ਵਿਗਿਆਨੀਆਂ ਦਾ ਵੱਡਾ ਦਾਅਵਾ, 2022 ਹੋਵੇਗਾ ਕੋਰੋਨਾ ਮਹਾਮਾਰੀ ਦੇ ਖ਼ਾਤਮੇ ਦਾ ਸਾਲ

12/17/2021 1:10:37 PM

ਇੰਟਰਨੈਸ਼ਨਲ ਡੈਸਕ (ਬਿਊਰੋ): ਓਮੀਕਰੋਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਦੀਆਂ ਰਿਪੋਰਟਾਂ ਵਿਚਕਾਰ, WHO ਨਾਲ ਜੁੜੇ 100 ਤੋਂ ਵੱਧ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਭਵਿੱਖ ਬਾਰੇ ਇੱਕ ਵਿਆਪਕ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ 54 ਲੱਖ ਮੌਤਾਂ ਦੀ ਵਜ੍ਹਾ ਰਿਹਾ ਕੋਰੋਨਾ ਵਾਇਰਸ 2022 ਦੇ ਅੰਤ ਤੱਕ ਇੱਕ ਆਮ ਫਲੂ ਵਿੱਚ ਬਦਲ ਸਕਦਾ ਹੈ। ਇਹ ਖ਼ਤਮ ਤਾਂ ਨਹੀਂ ਹੋਵੇਗਾ ਪਰ ਇਸ ਨਾਲ ਹੋਣ ਵਾਲੀਆਂ ਮੌਤਾਂ ਲਗਭਗ ਜ਼ੀਰੋ ਤੱਕ ਪਹੁੰਚ ਸਕਦੀਆਂ ਹਨ। ਇਸ ਵਿਚ ਦੱਸਿਆ ਗਿਆ ਹੈ ਕਿ 2022 ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਕਈ ਨਵੀਆਂ ਦਵਾਈਆਂ ਕਾਰਗਰ ਸਾਬਤ ਹੋਣਗੀਆਂ। ਜਿਵੇਂ ਸ਼ੁਰੂਆਤੀ ਦੌਰ ਵਿਚ ਟੀਕੇ ਨੇ ਸ਼ੁਰੂਆਤੀ ਪੜਾਵਾਂ ਵਿੱਚ ਇਸ ਦੀ ਗੰਭੀਰਤਾ ਨੂੰ ਘਟਾ ਦਿੱਤਾ, ਠੀਕ ਉਂਝ ਦੀ ਹੀ ਭੂਮਿਕਾ ਐਂਟੀ-ਕੋਵਿਡ ਦਵਾਈਆਂ ਵੀ ਨਿਭਾਉਣਗੀਆਂ। ਅਗਲੇ 3 ਤੋਂ 6 ਮਹੀਨਿਆਂ ਵਿੱਚ ਅਜਿਹੀਆਂ ਸੈਂਕੜੇ ਦਵਾਈਆਂ ਬਾਜ਼ਾਰ ਵਿੱਚ ਉਪਲਬਧ ਹੋਣਗੀਆਂ। 

ਵਿਗਿਆਨੀਆਂ ਦਾ ਮੰਨਣਾ ਹੈ ਕਿ 2022 ਦੇ ਅੰਤ ਤੱਕ ਕੋਰੋਨਾ ਵਾਇਰਸ ਵੀ ਉਸੇ ਸਥਿਤੀ ਵਿੱਚ ਪਹੁੰਚ ਜਾਵੇਗਾ ਜਿਵੇਂ 1918 ਵਿੱਚ ਸਪੈਨਿਸ਼ ਫਲੂ ਅਤੇ 2009 ਵਿੱਚ ਸਵਾਈਨ ਫਲੂ ਸੀ। ਜਾਨੀ ਨੁਕਸਾਨ ਘੱਟ ਹੋਵੇਗਾ। ਵਿਗਿਆਨੀਆਂ ਨੇ ਇਸ ਬਾਰੇ ਚਾਰ ਮਹੱਤਵਪੂਰਨ ਗੱਲਾਂ ਸਾਹਮਣੇ ਰੱਖੀਆਂ ਕਿ 2022 ਵਿੱਚ ਕੋਰੋਨਾ ਵਾਇਰਸ ਨਾਲ ਜੀਵਨ ਕਿਵੇਂ ਰਹੇਗਾ ਹਨ। ਇਸ ਬਾਰੇ ਵੇਰਵਾ ਹੇਠਾਂ ਦਿੱਤਾ ਗਿਆ ਹੈ। 

