ਸੁੱਕੇ ਮੇਵੇ ਵੇਚ ਕੇ ਕਰਾਚੀ ਦੀ ਅਰਥ-ਵਿਵਸਥਾ ’ਚ 40 ਫੀਸਦੀ ਯੋਗਦਾਨ ਪਾਉਂਦੀ ਹੈ ਸਵਿਤਾ

11/26/2022 1:22:22 PM

ਅੰਮ੍ਰਿਤਸਰ/ਪਾਕਿਸਤਾਨ (ਗੁਪਤਾ)- ਬਨਾਰਸੀ ਸਾੜ੍ਹੀ ਅਤੇ ਲਾਲ ਚੂੜੀਆਂ ਪਾ ਕੇ 30 ਸਾਲਾਂ ਦੀ ਸਵਿਤਾ ਕਰਾਚੀ ’ਚ ਫੁੱਟਪਾਥ ’ਤੇ ਸੁੱਕੇ ਮੇਵੇ ਵੇਚ ਕੇ ਆਪਣਾ ਘਰ ਚਲਾਉਂਦੀ ਹੈ ਪਰ ਘੱਟਗਿਣਤੀ ਹਿੰਦੂ ਸੰਗਠਨ ਦੇ ਹੋਣ ਕਾਰਨ ਕੁਝ ਦੁਕਾਨਦਾਰਾਂ ਅਕਸਰ ਹੀ ਉਸ ਨਾਲ ਝਗੜਦੇ ਰਹਿੰਦੇ ਹਨ, ਜਿਨ੍ਹਾਂ ’ਚ ਜ਼ਿਆਦਾਤਰ ਪਸ਼ਤੂਨ ਸੰਗਠਨ ਤੋਂ ਹਨ।

ਇਹ ਵੀ ਪੜ੍ਹੋ- ਦਾਜ ਦੀ ਗੱਡੀ ’ਚ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਸੀ ਜੀਜਾ-ਸਾਲਾ, ਇੰਝ ਖੁੱਲਿਆ ਭੇਤ

ਸਵਿਤਾ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਦੀ ਸੂਖਮ ਅਰਥ ਵਿਵਸਥਾ ਦਾ ਅਹਿਮ ਹਿੱਸਾ ਹੈ, ਜਿੱਥੇ ਹਰ ਸਾਲ ਹਜ਼ਾਰਾਂ ਪ੍ਰਵਾਸੀ ਆਉਂਦੇ ਹਨ। ਕਰਾਚੀ ਦੀ ਅਰਥ-ਵਿਵਸਥਾ ’ਚ ਸੁੱਕੇ ਮੇਵੇ ਦੇ ਕਾਰੋਬਾਰ ਦਾ 40 ਫ਼ੀਸਦੀ ਯੋਗਦਾਨ ਹੈ। ਸਵਿਤਾ ਦੀ ਤਰ੍ਹਾਂ ਕਰੀਬ 200 ਔਰਤਾਂ ਏਂਪ੍ਰੇਸ ਮਾਰਕਿਟ ਵਿਚ ਮੇਵੇ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੀਆਂ ਹਨ, ਹਾਲਾਂਕਿ ਇਨ੍ਹਾਂ ਔਰਤਾਂ ਲਈ ਜ਼ਿੰਦਗੀ ਆਸਾਨ ਨਹੀਂ ਹੈ।

ਇਹ ਵੀ ਪੜ੍ਹੋ- ਇਕ ਸਾਲ ਤੋਂ ਕੋਮਾ ’ਚ ਹੈ ਮਾਸੂਮ ਬੱਚੇ ਦੀ ਮਾਂ, ਸਵੇਰੇ ਜਾਂਦਾ ਸਕੂਲ ਸ਼ਾਮ ਨੂੰ ਕਰਦਾ ਘਰ ਦੇ ਕੰਮ

ਸਵਿਤਾ ਨੇ ਦੱਸਿਆ ਕਿ ਮੇਰੀ ਦਾਦੀ ਅਤੇ ਨਾਨੀ ਨੇ 1965 ਦੀ ਜੰਗ ਤੋਂ ਬਾਅਦ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਫਿਰ ਮੇਰੀ ਮਾਂ, ਭੈਣ ਅਤੇ ਹੁਣ ਮੈਂ ਇਹ ਕੰਮ ਕਰ ਰਹੀ ਹਾਂ। ਇਕ ਹੋਰ ਹਿੰਦੂ ਔਰਤ ਨੇ ਕਿਹਾ ਕਿ ਕੁਝ ਦੁਕਾਨਦਾਰ ਜ਼ਿਆਦਾਤਰ ਪਸ਼ਤੂਨ ਭਾਈਚਾਰੇ ਦੇ ਹਨ, ਜੋ ਸਾਡੇ ਨਾਲ ਲੜਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਦੇ ਕਾਰੋਬਾਰ ਨੂੰ ਖ਼ਰਾਬ ਕਰ ਰਹੇ ਹਾਂ ਅਤੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ।


Shivani Bassan

Content Editor

Related News