ਵੱਡੀ ਖ਼ਬਰ : ਬੰਬ ਦੀ ਧਮਕੀ ਤੋਂ ਬਾਅਦ ਸਕੂਲ, ਦਫਤਰ ਅਸਥਾਈ ਤੌਰ 'ਤੇ ਬੰਦ
Wednesday, Jun 18, 2025 - 06:23 PM (IST)

ਮਨੀਲਾ (ਆਈਏਐਨਐਸ)- ਫਿਲੀਪੀਨਜ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਲਾਗੁਨਾ ਸੂਬੇ ਵਿੱਚ ਕਥਿਤ ਤੌਰ 'ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸਕੂਲ ਅਤੇ ਦਫਤਰ ਬੰਦ ਕਰ ਦਿੱਤੇ ਗਏ। ਸੋਸ਼ਲ ਮੀਡੀਆ 'ਤੇ ਕਥਿਤ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਸ਼ਹਿਰ ਦੇ ਸਕੂਲਾਂ ਵਿੱਚ ਕਲਾਸਾਂ ਅਤੇ ਦਫਤਰੀ ਕੰਮ ਮੁਅੱਤਲ ਕਰ ਦਿੱਤੇ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਪਾਕਿਸਤਾਨ 'ਚ ਧਮਾਕਾ, ਜਾਫਰ ਐਕਸਪ੍ਰੈੱਸ ਦੇ 4 ਡੱਬੇ ਪਟੜੀ ਤੋਂ ਉਤਰੇ
ਸਾਂਤਾ ਕਰੂਜ਼ ਦੇ ਮੇਅਰ ਐਡਗਰ ਸੈਨ ਲੂਈਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਸਥਾਨਕ ਸਰਕਾਰ ਨੇ ਅੱਜ ਸਵੇਰੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿੱਜੀ ਅਤੇ ਜਨਤਕ ਸਕੂਲਾਂ ਵਿੱਚ ਸਾਰੇ ਪੱਧਰਾਂ 'ਤੇ ਕਲਾਸਾਂ ਅਤੇ ਦਫਤਰੀ ਕੰਮ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਲੂਈਸ ਨੇ ਕਿਹਾ ਕਿ ਸਾਂਤਾ ਕਰੂਜ਼ ਵਿੱਚ ਸਥਾਨਕ ਅਧਿਕਾਰੀ ਬੰਬ ਦੀ ਧਮਕੀ ਦੀ ਜਾਂਚ ਕਰ ਰਹੇ ਹਨ ਅਤੇ ਨਿਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ। ਮੇਅਰ ਨੇ ਕਿਹਾ, "ਮੈਂ ਧਮਕੀ ਫੈਲਾਉਣ ਵਾਲੇ ਉਨ੍ਹਾਂ ਲੋਕਾਂ ਨੂੰ ਯਾਦ ਦਿਵਾਉਂਦਾ ਹਾਂ ਕਿ ਸਾਡੇ ਕੋਲ ਅਜਿਹੇ ਕਾਨੂੰਨ ਹਨ ਜੋ ਡਰ ਅਤੇ ਗਲਤ ਜਾਣਕਾਰੀ ਫੈਲਾਉਣ ਵਾਲਿਆਂ ਨੂੰ ਸਜ਼ਾ ਦਿੰਦੇ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।