ਸਕਾਟਲੈਂਡ ਦੇ ਨੌਜਵਾਨਾਂ ਦੀ ਕਰਜੇ ਕਾਰਨ ਉੱਡੀ ਨੀਂਦ

Thursday, Jan 28, 2021 - 01:48 PM (IST)

ਸਕਾਟਲੈਂਡ ਦੇ ਨੌਜਵਾਨਾਂ ਦੀ ਕਰਜੇ ਕਾਰਨ ਉੱਡੀ ਨੀਂਦ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੀਤੇ ਗਏ ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਇੱਥੋਂ ਦੇ ਅੱਧੇ ਤੋਂ ਵੱਧ (55%) ਨੌਜਵਾਨ ਵਿੱਤੀ ਪ੍ਰੇਸ਼ਾਨੀਆਂ ਕਾਰਨ ਆਪਣੀ ਨੀਂਦ ਗੁਆ ਰਹੇ ਹਨ ਅਤੇ ਲੱਗਭਗ 60 ਪ੍ਰਤੀਸ਼ਤ ਨੌਜਵਾਨਾਂ ਅਨੁਸਾਰ ਇਹ ਸਮੱਸਿਆ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਉਲਟਾ ਪ੍ਰਭਾਵ ਪਾ ਰਹੀ ਹੈ। ਸਾਵੰਤਾ ਕਾਮਰੇਸ ਅਤੇ ਕੌਮੀ ਕਰਜ਼ਾ ਚੈਰਿਟੀ "ਕ੍ਰਿਸਚੀਅਨ ਅਗੇਂਸਟ ਪਾਵਰਟੀ" (ਸੀ.ਏ.ਪੀ.) ਸਕਾਟਲੈਂਡ ਦੁਆਰਾ ਕਰਵਾਏ ਗਏ ਇਸ ਸਰਵੇਖਣ ਦਾ ਉਦੇਸ਼ ਦੇਸ਼ ਭਰ ਵਿਚ ਕਰਜ਼ੇ ਦੀ ਸਥਿਤੀ 'ਤੇ ਚਾਨਣਾ ਪਾਉਦਿਆਂ ਕਰਜ਼ੇ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਅਪੀਲ ਕਰਨਾ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ISI ਦੇ ਸਾਬਕਾ ਚੀਫ ਅਸਦ ਦੁਰਾਨੀ ਨੂੰ ਦੱਸਿਆ ਭਾਰਤ ਦਾ 'ਜਾਸੂਸ'

ਇਸ ਪੋਲ ਵਿੱਚ 1000 ਤੋਂ ਵੱਧ ਲੋਕਾਂ ਦਾ ਸਰਵੇਖਣ ਕਰਨ 'ਤੇ 16-34 ਉਮਰ ਵਰਗ ਦੇ ਅੱਧੋਂ ਵੱਧ (54%) ਲੋਕਾਂ ਨੂੰ ਮੁਫਤ ਕਰਜਾ ਸਹੂਲਤ ਲੈਣ ਬਾਰੇ ਨਾ ਪਤਾ ਹੋਣ ਸੰਬੰਧੀ ਵੀ ਨਤੀਜੇ ਸਾਹਮਣੇ ਆਏ ਹਨ। ਇਸ ਦੇ ਇਲਾਵਾ ਦਸੰਬਰ 2020 ਵਿੱਚ ਜਾਰੀ ਇੱਕ ਰਿਪੋਰਟ ਅਨੁਸਾਰ  ਗਲਾਸਗੋ ਵਿੱਚ 61 ਪ੍ਰਤੀਸ਼ਤ ਨੌਜਵਾਨ ਅਤੇ ਪਰਿਵਾਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਮਾਜਿਕ ਸੁਰੱਖਿਆ 'ਤੇ ਨਿਰਭਰ ਕਰਦੇ ਸਨ, ਬਹੁਤ ਜ਼ਿਆਦਾ ਵਿੱਤੀ ਸੰਕਟ ਵਿੱਚ ਸਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਵਿਸ਼ਵ 'ਚ 10 ਕਰੋੜ ਤੋਂ ਵਧੇਰੇ ਲੋਕ ਪੀੜਤ, ਹੁਣ ਤੱਕ 21.70 ਲੱਖ ਤੋਂ ਵੱਧ ਦੀ ਮੌਤ

ਜਦਕਿ ਮਨੀ ਐਂਡ ਪੈਨਸ਼ਨ ਸਰਵਿਸ (ਐਮ ਪੀ ਐਸ) ਵੀ 2021 ਦੇ ਅੰਤ ਤੱਕ ਕਰਜ਼ੇ ਦੀ ਸਲਾਹ ਦੀ ਜ਼ਰੂਰਤ ਵਾਲੇ ਯੂਕੇ ਪਰਿਵਾਰਾਂ ਦੀ ਗਿਣਤੀ ਵਿੱਚ 60 ਪ੍ਰਤੀਸ਼ਤ ਤੱਕ ਦੇ ਵਾਧੇ ਦੀ ਉਮੀਦ ਕਰਦੀ ਹੈ ਅਤੇ ਸਕਾਟਲੈਂਡ ਵਿੱਚ ਸਿਟੀਜ਼ਨ ਐਡਵਾਈਸ ਨੈਟਵਰਕ ਨੇ ਵੀ ਬੁੱਧਵਾਰ ਨੂੰ ਦੱਸਿਆ ਕਿ ਸੰਸਥਾ ਨੇ ਦਸੰਬਰ ਦੇ ਮਹੀਨੇ ਵਿੱਚ 19,554 ਲੋਕਾਂ ਦੀ ਕਰਜ਼ੇ ਸੰਬੰਧੀ ਜਾਣਕਾਰੀ ਲਈ ਸਹਾਇਤਾ ਕੀਤੀ। ਇਸ ਦੇ ਇਲਾਵਾ ਦਸੰਬਰ 2020 ਵਿੱਚ ਸਕਾਟਲੈਂਡ ਦੀ ਪਬਲਿਕ ਸਲਾਹ ਵੈਬਸਾਈਟ ਉੱਪਰ ਕਰਜ਼ੇ ਸੰਬੰਧੀ ਸਲਾਹ ਦੇ 287,757 ਵਿਚਾਰ ਦੇਖੇ ਗਏ, ਜੋ ਕਿ ਦਸੰਬਰ 2019 ਨਾਲੋਂ 47 ਪ੍ਰਤੀਸ਼ਤ ਵੱਧ ਸਨ।

ਨੋਟ- ਉਕਤ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।


author

Vandana

Content Editor

Related News