ਵਿਗਿਆਨੀਆਂ ਦਾ ਅਜੀਬ ਦਾਅਵਾ, ''ਅਲਕੋਹਲ'' ਸੁੰਘਣ ਨਾਲ ਠੀਕ ਹੋਵੇਗਾ ਕੋਵਿਡ-19

Tuesday, Jul 06, 2021 - 06:25 PM (IST)

ਵਿਗਿਆਨੀਆਂ ਦਾ ਅਜੀਬ ਦਾਅਵਾ, ''ਅਲਕੋਹਲ'' ਸੁੰਘਣ ਨਾਲ ਠੀਕ ਹੋਵੇਗਾ ਕੋਵਿਡ-19

ਇੰਟਰਨੈਸ਼ਨਲ ਡੈਸਕ (ਬਿਊਰੋ): ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਇਲਾਜ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਅਮਰੀਕਾ ਵਿਚ ਇਕ ਅਜਿਹਾ ਪ੍ਰਯੋਗ ਕੀਤਾ ਜਾ ਰਿਹਾ ਹੈ ਜਿਸ ਵਿਚ ਅਲਕੋਹਲ ਮਤਲਬ ਸ਼ਰਾਬ ਨੂੰ ਸੁੰਘ ਕੇ ਕੋਵਿਡ-19 ਤੋਂ ਰਾਹਤ ਮਿਲੇਗੀ। ਅਮਰੀਕਾ ਵਿਚ ਅਲਕੋਹਲ ਦੀ ਭਾਫ ਮਤਲਬ ਸ਼ਰਾਬ ਨੂੰ ਸੁੰਘ ਕੇ ਕੋਰੋਨਾ ਦਾ ਕਾਰਗਰ ਇਲਾਜ ਕਰਨ 'ਤੇ ਵਿਗਿਆਨੀ ਪ੍ਰਯੋਗ ਕਰ ਰਹੇ ਹਨ। ਹੁਣ ਤੱਕ ਇਸ ਪ੍ਰਯੋਗ ਦੇ ਤਿੰਨ ਪੜਾਵਾਂ ਦੇ ਨਤੀਜੇ ਸਾਹਮਣੇ ਆਏ ਹਨ ਜਿਸ ਵਿਚ ਵਿਗਿਆਨੀ ਕਾਫੀ ਉਤਸ਼ਾਹਿਤ ਹਨ।

PunjabKesari

ਹੁਣ ਤੱਕ ਦੇ ਪਰੀਖਣ ਵਿਚ ਕੁਝ ਹੀ ਮਿੰਟਾਂ ਵਿਚ ਮਰੀਜ਼ ਨੂੰ ਸਾਹ ਲੈਣ ਵਿਚ ਕਾਫੀ ਆਰਾਮ ਮਿਲਿਆ ਹੈ। ਉਂਝ ਤਾਂ ਅਲਕੋਹਲ ਦੀ ਭਾਫ ਲੈਣ ਦੀ ਤਕਨੀਕ ਵਾਇਰਸ ਨੂੰ ਖ਼ਤਮ ਕਰਨ ਦੇ ਖੇਤਰ ਵਿਚ ਕਾਫੀ ਪੁਰਾਣੀ ਹੈ ਪਰ ਫੇਫੜਿਆਂ ਵਿਚ ਇਨਫੈਕਸ਼ਨ ਦੇ ਮਾਮਲੇ ਵਿਚ ਅਲਕੋਹਲ ਦੀ ਭਾਫ ਸੁੰਘਣ ਦਾ ਪ੍ਰਯੋਗ ਅਤੇ ਇਸ ਵਿਚ ਸਫਲਤਾ ਪਹਿਲੀ ਵਾਰ ਸਾਹਮਣੇ ਆਈ ਹੈ। ਇਸ ਦੇ ਨਤੀਜਿਆਂ ਨੂੰ ਦੇਖਦੇ ਹੋਏ ਵਿਗਿਆਨੀ ਕਹਿੰਦੇ ਹਨ ਕਿ ਜੇਕਰ ਇਸ ਤਕਨੀਕ ਦੀ ਜਨਤਕ ਵਰਤੋਂ ਦੀ ਮਨਜ਼ੂਰੀ ਮਿਲੇ ਤਾਂ ਇਹ ਸਚਮੁੱਚ ਵਿਚ ਮੈਡੀਕਲ ਕ੍ਰਾਂਤੀ ਹੋਵੇਗੀ। 

