ਸਕਾਟਲੈਂਡ: ਸੀਨੀਅਰ ਕਾਨੂੰਨੀ ਅਧਿਕਾਰੀ ਜੇਮਜ਼ ਵੌਲਫ਼ ਨੇ ਦਿੱਤਾ ਅਸਤੀਫਾ

Monday, May 24, 2021 - 06:10 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਪ੍ਰਸ਼ਾਸਨ ਵਿੱਚ ਸੀਨੀਅਰ ਕਾਨੂੰਨੀ ਅਧਿਕਾਰੀਆਂ ਵੱਲੋਂ ਆਪਣਾ ਅਸਤੀਫਾ ਦਿੱਤਾ ਗਿਆ ਹੈ। ਲਾਰਡ ਐਡਵੋਕੇਟ ਜੇਮਜ਼ ਵੌਲਫ਼ ਕਿਊ ਸੀ ਅਤੇ ਸੋਲਿਸਟਰ ਜਨਰਲ ਐਲਿਸਨ ਡੀ ਰੋਲੋ ਕਿਊ ਸੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਇਹ ਦੋਵੇਂ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਹੋਣ ਤੋਂ ਬਾਅਦ ਆਪਣੇ ਅਹੁਦੇ ਛੱਡ ਦੇਣਗੇ। ਸਕਾਟਲੈਂਡ ਦੀ ਸਰਕਾਰ ਦੁਆਰਾ ਉਨ੍ਹਾਂ ਦੀ ਜਗ੍ਹਾ 'ਤੇ ਹੋਰ ਨਿਯੁਕਤੀ ਕਰਨ ਲਈ ਉਮੀਦਵਾਰਾਂ ਦੀਆਂ ਸ਼ਾਰਟਲਿਸਟਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਅਹੁਦੇਦਾਰਾਂ ਨੂੰ ਪਹਿਲਾਂ ਨਿਕੋਲਾ ਸਟਾਰਜਨ ਦੁਆਰਾ ਨਾਮਜ਼ਦ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਸਕਾਟਲੈਂਡ ਦੀ ਸੰਸਦ ਦੁਆਰਾ ਮਨਜ਼ੂਰ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ - ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਕਰਨ ਜਾ ਰਹੇ ਹਨ ਤੀਜਾ 'ਵਿਆਹ'

ਲਾਰਡ ਐਡਵੋਕੇਟ ਨੇ ਪਿਛਲੇ ਸਾਲ ਹੀ ਫਸਟ ਮਨਿਸਟਰ ਨੂੰ ਚੋਣਾਂ ਤੋਂ ਬਾਅਦ ਅਹੁਦਾ ਛੱਡਣ ਦੇ ਇਰਾਦੇ ਬਾਰੇ ਦੱਸਿਆ ਸੀ। ਐਡਵੋਕੇਟ ਦੀ ਭੂਮਿਕਾ ਵਿੱਚ ਵੌਲਫ ਦਾ ਕਾਰਜਕਾਲ ਵਿਵਾਦਾਂ ਨਾਲ ਘਿਰਿਆ ਸੀ। ਐਲੈਕਸ ਸੈਲਮੰਡ ਨੇ ਉਸ ਦੇ ਵਿਰੁੱਧ ਸਕਾਟਲੈਂਡ ਦੀ ਸਰਕਾਰ ਦੁਆਰਾ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਦਾਅਵਿਆਂ ਦੀ ਜਾਂਚ ਕਰਨ ਲਈ ਸਥਾਪਿਤ ਕੀਤੀ ਗਈ ਹੋਲੀਰੂਡ ਜਾਂਚ ਵਿੱਚ ਸਬੂਤ ਨੂੰ ਵਾਪਸ ਲਿਆਉਣ 'ਚ ਕ੍ਰਾਊਨ ਦਫ਼ਤਰ ਦੇ ਦਖਲ ਤੋਂ ਬਾਅਦ ਵੌਲਫ ਦੇ ਅਸਤੀਫੇ ਦੀ ਮੰਗ ਕੀਤੀ ਸੀ।


Vandana

Content Editor

Related News