ਸਕਾਟਲੈਂਡ: ਕੋਰੋਨਾ ਵਾਇਰਸ ਕਾਰਨ ਜਾਨ ਗੁਆ ਚੁੱਕੇ ਲੋਕਾਂ ਲਈ ਰੱਖਿਆ ਜਾਵੇਗਾ ਰਾਸ਼ਟਰੀ ਮੌਨ

Saturday, Mar 13, 2021 - 05:06 PM (IST)

ਸਕਾਟਲੈਂਡ: ਕੋਰੋਨਾ ਵਾਇਰਸ ਕਾਰਨ ਜਾਨ ਗੁਆ ਚੁੱਕੇ ਲੋਕਾਂ ਲਈ ਰੱਖਿਆ ਜਾਵੇਗਾ ਰਾਸ਼ਟਰੀ ਮੌਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਸਰਕਾਰ ਵੱਲੋਂ ਪਿਛਲੇ ਸਾਲ ਸ਼ੁਰੂ ਹੋਈ ਕੋਰੋਨਾ ਵਾਇਰਸ ਲਾਗ ਕਾਰਨ ਜ਼ਿੰਦਗੀ ਗੁਆ ਚੁੱਕੇ ਲੋਕਾਂ ਨੂੰ ਯਾਦ ਕਰਨ ਲਈ ਇਕ ਮਿੰਟ ਦਾ ਮੌਨ ਰੱਖਣ ਦਾ ਐਲਾਨ ਕੀਤਾ ਹੈ। ਸਕਾਟਲੈਂਡ ਦੀ ਸਿਹਤ ਸਕੱਤਰ ਨੇ ਜੀਨ ਫ੍ਰੀਮੈਨ ਨੇ ਐਡਿਨਬਰਾ ਦੇ ਸੇਂਟ ਐਂਡਰਿਊਜ਼ ਹਾਊਸ ਤੋਂ ਰੋਜ਼ਾਨਾ ਕੋਰੋਨਾ ਵਾਇਰਸ ਗੱਲਬਾਤ ਦੌਰਾਨ ਦੱਸਿਆ ਕਿ 23 ਮਾਰਚ ਦੇ ਦਿਨ ਜਦੋਂ ਪਿਛਲੇ ਸਾਲ ਤਾਲਾਬੰਦੀ ਦੀ ਸ਼ੁਰੂਆਤ ਕੀਤੀ ਗਈ ਸੀ। ਉਸ ਲਾਗ ਦੇ ਦੌਰ 'ਚ ਗੁਜ਼ਰਦਿਆਂ ਇਕ ਸਾਲ ਵਿਚ ਵਿੱਛੜੇ ਲੋਕਾਂ ਨੂੰ ਯਾਦ ਕਰਨ ਲਈ ਦੇਸ਼ ਭਰ 'ਚ ਇਕ ਮਿੰਟ ਮੌਨ ਧਾਰਨ ਕਰਨ ਦਾ ਐਲਾਨ ਕੀਤਾ। 

ਅੰਕੜਿਆਂ ਅਨੁਸਾਰ ਪਿਛਲੇ ਸਾਲ ਮਾਰਚ ਤੋਂ ਸਕਾਟਲੈਂਡ 'ਚ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਤਕਰੀਬਨ 7,500 ਲੋਕਾਂ ਦੀ ਮੌਤ ਹੋਈ ਹੈ। ਵਾਇਰਸ ਦੇ ਸੰਬੰਧ 'ਚ ਜੀਨ ਫ੍ਰੀਮੈਨ ਨੇ ਦੱਸਿਆ ਕਿ ਸਕਾਟਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਕਾਰਨ 17 ਮੌਤਾਂ ਅਤੇ 682 ਸਕਾਰਾਤਮਕ ਟੈਸਟ ਦਰਜ ਕੀਤੇ ਗਏ ਹਨ। ਇਸਦੇ ਇਲਾਵਾ ਹਸਪਤਾਲ ਵਿਚ ਵਾਇਰਸ ਪੀੜਤ 512 ਲੋਕ ਦਾਖ਼ਲ ਹਨ ਅਤੇ 38 ਮਰੀਜ਼ ਗੰਭੀਰ ਦੇਖਭਾਲ 'ਚ ਹਨ। ਸਕਾਟਲੈਂਡ ਵਿੱਚ ਕੋਰੋਨਾ ਟੀਕਾਕਰਨ ਤਹਿਤ 1,844,636 ਲੋਕਾਂ ਨੇ ਕਰੋਨਾ ਵਾਇਰਸ ਟੀਕੇ ਦੀ ਪਹਿਲੀ ਅਤੇ 149,409 ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।


author

DIsha

Content Editor

Related News