ਵੈਕਸੀਨ ਤੋਂ ਇਲਾਵਾ ਹੋਣਗੀਆਂ ਕੋਵਿਡ ਵਿਰੋਧੀ ਸੈਂਕੜੇ ਦਵਾਈਆਂ 

100 ਤੋਂ ਵੱਧ ਦੇਸ਼ਾਂ ਵਿੱਚ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਚੀਨ, ਇਜ਼ਰਾਈਲ ਵਰਗੇ ਕੁਝ ਦੇਸ਼ਾਂ ਨੇ ਵੀ ਬੱਚਿਆਂ ਦੀ ਬੂਸਟਰ ਡੋਜ਼ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਅਤੇ ਅਫਰੀਕਾ ਸਮੇਤ ਜ਼ਿਆਦਾਤਰ ਏਸ਼ੀਆਈ ਦੇਸ਼ਾਂ ਵਿੱਚ ਬੱਚਿਆਂ ਦਾ ਟੀਕਾਕਰਨ ਨਹੀਂ ਕੀਤਾ ਜਾ ਰਿਹਾ ਹੈ। WHO ਨੇ ਉਮੀਦ ਜਤਾਈ ਹੈ ਕਿ 2022 ਵਿੱਚ ਦੁਨੀਆ ਦੇ ਸਾਰੇ ਬੱਚਿਆਂ ਦਾ ਟੀਕਾਕਰਨ ਹੋ ਜਾਵੇਗਾ। ਦੂਜੇ ਪਾਸੇ ਕਰੋਨਾ ਟੈਸਟ ਵੀ ਸਸਤਾ ਹੋਵੇਗਾ। ਅਗਲੇ ਸਾਲ ਦਰਜਨਾਂ ਟੈਸਟ ਕਿੱਟਾਂ ਸਸਤੀਆਂ ਮਿਲਣਗੀਆਂ।ਜ਼ਿਆਦਾਤਰ ਦੇਸ਼ਾਂ ਨੇ ਕੋਰੋਨਾ ਨਾਲ ਲੜਨ ਲਈ ਬੂਸਟਰ ਡੋਜ਼ ਦਾ ਤਰੀਕਾ ਅਪਣਾਇਆ ਹੈ। ਉਹੀ ਦੇਸ਼ ਬੂਸਟਰਾਂ ਨੂੰ ਲਾਗੂ ਨਹੀਂ ਕਰ ਰਹੇ ਹਨ, ਜਿੱਥੇ ਆਬਾਦੀ ਨੂੰ ਪ੍ਰਾਇਮਰੀ 2 ਖੁਰਾਕਾਂ ਨਹੀਂ ਮਿਲੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸਮੂਹ ਪਾਕਿਸਤਾਨ ਤੋਂ ਕੰਮ ਕਰ ਰਹੇ: ਅਮਰੀਕੀ ਰਿਪੋਰਟ

