ਸਾਊਦੀ ਅਰਬ ਨੇ ਰਮਜ਼ਾਨ ਤੋਂ ਪਹਿਲਾਂ ਲਿਆ ਵੱਡਾ ਫ਼ੈਸਲਾ, ਮਸਜਿਦਾਂ ’ਚ ਇਫਤਾਰ ’ਤੇ ਲਗਾਈ ਪਾਬੰਦੀ

03/05/2024 10:28:00 AM

ਜਲੰਧਰ (ਇੰਟ.) - ਰਮਜ਼ਾਨ ਤੋਂ ਪਹਿਲਾਂ ਸਾਊਦੀ ਅਰਬ ਨੇ ਨਵੇਂ ਨਿਯਮਾਂ ਲਈ ਫਰਮਾਨ ਜਾਰੀ ਕਰ ਦਿੱਤਾ ਹੈ। ਇਸ ਤਹਿਤ ਮਸਜਿਦਾਂ ਦੇ ਅੰਦਰ ਇਫਤਾਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਰਮਜ਼ਾਨ ਇਸਲਾਮੀ ਕੈਲੰਡਰ ਦਾ ਨੌਵਾਂ ਮਹੀਨਾ ਹੁੰਦਾ ਹੈ, ਜਿਸ ਨੂੰ ਇਸਲਾਮ ਦਾ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਰਮਜ਼ਾਨ 10 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਅਤੇ 9 ਅਪ੍ਰੈਲ ਨੂੰ ਖ਼ਤਮ ਹੋਵੇਗਾ। ਰਮਜ਼ਾਨ ਦੇ ਮਹੀਨੇ ਦੌਰਾਨ ਮੁਸਲਮਾਨ ਸਵੇਰ ਤੋਂ ਸ਼ਾਮ ਤੱਕ ਰੋਜ਼ਾ (ਵਰਤ) ਰੱਖਦੇ ਹਨ। ਦਿਨ ਭਰ ਰੋਜ਼ਾ ਰੱਖਣ ਤੋਂ ਬਾਅਦ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਰੋਜ਼ਾ ਤੋੜਿਆ ਜਾਂਦਾ ਹੈ, ਜਿਸ ਨੂੰ ਇਫਤਾਰ ਕਿਹਾ ਜਾਂਦਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਮਸਜਿਦਾਂ ਵਿਚ ਇਫਤਾਰ ਦਾ ਆਯੋਜਨ ਕਰਦੇ ਹਨ। ਹਾਲਾਂਕਿ ਸਾਊਦੀ ਅਰਬ ਨੇ ਹੁਣ ਰਮਜ਼ਾਨ ਦੌਰਾਨ ਮਸਜਿਦਾਂ ’ਚ ਇਫਤਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ: ਵੱਡਾ ਹਾਦਸਾ: ਟਰਾਲੇ ਨੇ ਵੈਨ ਨੂੰ ਮਾਰੀ ਟੱਕਰ, ਮਚੇ ਅੱਗ ਦੇ ਭਾਂਬੜ, 9 ਲੋਕਾਂ ਦੀ ਦਰਦਨਾਕ ਮੌਤ

ਸਫਾਈ ਨੂੰ ਲੈ ਕੇ ਜਾਰੀ ਕੀਤਾ ਗਿਆ ਫਰਮਾਨ

ਇਸ ਪਾਬੰਦੀ ਦਾ ਕਾਰਨ ਮਸਜਿਦਾਂ ਦੀ ਸਾਫ-ਸਫਾਈ ਦੱਸਿਆ ਗਿਆ ਹੈ। 20 ਫਰਵਰੀ ਨੂੰ ਇਸਲਾਮਿਕ ਮਾਮਲਿਆਂ ਦੇ ਮੰਤਰਾਲਾ ਵੱਲੋਂ ਜਾਰੀ ਨੋਟਿਸ ’ਚ ਕਿਹਾ ਗਿਆ ਸੀ ਕਿ ਸਾਊਦੀ ਅਰਬ ਦੀ ਸਰਕਾਰ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਇਫਤਾਰ ਦੇ ਪ੍ਰੋਗਰਾਮ ਦਾ ਆਯੋਜਨ ਮਸਜਿਦਾਂ ਦੀ ਸਾਫ-ਸਫਾਈ ਨੂੰ ਧਿਆਨ ’ਚ ਰੱਖਦੇ ਹੋਏ ਮਸਜਿਦਾਂ ਦੇ ਅੰਦਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਰੀ ਨੋਟਿਸ ਵਿਚ ਕਿਹਾ ਗਿਆ ਸੀ ਕਿ ਇਸਲਾਮਿਕ ਮਾਮਲਿਆਂ ਦੇ ਮੰਤਰਾਲਾ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਮਸਜਿਦਾਂ ਨੂੰ ਲੈ ਕੇ ਕਈ ਨਿਰਦੇਸ਼ ਜਾਰੀ ਕੀਤੇ ਹਨ। ਟਵੀਟ ’ਚ ਕਿਹਾ ਗਿਆ ਸੀ ਕਿ ਮਸਜਿਦਾਂ ਦੇ ਇਮਾਮ ਅਤੇ ