ਈਰਾਨ ਤਣਾਅ ''ਤੇ ਗੱਲਬਾਤ ਕਰਨ ਲਈ ਸਾਊਦੀ ਨੇ ਕਤਰ ਨੂੰ ਦਿੱਤਾ ਸੱਦਾ

05/27/2019 12:01:07 PM

ਦੋਹਾ— ਅਮਰੀਕਾ ਤੇ ਈਰਾਨ ਵਿਚਕਾਰ ਵਧਦੇ ਹੋਏ ਤਣਾਅ 'ਤੇ ਚਰਚਾ ਕਰਨ ਲਈ ਐਮਰਜੈਂਸੀ ਖੇਤਰੀ ਵਾਰਤਾ 'ਚ ਹਿੱਸਾ ਲੈਣ ਲਈ ਸਾਊਦੀ ਅਰਬ ਨੇ ਕਤਰ ਨੂੰ ਸੱਦਾ ਦਿੱਤਾ ਹੈ। ਕਤਰ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਖਾੜੀ 'ਚ ਹੋਏ ਕਈ ਹਮਲਿਆਂ ਮਗਰੋਂ ਰਿਆਦ ਨੇ ਦੋ ਬੈਠਕਾਂ ਬੁਲਾਈਆਂ, ਇਕ ਅਰਬ ਲੀਗ ਮੈਂਬਰਾਂ ਦੀ ਅਤੇ ਦੂਜਾ ਖਾੜੀ ਸਹਿਯੋਗ ਪ੍ਰੀਸ਼ਦ ਦੀ ਹੈ। 

ਰਿਆਦ ਨੇ ਕਿਹਾ ਸੀ ਕਿ ਈਰਾਨੀ ਹੁਕਮ 'ਤੇ ਕਾਰਵਾਈ ਕਰਦੇ ਹੋਏ ਯਮਨ ਦੇ ਵਿਦਰੋਹੀਆਂ ਨੇ ਖਾੜੀ ਜਲ ਖੇਤਰ 'ਚ ਰਹੱਸਮਈ ਸਥਿਤੀਆਂ 'ਚ ਕਈ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਡਰੋਨ ਹਮਲਿਆਂ ਤੋਂ ਸਾਊਦੀ ਅਰਬ ਦੇ ਕੱਚੇ ਤੇਲ ਲੈ ਜਾਣ ਵਾਲੇ ਇਕ ਪਾਈਪ 'ਤੇ ਹਮਲਾ ਕੀਤਾ ਸੀ। ਕਿੰਗ ਸਲਮਾਨ ਨੇ 30 ਮਈ ਨੂੰ ਖਾੜੀ ਦੇ ਨੇਤਾਵਾਂ ਅਤੇ ਅਰਬ ਲੀਗ ਦੇ ਮੈਂਬਰਾਂ ਨੂੰ ਮੱਕਾ ਸੱਦਿਆ ਸੀ। ਹਾਲਾਂਕਿ ਇਸ 'ਚ ਇਹ ਨਹੀਂ ਦੱਸਿਆ ਗਿਆ ਕਿ ਕਤਰ ਨੂੰ ਵੀ ਅਰਬ ਦੇਸ਼ਾਂ ਦੇ ਨਾਲ ਵਿਚਾਰ ਕਰਨ ਲਈ ਸੱਦਾ ਦਿੱਤਾ ਗਿਆ ਹੈ ਜਾਂ ਨਹੀਂ।


Related News