ਸਕਾਟਲੈਂਡ: ਕੋਰੋਨਾ ਮਹਾਮਾਰੀ ਦੌਰਾਨ ਰਿਮਾਂਡ ਵਾਲੇ ਕੈਦੀਆਂ ਦੀ ਗਿਣਤੀ ''ਚ ਵਾਧਾ
Tuesday, May 25, 2021 - 04:08 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਮਹਾਮਾਰੀ ਨੇ ਵਿਸ਼ਵ ਭਰ ਵਿੱਚ ਲੱਖਾਂ ਜਾਨਾਂ ਲੈਣ ਦੇ ਨਾਲ ਹਰ ਤਰ੍ਹਾਂ ਦੇ ਕੰਮ ਨੂੰ ਪ੍ਰਭਾਵਿਤ ਕੀਤਾ ਹੈ। ਸਕਾਟਲੈਂਡ ਵਿੱਚ ਜਿੱਥੇ ਵਾਇਰਸ ਕਾਰਨ ਹਰ ਕੰਮ ਦੇ ਵਿੱਚ ਖੜੋਤ ਆਈ ਹੈ, ਉੱਥੇ ਰਿਮਾਂਡ ਵਾਲੇ ਕੈਦੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਮਹਾਮਾਰੀ ਦੌਰਾਨ ਸਕਾਟਲੈਂਡ ਦੇ ਰਿਮਾਂਡ ਪ੍ਰਾਪਤ ਕੈਦੀਆਂ ਦੀ ਗਿਣਤੀ ਵੱਡੇ ਪੱਧਰ 'ਤੇ ਵਧ ਗਈ ਹੈ।
ਇਸ ਸੰਬੰਧੀ ਹਾਵਰਡ ਲੀਗ ਚੈਰਿਟੀ ਅਨੁਸਾਰ ਫਰਵਰੀ 2020 ਵਿੱਚ ਰਿਮਾਂਡ ਵਾਲੇ ਕੈਦੀਆਂ ਦੀ ਗਿਣਤੀ ਤਕਰੀਬਨ 1293 ਸੀ ਅਤੇ ਇਹ 30 ਅਪ੍ਰੈਲ 2021 ਤੱਕ 1753 ਹੋ ਗਈ ਸੀ। ਚੈਰਿਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਦੀ ਮਹਾਮਾਰੀ ਕਾਰਨ ਅਦਾਲਤ ਦੇ ਮਾਮਲਿਆਂ ਵਿੱਚ ਦੇਰੀ ਅਤੇ ਜਿਆਦਾ ਮਾਮਲੇ ਇਕੱਠੇ ਹੋਣ ਕਾਰਨ ਰਿਮਾਂਡ 'ਤੇ ਵਧੇਰੇ ਸਮਾਂ ਬਤੀਤ ਕਰ ਰਹੇ ਹਨ। ਜਿਸ ਦੌਰਾਨ ਉਹ ਦੋਸ਼ੀ ਕੈਦੀਆਂ ਵਾਂਗ ਸਹਾਇਤਾ ਸੇਵਾਵਾਂ ਪ੍ਰਾਪਤ ਨਹੀਂ ਕਰ ਸਕਦੇ।
ਪੜ੍ਹੋ ਇਹ ਅਹਿਮ ਖਬਰ - ਜਲਵਾਯੂ ਤਬਦੀਲੀ ਹੁਣ 'ਜਣਨ ਸਮਰੱਥਾ' ਨੂੰ ਕਰ ਰਹੀ ਪ੍ਰਭਾਵਿਤ, ਮੱਖੀਆਂ ਦਾ ਬਾਂਝਪਨ ਵੱਡਾ ਉਦਾਹਰਨ
ਹਾਵਰਡ ਲੀਗ ਦੁਆਰਾ ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਮਾਰਚ 2021 ਵਿੱਚ ਰਿਮਾਂਡ ਵਾਲੇ ਕੈਦੀਆਂ ਦੀ ਜਿਆਦਾਤਰ ਗਿਣਤੀ 'ਤੇ ਘਰਾਂ ਨੂੰ ਤੋੜਨਾ, ਭੰਨ੍ਹ ਤੋੜ ਕਰਨਾ ਅਤੇ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ। ਸਕਾਟਲੈਂਡ ਵਿੱਚ ਰਿਮਾਂਡ ਦੀ ਵਰਤੋਂ ਵਿੱਚ ਮਹੱਤਵਪੂਰਨ ਵਾਧਾ ਵੇਖਿਆ ਗਿਆ ਹੈ, ਕਿਉਂਕਿ ਕੌਮੀ ਤਾਲਾਬੰਦੀ ਕਾਰਨ ਸਕਾਟਿਸ਼ ਅਦਾਲਤਾਂ ਦੀ ਕਾਰਵਾਈ ਵਿੱਚ ਕਾਫ਼ੀ ਰੁਕਾਵਟਾਂ ਆਈਆਂ ਹਨ ਅਤੇ ਕੈਦੀਆਂ ਨੂੰ ਸਜ਼ਾ ਸੁਣਾਉਣ ਵਿੱਚ ਦੇਰੀ ਹੋਈ ਹੈ।