ਸਕਾਟਲੈਂਡ ਦਾ ਇਹ ਟਾਪੂ ਵਿਕ ਰਿਹੈ 80 ਹਜ਼ਾਰ ਪੌਂਡ ''ਚ

Thursday, Mar 18, 2021 - 01:40 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਇੱਕ ਟਾਪੂ ਨੂੰ ਵਿਕਰੀ 'ਤੇ ਲਗਾਇਆ ਗਿਆ ਹੈ, ਜਿਸ ਦੀ ਕੀਮਤ ਤਕਰੀਬਨ 80,000 ਪੌਂਡ ਰੱਖੀ ਗਈ ਹੈ। ਇਸ ਟਾਪੂ ਦੀ ਕੀਮਤ ਦੇ ਬਰਾਬਰ ਲੰਡਨ ਵਿੱਚ ਇੱਕ ਗੈਰੇਜ ਹੀ ਖਰੀਦਿਆ ਜਾ ਸਕਦਾ ਹੈ। ਪੱਛਮੀ ਹਾਈਲੈਂਡਜ਼ ਵਿੱਚ ਲੋਚ ਮਾਇਡਰੀ ਦਾ ਡੀਅਰ ਆਈਲੈਂਡ, ਜਿਸ ਨੂੰ ਈਲੀਅਨ ਏ ਫੇਹਧ ਵੀ ਕਿਹਾ ਜਾਂਦਾ ਹੈ। ਇਹ ਹੁਣ ਬੈਟਰਸੀ, ਸਾਊਥ ਲੰਡਨ ਵਿੱਚ ਇੱਕ ਗੈਰੇਜ ਦੀ ਕੀਮਤ 'ਚ ਨਿਲਾਮੀ ਲਈ ਤਿਆਰ ਹੈ। 

ਪੜ੍ਹੋ ਇਹ ਅਹਿਮ ਖਬਰ-ਆਸਟ੍ਰੇਲੀਆ : ਸ਼ਖਸ ਨੇ ਔਰਤਾਂ ਨੂੰ ਬਣਾਇਆ ਗੁਲਾਮ, ਗਲੇ 'ਚ ਪੱਟਾ ਪਾ ਪਿੰਜ਼ਰੇ 'ਚ ਕੀਤਾ ਕੈਦ (ਤਸਵੀਰਾਂ)

ਇਸ 11 ਏਕੜ ਟਾਪੂ 'ਤੇ ਕੋਈ ਘਰ ਜਾਂ ਸਹੂਲਤਾਂ ਨਹੀਂ ਹਨ। ਇਸ ਦੇ ਗੁਆਂਢ ਵਿੱਚ ਈਲੀਅਨ ਸ਼ੋਨਾ ਨਾਮ ਦੀ ਜਾਇਦਾਦ ਇੱਕ ਅਰਬਪਤੀ ਰਿਚਰਡ ਬ੍ਰੈਨਸਨ ਦੀ ਭੈਣ ਵੈਨਸਾ ਬ੍ਰਾਂਸਨ ਦੀ ਮਲਕੀਅਤ ਹੈ। ਇਹ ਡੀਅਰ ਆਈਲੈਂਡ ਸਕਾਟਿਸ਼ ਹਾਈਲੈਂਡਜ਼ ਵਿੱਚ ਫੋਰਟ ਵਿਲੀਅਮ ਤੋਂ ਲੱਗਭਗ 45 ਮੀਲ ਦੀ ਦੂਰੀ 'ਤੇ ਹੈ। ਇਹ ਟਾਪੂ ਪੀੜ੍ਹੀਆਂ ਤੋਂ ਮੋਈਡਾਰਟ ਖ਼ਾਨਦਾਨ ਦੇ ਕਲੈਨਰਾਲਡ ਦੀ ਮਲਕੀਅਤ ਸੀ ਪਰ ਇਹ ਸਪੱਸ਼ਟ ਨਹੀਂ ਹੈ ਕਿ 26 ਮਾਰਚ ਨੂੰ ਨਿਲਾਮੀ 'ਤੇ ਇਸ ਨੂੰ ਕੌਣ ਵੇਚ ਰਿਹਾ ਹੈ। 'ਫਿਊਚਰ ਅਕਸ਼ਨ' ਜੋ ਡੀਅਰ ਆਈਲੈਂਡ ਦੀ ਵਿਕਰੀ ਦਾ ਪ੍ਰਬੰਧ ਕਰ ਰਹੀ ਹੈ, ਅਨੁਸਾਰ ਸਕਾਟਲੈਂਡ ਦੇ ਇਸ ਨਿੱਜੀ ਟਾਪੂ ਦਾ ਘੱਟ ਕੀਮਤ 'ਤੇ ਮਾਲਕ ਬਣਨ ਦਾ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਟਾਪੂ ਦੀ ਕੀਮਤ ਅਰਡਰੋਸਨ ਵਿੱਚ ਤਿੰਨ ਬੈੱਡਰੂਮ ਮਕਾਨ ਤੋਂ ਵੀ ਘੱਟ ਹੈ।


Vandana

Content Editor

Related News