ਇਸ ਲਈ ਅਮਰੀਕਾ, ਬ੍ਰਿਟੇਨ, ਚੀਨ ਵਰਗੇ ਦੇਸ਼ਾਂ ਨੇ ਬੂਸਟਰ ਡੋਜ਼ ਨੂੰ ਲਾਜ਼ਮੀ ਕਰ ਦਿੱਤਾ ਹੈ। ਯੂਐਸ ਅਤੇ ਯੂਕੇ ਵਿੱਚ ਸਿਹਤ ਏਜੰਸੀਆਂ ਹਰ 9 ਮਹੀਨਿਆਂ ਜਾਂ 1 ਸਾਲ ਵਿੱਚ ਬੂਸਟਰਾਂ ਦੀ ਸਿਫ਼ਾਰਸ਼ ਕਰਦੀਆਂ ਹਨ। ਇਸ ਨਾਲ ਇਨਫੈਕਸ਼ਨ ਫੈਲਣ ਤੋਂ ਰੋਕਿਆ ਜਾਵੇਗਾ।ਜੌਹਨ ਹੌਪਕਿੰਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਮਹਾਮਾਰੀ ਵਿਗਿਆਨੀ ਡਾ. ਸ਼ਾਨ ਟਰੂਲੋਵ ਦਾ ਕਹਿਣਾ ਹੈ ਕਿ ਵਾਇਰਸ ਦੇ ਮੌਸਮੀ ਫਲੂ ਵਿੱਚ ਬਦਲਣ ਤੋਂ ਬਾਅਦ, ਦੁਨੀਆ ਮਾਸਕ ਮੁਕਤ ਹੋਣ ਦੇ ਯੋਗ ਹੋ ਜਾਵੇਗੀ। ਕੁਝ ਦੇਸ਼ਾਂ ਨੇ ਮਾਸਕ ਦੀ ਜ਼ਰੂਰਤ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਰਫ਼ ਬਿਮਾਰਾਂ ਨੂੰ ਹੀ 2-3 ਹਫ਼ਤਿਆਂ ਲਈ ਮਾਸਕ ਪਾਉਣਾ ਹੋਵੇਗਾ। ਡਾ: ਟਿਮੋਥੀ ਬਰੂਅਰ ਦਾ ਕਹਿਣਾ ਹੈ ਕਿ 2022 ਵਿੱਚ ਪੂਰੀ ਦੁਨੀਆ ਸਮਾਜਿਕ ਦੂਰੀਆਂ ਦੇ ਨਿਯਮਾਂ ਤੋਂ ਮੁਕਤ ਹੋ ਸਕਦੀ ਹੈ।

ਅਗਲੇ ਸਾਲ ਤੱਕ, ਦੇਸ਼ਾਂ ਦੀ 90% ਬਾਲਗ ਆਬਾਦੀ ਦਾ ਟੀਕਾਕਰਨ ਕੀਤਾ ਜਾਵੇਗਾ। 100 ਤੋਂ ਵੱਧ ਦੇਸ਼ਾਂ ਵਿੱਚ 80% ਆਬਾਦੀ ਨੂੰ ਬੂਸਟਰ ਡੋਜ਼ ਮਿਲੀ ਹੋਵੇਗੀ। ਸੰਕਰਮਣ ਸਾਲ ਵਿੱਚ ਇੱਕ ਜਾਂ ਦੋ ਵਾਰ ਸਿਖਰ 'ਤੇ ਹੋ ਸਕਦਾ ਹੈ ਪਰ ਇਸ ਨਾਲ ਹੋਣ ਵਾਲੀਆਂ ਮੌਤਾਂ ਮਾਮੂਲੀ ਹੋਣਗੀਆਂ। ਟੀਕਾਕਰਨ ਤੋਂ ਇਲਾਵਾ ਨਵੀਆਂ ਦਵਾਈਆਂ ਵੀ ਅਹਿਮ ਭੂਮਿਕਾ ਨਿਭਾਉਣਗੀਆਂ। ਇਹ ਸਪੱਸ਼ਟ ਹੈ ਕਿ ਲਾਗ ਨਹੀਂ ਰੁਕੇਗੀ ਪਰ ਸੰਕਰਮਿਤ ਨੂੰ ਬਚਾਉਣਾ ਆਸਾਨ ਹੋ ਜਾਵੇਗਾ। 99% ਮਰੀਜ਼ਾਂ ਨੂੰ ਹਸਪਤਾਲ ਦੀ ਲੋੜ ਨਹੀਂ ਪਵੇਗੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News