌਤ, 17 ਲਾਪਤਾ ਤੇ 121 ਜ਼ਖ਼ਮੀ (ਤਸਵੀਰਾਂ)