PunjabKesari

ਅਮਰੀਕਾ ਵਿਚ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਦੇ ਸੈਂਟਰ ਫੌਰ ਡਰੱਗ ਇਵੈਲਿਊਏਸ਼ਨ ਐਂਡ ਰਿਸਰਚ ਵਿਚ ਇਹ ਸ਼ੋਧ ਅੱਗੇ ਵੱਧ ਚੁੱਕਾ ਹੈ। ਦਿੱਲੀ ਵਿਚ ਇਸ ਮਾਮਲੇ ਵਿਚ ਕਈ ਪ੍ਰਯੋਗ ਕਰਕੇ ਸਫਲਤਾ ਨਾਲ ਉਤਸ਼ਾਹਿਤ ਵਿਗਿਆਨੀ ਸ਼ਕਤੀ ਸ਼ਰਮਾ ਨੇ ਅਮਰੀਕੀ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਨੂੰ ਇਸ ਸੰਬੰਧੀ ਪੱਤਰ ਲਿਖਿਆ ਹੈ। ਇਸ ਮਗਰੋਂ ਉਹਨਾਂ ਨੂੰ ਵਾਪਸ ਜਿਹੜਾ ਪੱਤਰ ਮਿਲਿਆ ਉਹ ਇਸ ਗੱਲ ਦੀ ਤਸਦੀਕ ਦੇਣ ਲਈ ਕਾਫੀ ਹੈ ਕਿ ਇਸ ਤਕਨੀਕ ਦਾ ਅਸਰ ਕੋਰੋਨਾ ਵਾਇਰਸ 'ਤੇ ਹੋਇਆ ਹੈ ਮਤਲਬ ਅਲਕੋਹਲ ਸੁੰਘ ਕੇ ਵੀ ਕੋਵਿਡ ਨੂੰ ਹਰਾਇਆ ਜਾ ਸਕਦਾ ਹੈ।

PunjabKesari

ਕਈ ਅੰਤਰਰਾਸ਼ਟਰੀ ਜਨਰਲ ਵਿਚ ਰਿਸਰਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇੰਟਰਨੈਸ਼ਨਲ ਜਨਰਲ ਆਫ ਬੇਸਿਕ ਐਂਡ ਕਲੀਨਿਕਲ ਫਾਰਮੇਕੋਲੌਜੀ ਵਿਚ ਛਪੇ ਡਾਕਟਰ ਸੈਫੁਲ ਇਸਲਾਮ ਦੇ ਰਿਸਰਚ ਮੁਤਾਬਕ ਇਥਾਇਲ ਅਲਕੋਹਲ ਮਤਲਬ ਏਥੇਨਾਲ ਸੁੰਘਣ ਦਾ ਅਸਰ ਨੱਕ ਜ਼ਰੀਏ ਫੇਫੜਿਆਂ ਤੱਕ ਹੁੰਦਾ ਹੈ। ਕਿਉਂਕਿ ਕੋਵਿਡ ਵਾਇਰਸ ਨੱਕ ਜ਼ਰੀਏ ਹੀ ਗਲੇ ਅਤੇ ਫੇਫੜਿਆਂ ਤੱਕ ਪਹੁੰਚਦਾ ਹੈ। ਅਲਕਹੋਲ ਦੀ 65 ਫੀਸਦੀ ਮਾਤਰਾ ਵਾਲੇ ਸੋਲੂਸ਼ਨ ਦੀ ਏਸਪਿਰਿਨ ਦੇ ਨਾਲ ਸਿੱਧੇ ਜਾਂ ਆਕਸੀਜਨ ਜ਼ਰੀਏ ਜਾਂ ਫਿਰ ਆਕਸੀਜਨ ਏ.ਆਰ.ਡੀ.ਐੱਸ. ਤਕਨੀਕ ਨਾਲ ਨੱਕ ਜ਼ਰੀਏ ਸਾਹ ਨਾਲ ਫੇਫੜਿਆਂ ਤੱਕ ਪਹੁੰਚਾਇਆ ਜਾਂਦੀ ਹੈ।

