ਸਟਾਕਹੋਮ ''ਚ ਪਾਇਲਟਾਂ ਦੀ ਹੜਤਾਲ, 500 ਉਡਾਣਾਂ ਹੋਈਆਂ ਰੱਦ

Wednesday, May 01, 2019 - 09:17 AM (IST)

ਸਟਾਕਹੋਮ ''ਚ ਪਾਇਲਟਾਂ ਦੀ ਹੜਤਾਲ, 500 ਉਡਾਣਾਂ ਹੋਈਆਂ ਰੱਦ

ਸਟਾਕਹੋਮ— ਸਵੀਡਨ ਦੀ ਰਾਜਧਾਨੀ ਸਟਾਕਹੋਮ 'ਚ ਸਕੈਂਡਿਨੇਵਿਆਈ ਏਅਰਲਾਈਨ (ਐੱਸ. ਏ. ਐੱਸ.) ਦੇ ਪਾਇਲਟ ਦੀ ਹੜਤਾਲ 5ਵੇਂ ਦਿਨ ਵੀ ਜਾਰੀ ਰਹੀ। ਇਸ ਕਾਰਨ ਬੁੱਧਵਾਰ ਦੀਆਂ 500 ਉਡਾਣਾਂ ਨੂੰ ਰੱਦ ਕਰਨਾ ਪਿਆ ਅਤੇ ਇਸ ਕਾਰਨ 47000 ਯਾਤਰੀਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।  ਏਅਰਲਾਈਨ ਮੁਤਾਬਕ ਮੰੰਗਲਵਾਰ ਨੂੰ 546 ਉਡਾਣਾਂ ਨੂੰ ਰੱਦ ਕੀਤਾ ਗਿਆ। ਇਸ ਨਾਲ 48000 ਯਾਤਰੀ ਪ੍ਰਭਾਵਿਤ ਹੋਏ ਸਨ। ਹੜਤਾਲ ਕਾਰਨ ਹੁਣ ਤਕ 3306 ਉਡਾਣਾਂ ਨੂੰ ਰੱਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਐੱਸ. ਏ. ਐੱਸ. ਅਤੇ ਸਵੀਡਿਸ਼ ਏਅਰ ਲਾਈਨ ਪਾਇਲਟ ਐਸੋਸੀਏਸ਼ਨ ਵਿਚਕਾਰ ਆਖਰੀ ਮਿੰਟ 'ਤੇ ਗੱਲਬਾਤ ਸਮਝੌਤਾ ਟੁੱਟਣ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਤੋਂ ਹੜਤਾਲ ਸ਼ੁਰੂ ਹੋ ਗਈ ਸੀ। ਇਸ ਕਾਰਨ 492 ਸਵੀਡਿਸ਼ ਐੱਸ. ਏ. ਐੱਸ. ਦੇ ਪਾਇਲਟ ਹੜਤਾਲ 'ਤੇ ਚਲੇ ਗਏ ਸਨ। ਸਕੈਂਡਿਨੇਵਿਆਈ ਦੇ ਪ੍ਰਧਾਨ ਅਤੇ ਸੀ. ਈ. ਓ. ਰਿਕਾਡਰ ਗੁਸਤਾਫਸਨ ਨੇ ਕਿਹਾ ਕਿ ਪਾਇਲਟ ਹੜਤਾਲ ਦਾ ਹੱਲ ਨਾ ਹੋਣ ਕਾਰਨ ਚਿੰਤਾ 'ਚ ਹਨ।


Related News