ਸਕਾਟਲੈਂਡ : 31.5 ਮੀਲ ਲੰਮੀ ਸੁਰੰਗ ਦੀ ਯੋਜਨਾ ਨੇਪਰੇ ਚੜ੍ਹਨ ਕਿਨਾਰੇ
Monday, Feb 15, 2021 - 02:23 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਨੂੰ ਉੱਤਰੀ ਆਇਰਲੈਂਡ ਨਾਲ ਜੋੜਨ ਵਾਲੀ ਪਾਣੀ ਵਿਚਲੀ ਇੱਕ ਸੁਰੰਗ ਲਈ ਯੋਜਨਾ ਅਗਲੇ ਮਹੀਨੇ ਜਾਰੀ ਕੀਤੀ ਜਾ ਸਕਦੀ ਹੈ। ਇਹ ਵੱਡਾ ਪ੍ਰਾਜੈਕਟ ਉੱਤਰੀ ਚੈਨਲ ਦੇ ਪਾਰ ਸਟ੍ਰੈਨਰੇਅਰ, ਡੰਫਰੀਜ਼ ਅਤੇ ਗੈਲੋਵੇ ਨੂੰ ਉੱਤਰੀ ਆਇਰਲੈਂਡ ਦੇ ਲਾਰਨੇ ਨਾਲ ਜੋੜ ਦੇਵੇਗਾ। ਜੇਕਰ ਇਹ ਯੋਜਨਾ ਮਨਜ਼ੂਰ ਹੋ ਜਾਂਦੀ ਹੈ ਤਾਂ ਇਹ ਲਿੰਕ ਸਕਾਟਲੈਂਡ ਦੇ ਲੋਕਾਂ ਨੂੰ ਉੱਤਰੀ ਆਇਰਲੈਂਡ ਵੱਲ ਘੱਟ ਸਮੇਂ ਵਿੱਚ ਜਾਣ ਲਈ ਸਹਾਇਕ ਹੋਵੇਗਾ।
ਇੱਕ ਰਿਪੋਰਟ ਦੇ ਅਨੁਸਾਰ ਨੈਟਵਰਕ ਰੇਲ ਦੇ ਚੇਅਰਮੈਨ ਸਰ ਪੀਟਰ ਹੈਂਡੀ ਦੁਆਰਾ ਕੀਤਾ ਅਧਿਐਨ ਦੱਸੇਗਾ ਕਿ ਸਟ੍ਰੈਨਰੇਅਰ ਅਤੇ ਲਾਰਨੇ ਦੇ ਵਿਚਕਾਰ ਇਸ ਸੁਰੰਗ ਦੁਆਰਾ ਲਿੰਕ ਸੰਭਵ ਹੈ ਜਾਂ ਨਹੀਂ। ਇਸ ਦੇ ਇਲਾਵਾ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੁਰੰਗ ਜੋ ਕਿ ਚੈਨਲ ਸੁਰੰਗ ਦੇ ਬਰਾਬਰ ਦੀ ਲੰਬਾਈ, 31.5 ਮੀਲ ਦੀ ਹੋਵੇਗੀ ਅਤੇ ਬ੍ਰੈਗਜ਼ਿਟ ਦੁਆਰਾ ਸਾਹਮਣੇ ਆਏ ਵਪਾਰਿਕ ਮਸਲਿਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰੇਗੀ।
ਪੜ੍ਹੋ ਇਹ ਅਹਿਮ ਖਬਰ - ਕੋਵਿਡ-19 ਫਾਈਜ਼ਰ ਟੀਕੇ ਦੀ ਪਹਿਲੀ ਖੇਪ ਪਹੁੰਚੀ ਆਸਟ੍ਰੇਲੀਆ
"ਬੋਰਿਸ ਬੁਰੋ" ਦੇ ਸੰਭਾਵੀ ਉਪਨਾਮ ਦੇ ਨਾਲ ਜਾਣੀ ਜਾਣ ਵਾਲੀ ਇਹ ਸੁਰੰਗ ਇਸ ਸਮੇਂ ਯੂਰਪੀ ਸੰਘ ਦੁਆਰਾ ਲਗਾਈਆਂ ਗਈਆਂ ਕਿਸ਼ਤੀਆਂ ਦੀਆਂ ਪਾਬੰਦੀਆਂ ਨੂੰ ਵੀ ਸੌਖਾ ਕਰੇਗੀ। ਇਸ ਸੰਬੰਧੀ ਪੀਟਰ ਤੋਂ ਕੁਝ ਹਫ਼ਤਿਆਂ ਤੱਕ ਆਪਣੀ ਰਿਪੋਰਟ ਪ੍ਰਕਾਸ਼ਿਤ ਕੀਤੇ ਜਾਣ ਦੀ ਉਮੀਦ ਹੈ ਜਦਕਿ ਉਹਨਾਂ ਨੇ ਇਸ ਬਾਰੇ ਆਪਣੀਆਂ ਖੋਜਾਂ ਦੇ ਵਿਚਾਰ ਵਟਾਂਦਰੇ ਲਈ ਬੋਰਿਸ ਜਾਨਸਨ ਨਾਲ ਪਹਿਲਾਂ ਹੀ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਇਸ ਸਮੁੰਦਰ ਹੇਠਲੀ ਸੁਰੰਗ ਦੇ ਸਮਰਥਕ ਹਨ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਸਾਲ 2018 ਵਿਚ ਵੀ ਆਇਰਸ਼ ਸਾਗਰ ਦੇ ਪਾਰ ਇੱਕ ਲਿੰਕ ਦਾ ਸੁਝਾਅ ਦਿੱਤਾ ਸੀ।
ਨੋਟ- ਸਕਾਟਲੈਂਡ ਨੂੰ ਉੱਤਰੀ ਆਇਰਲੈਂਡ ਨਾਲ ਜੋੜਨ ਵਾਲੀ 31.5 ਮੀਲ ਲੰਮੀ ਸੁਰੰਗ ਦੀ ਯੋਜਨਾ ਨੇਪਰੇ ਚੜ੍ਹਨ ਕਿਨਾਰੇ, ਕੁਮੈਂਟ ਕਰ ਦਿਓ ਰਾਏ।