PunjabKesari

ਅਮਰੀਕਾ ਦੇ ਏਡਵੇਂਟਿਸਟ ਹਸਪਤਾਲ ਦੇ ਮਾਹਰਾਂ ਦੀ ਟੀਮ ਨੇ ਬ੍ਰਿਟੇਨ ਦੇ ਰਸਾਇਣ ਵਿਗਿਆਨੀ ਡਾਕਟਰ ਇਸਲਾਮ ਦੀ ਅਗਵਾਈ ਵਿਚ ਅਲਕੋਹਲ ਵੈਪਰ 'ਤੇ ਪ੍ਰਯੋਗ ਕੀਤੇ ਹਨ। ਅੰਤਰਰਾਸ਼ਟਰੀ ਜਨਰਲ ਫਾਰਮਾਸੂਟੀਜ਼ ਵਿਚ ਵੀ ਪ੍ਰਕਾਸ਼ਿਤ ਇਕ ਰਿਸਰਚ ਰਿਪੋਰਟ ਮੁਤਾਬਕ ਸਧਾਰਨ ਤਾਪਮਾਨ 'ਤੇ ਸੂਰਜ ਦੀ ਰੌਸ਼ਨੀ ਤੋਂ ਦੂਰ ਰੱਖੇ ਗਏ 65 ਫੀਸਦੀ ਅਲਕੋਹਲ ਦੀ ਮਾਤਰਾ ਵਾਲੇ ਰਸਾਇਣ ਨੂੰ ਆਕਸੀਜਨ ਜ਼ਰੀਏ 3.6 ਕਿਲਗ੍ਰਾਮ ਪ੍ਰਤੀ ਮਿੰਟ ਦੀ ਮਾਤਰਾ ਜ਼ਰੀਏ ਸਾਹ ਵਿਚ ਭੇਜਿਆ ਗਿਆ। ਰੋਜ਼ਾਨਾ 45 ਮਿੰਟ ਤੱਕ ਇਹ ਇਲਾਜ ਕੋਰੋਨਾ ਨਾਲ ਗੰਭੀਰ ਰੂਪ ਨਾਲ ਪੀੜਤ ਮਰੀਜ਼ਾਂ ਨੂੰ ਦਿੱਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣ ਤੋਂ 3 ਦਿਨ ਬਾਅਦ ਮੁੰਡੇ ਦੀ ਮੌਤ

ਕੋਵਿਡ ਇਨਫੈਕਸ਼ਨ ਦੇ ਮਾਮਲੇ ਵਿਚ ਟੀਮ ਨੇ ਪਾਇਆ ਕਿ ਜ਼ਿਆਦਾਤਰ ਲੋਕਾਂ ਨੂੰ ਪਹਿਲੇ ਉੱਪਰੀ ਸਾਹ ਲੈਣ ਦੀ ਨਲੀ 'ਤੇ ਅਸਰ ਪੈਂਦਾ ਹੈ ।ਖੋਜੀਆਂ ਨੇ ਰਿਸਰਚ ਦੌਰਾਨ ਦੇਖਿਆ ਕਿ ਅਲਕੋਹਲ ਦੀ ਭਾਫ ਤਕਨੀਕ ਦਾ ਸਿੱਧਾ ਅਸਰ ਕੋਰੋਨਾ ਵਾਇਰ ਸਦੀ ਬਾਹਰੀ ਪ੍ਰੋਟੀਨ ਦੀ ਪਰਤ 'ਤੇ ਪਿਆ। ਇਸੇ ਪ੍ਰੋਟੀਨ ਪਰਤ ਜ਼ਰੀਏ ਉਹ ਇਨਸਾਨਾਂ ਦੇ ਸੈੱਲਾਂ 'ਤੇ ਹਮਲਾ ਕਰਦਾ ਹੈ। ਆਕਸੀਜਨ ਦੇ ਨਾਲ ਅਲਕੋਹਲ ਦੀ ਭਾਫ ਨੱਕ ਤੋਂ ਸਾਹ ਨਲੀ ਅਤੇ ਫਿਰ ਫੇਫੜਿਆਂ ਤੱਕ ਗਈ। ਇਸ ਨਾਲ ਮਰੀਜ਼ਾਂ ਦੀ ਸਾਹ ਨਲੀ, ਫੇਫੜੇ ਅਤੇ ਨੱਕ ਅੰਦਰ ਕੋਵਿਡ ਵਾਇਰਸ ਕਾਰਨ ਝਿੱਲੀਆਂ ਵਿਚ ਜਿਹੜੀ ਸੋਜ ਸੀ ਉਹ ਜਲਦੀ ਹੀ ਠੀਕ ਹੋਣ ਲੱਗੀ। ਸਾਹ ਲੈਣਾ ਆਸਾਨ ਹੋ ਗਿਆ। ਫੇਫੜਿਆਂ ਦਾ ਸੈਲਫ ਇਮਿਊਨਿਟੀ ਸਿਸਟਮ ਜ਼ਿਆਦਾ ਬਿਹਤਰ ਕੰਮ ਕਰਨ ਲੱਗਾ। ਇਸ ਪ੍ਰਯੋਗ ਨਾਲ ਫਾਈਬੋਲਾਈਟ, ਨਿਊਟ੍ਰੋਫਿਲਸ ਦੇ ਨਾਲ-ਨਾਲ ਲਿਊਕੋਸਾਈਟਸ 'ਤੇ ਵੀ ਸਕਰਾਤਮਕ ਪ੍ਰਭਾਵ ਪਿਆ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News