ਸਕਾਟਲੈਂਡ ਦੀ ਰੁਜ਼ਗਾਰ ਦਰ ''ਚ ਆਈ ਗਿਰਾਵਟ
Tuesday, Feb 15, 2022 - 02:47 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਅਨੁਮਾਨਿਤ ਰੁਜ਼ਗਾਰ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਬੰਧੀ ਅਧਿਕਾਰਤ ਅੰਕੜੇ ਦਿਖਾਉਂਦੇ ਹਨ ਕਿ ਅਕਤੂਬਰ ਅਤੇ ਦਸੰਬਰ ਦੇ ਵਿਚਕਾਰ ਰੁਜ਼ਗਾਰ ਦਰ 74.9% ਤੋਂ ਘਟ ਕੇ 74.1% ਹੋ ਗਈ, ਜਦਕਿ ਨਵੀ ਮਿਆਦ ਦੇ ਦੌਰਾਨ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਅਨੁਮਾਨਿਤ ਬੇਰੋਜ਼ਗਾਰੀ ਦਰ 4.1% 'ਤੇ ਸਥਿਰ ਰਹੀ। ਹਾਲਾਂਕਿ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਦੇ ਅਨੁਸਾਰ ਪੂਰੇ ਯੂਕੇ ਵਿੱਚ ਰੁਜ਼ਗਾਰ ਦਰਾਂ 74.6% ਤੋਂ ਵਧ ਕੇ 75.5% ਹੋ ਗਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ, ਵਿਦਿਆਰਥੀਆਂ ਸਮੇਤ ਨਾਗਰਿਕ ਤੁਰੰਤ ਛੱਡਣ ਯੂਕਰੇਨ
ਸਕਾਟਿਸ਼ ਸਰਕਾਰ ਨੇ ਕਿਹਾ ਕਿ ਐੱਚ ਐੱਮ ਆਰ ਸੀ ਦੇ ਅਨੁਮਾਨਾਂ ਨੇ ਜਨਵਰੀ 2022 ਵਿੱਚ ਸਕਾਟਲੈਂਡ ਵਿੱਚ 2.4 ਮਿਲੀਅਨ, ਤਨਖਾਹ ਵਾਲੇ ਕਰਮਚਾਰੀ ਦਰਜ਼ ਕੀਤੇ ਹਨ ਜੋ ਫਰਵਰੀ 2020 ਵਿੱਚ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰਾਂ ਨਾਲੋਂ 14,000 ਵੱਧ ਸੀ। ਰੋਜ਼ਗਾਰ ਮੰਤਰੀ ਰਿਚਰਡ ਲੋਚਹੈਡ ਅਨੁਸਾਰ ਓਮੀਕਰੋਨ ਦੇ ਫੈਲਣ ਕਾਰਨ ਹੋਰ ਆਰਥਿਕ ਅਨਿਸ਼ਚਿਤਤਾ ਦੇ ਬਾਵਜੂਦ, ਸਕਾਟਿਸ਼ ਸਰਕਾਰ ਆਰਥਿਕ ਸਮਰੱਥਾ ਨੂੰ ਸੁਰੱਖਿਅਤ, ਟਿਕਾਊ ਅਤੇ ਸੰਤੁਸ਼ਟੀਜਨਕ ਬਣਾਉਣ ਲਈ ਦ੍ਰਿੜਤਾ ਨਾਲ ਆਪਣੇ ਟੀਚੇ 'ਤੇ ਕੇਂਦਰਿਤ ਹੈ। ਇਸ ਲਈ 2022-2023 ‘ਚ ਸਕਾਟਿਸ਼ ਬਜਟ, ਕਾਰੋਬਾਰਾਂ ਨੂੰ ਹੁਨਰ ਦੀ ਕਮੀ ਨੂੰ ਦੂਰ ਕਰਨ ਅਤੇ ਵਧੇਰੇ ਖੁਸ਼ਹਾਲ ਆਰਥਿਕਤਾ ਬਣਾਉਣ ਵਿੱਚ ਮਦਦ ਕਰਨ ਲਈ ਰੁਜ਼ਗਾਰ ਅਤੇ ਸਿਖਲਾਈ ਵਿੱਚ 68.3 ਮਿਲੀਅਨ ਪੌਂਡ ਦਾ ਵਾਧੂ ਨਿਵੇਸ਼ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ - ਅੰਮ੍ਰਿਤਸਰ ਨੇ ਜਿੱਤਿਆ ਟਾਟਾ ਗਰੁੱਪ ਦਾ ਵਿਸ਼ਵਾਸ, ਲੰਡਨ-ਅੰਮ੍ਰਿਤਸਰ ਦੀਆਂ ਉਡਾਣਾਂ ਦੀ ਗਿਣਤੀ 'ਚ ਵਾਧਾ