ਸਕਾਟਲੈਂਡ: ਕੋਰੋਨਾ ਕੇਸਾਂ ''ਚ ਵਾਧੇ ਦੇ ਬਾਵਜੂਦ ਪਾਬੰਦੀਆਂ ‘ਚ ਦਿੱਤੀ ਜਾ ਰਹੀ ਹੈ ਢਿੱਲ

Monday, Mar 21, 2022 - 04:17 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਫਿਰ ਤੋਂ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹਨਾਂ ਕੇਸਾਂ ਦੇ ਬਾਵਜੂਦ ਵੀ ਕੋਰੋਨਾ ਪਾਬੰਦੀਆਂ ਵਿੱਚ ਲਗਾਤਾਰ ਢਿੱਲ ਦਿੱਤੀ ਜਾ ਰਹੀ ਹੈ। ਜਿਸ ਦੀ ਅਗਲੀ ਲੜੀ ਤਹਿਤ ਸੋਮਵਾਰ ਤੋਂ ਗਾਹਕਾਂ ਦੇ ਵੇਰਵਿਆਂ ਨੂੰ ਪ੍ਰਾਹੁਣਚਾਰੀ ਸਥਾਨਾਂ ਦੁਆਰਾ ਇਕੱਤਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਚਿਹਰੇ ਦੇ ਮਾਸਕ ਦੀ ਲੋੜ ਹੋਵੇਗੀ। ਇਹ ਦੇਸ਼ ਭਰ ਵਿੱਚ ਕੋਵਿਡ ਦੀ ਲਾਗ ਦੇ ਕੇਸਾਂ ਵਿੱਚ ਵਾਧੇ ਦੇ ਬਾਵਜੂਦ ਆਇਆ ਹੈ ਅਤੇ ਪਿਛਲੇ ਹਫ਼ਤੇ 376,300 ਲੋਕਾਂ ਨੂੰ ਵਾਇਰਸ ਹੋਣ ਦਾ ਅਨੁਮਾਨ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਸਟਾਫ ਨੂੰ ਮਿਲਿਆ ਇਕ ਲੱਖ ਰੁਪਏ ਦਾ 'ਤੋਹਫਾ', ਕਰਮਚਾਰੀਆਂ ਨੇ ਦੱਸਿਆ 'ਬੈਸਟ ਬੌਸ'

21 ਮਾਰਚ ਨੂੰ ਹੋਏ ਬਦਲਾਅ ਦੇ ਤਹਿਤ, ਕਾਰੋਬਾਰਾਂ ਲਈ ਸੰਪਰਕ ਟਰੇਸਿੰਗ ਲਈ ਗਾਹਕਾਂ ਦੇ ਵੇਰਵੇ ਇਕੱਠੇ ਕਰਨ ਦੀ ਕਾਨੂੰਨੀ ਲੋੜ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਕਾਰੋਬਾਰਾਂ, ਪੂਜਾ ਸਥਾਨਾਂ ਅਤੇ ਹੋਰਾਂ ਲਈ ਸਕਾਟਿਸ਼ ਸਰਕਾਰ ਦੇ ਕੋਰੋਨਾ ਵਾਇਰਸ ਸੰਬੰਧੀ ਵਿਹਾਰਕ ਉਪਾਅ ਲੈਣ ਦੀ ਜ਼ਰੂਰਤ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ। ਹਾਲਾਂਕਿ, ਜਨਤਕ ਆਵਾਜਾਈ ਅਤੇ ਜ਼ਿਆਦਾਤਰ ਅੰਦਰੂਨੀ ਜਨਤਕ ਥਾਂਵਾਂ ਵਿੱਚ ਚਿਹਰੇ ਨੂੰ ਢਕਣ ਦੀ ਕਾਨੂੰਨੀ ਲੋੜ ਘੱਟੋ ਘੱਟ ਸੋਮਵਾਰ, 4 ਅਪ੍ਰੈਲ ਤੱਕ ਜਾਰੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਚ ਹੋਈਆਂ ਮੌਤਾਂ ਲਈ ਰੂਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ: ਆਸਟ੍ਰੇਲੀਆਈ ਪ੍ਰਧਾਨ ਮੰਤਰੀ

ਇਸ ਨੂੰ ਸੋਮਵਾਰ ਨੂੰ ਰੱਦ ਕੀਤਾ ਜਾਣਾ ਸੀ ਪਰ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਵਾਧੇ ਦੇ ਕਾਰਨ ਘੱਟੋ ਘੱਟ ਹੋਰ ਦੋ ਹਫ਼ਤਿਆਂ ਲਈ ਲੋੜ ਨੂੰ ਵਧਾਉਣ ਦਾ ਫ਼ਸਲਾ ਲਿਆ ਗਿਆ। ਕੋਵਿਡ ਦੇ ਲੱਛਣਾਂ ਦਾ ਅਨੁਭਵ ਕਰਨ ਵਾਲੇ ਲੋਕਾਂ ਨੂੰ ਅਜੇ ਵੀ ਘੱਟੋ ਘੱਟ ਅਪ੍ਰੈਲ ਦੇ ਅੰਤ ਤੱਕ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ। 18 ਅਪ੍ਰੈਲ ਤੋਂ, ਸਕਾਟਿਸ਼ ਸਰਕਾਰ ਕੋਵਿਡ ਲੱਛਣਾਂ ਵਾਲੇ ਲੋਕਾਂ ਨੂੰ ਹਫ਼ਤੇ ਵਿੱਚ ਦੋ ਵਾਰ ਟੈਸਟ ਕਰਨ ਦੀ ਸਲਾਹ ਨਹੀਂ ਦੇਵੇਗੀ। ਹਾਲਾਂਕਿ ਸਿਹਤ ਅਤੇ ਦੇਖਭਾਲ ਸੈਟਿੰਗਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਅਜੇ ਵੀ ਹਫ਼ਤੇ ਵਿੱਚ ਦੋ ਵਾਰ ਟੈਸਟ ਕਰਨ ਦੀ ਲੋੜ ਹੋਵੇਗੀ।


Vandana

Content Editor

Related News