ਬਲੂਚਿਸਤਾਨ ’ਚ ਸਕੂਲ ਵੈਨ ’ਤੇ ਅੰਨ੍ਹੇਵਾਹ ਫਾਇਰਿੰਗ, 4 ਮਹਿਲਾ ਅਧਿਆਪਕ ਜ਼ਖ਼ਮੀ

Sunday, Jun 20, 2021 - 03:25 PM (IST)

ਬਲੂਚਿਸਤਾਨ ’ਚ ਸਕੂਲ ਵੈਨ ’ਤੇ ਅੰਨ੍ਹੇਵਾਹ ਫਾਇਰਿੰਗ, 4 ਮਹਿਲਾ ਅਧਿਆਪਕ ਜ਼ਖ਼ਮੀ

ਪੇਸ਼ਾਵਰ: ਪਾਕਿਸਤਾਨ ਦੇ ਬਲੂਚਿਸਤਾਨ ’ਚ ਐਤਵਾਰ ਨੂੰ ਅਣਜਾਣ ਬੰਦੂਕਧਾਰੀਆਂ ਨੇ ਇਕ ਸਕੂਲ ਵੈਨ ’ਤੇ ਹਮਲਾ ਕਰ ਦਿੱਤਾ,ਜਿਸ ਨਾਲ ਵੈਨ ਸਵਾਰ 4 ਮਹਿਲਾ ਅਧਿਆਪਕ ਜ਼ਖ਼ਮੀ ਹੋ ਗਈਆਂ। ਬੰਦੂਕਧਾਰੀਆਂ ਨੇ ਵੈਨ ’ਤੇ ਤਾਬੜਤੋੜ ਗੋਲੀਆਂ ਮਾਰੀਆਂ।ਹਮਲੇ ’ਚ ਜ਼ਖ਼ਮੀ ਮਹਿਲਾ ਅਧਿਆਪਕਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। 
ਪੁਲਸ ਦੇ ਮੁਤਾਬਕ ਹਮਲਾ ਮਸਤੰਗ ਸ਼ਹਿਰ ’ਚ ਹੋਇਆ ਹੈ ਅਤੇ ਇਹ ਮਹਿਲਾ ਅਧਿਆਪਕ ਸਕੂਲ ਤੋਂ ਆਪਣੇ ਘਰ ਵਾਪਸ ਆ ਰਹੀ ਸੀ।

ਪਾਕਿਸਤਾਨੀ ਮੀਡੀਆ ਦੇ ਮੁਤਾਬਕ 3 ਮਹਿਲਾ ਅਧਿਆਪਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਖ਼ੇਤਰ ’ਚ ਪਿਛਲੇ ਸਾਲ ਨਵੰਬਰ ’ਚ ਯੂਨੀਵਰਿਸਟੀ ਆਫ਼ ਬਲੂਚਿਸਤਾਨ ਦੇ 2 ਪ੍ਰੋਫੈਸਰਾਂ ਨੂੰ ਅਗਵਾ ਕਰ ਲਿਆ ਗਿਆ ਸੀ,ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। 


author

Shyna

Content Editor

Related News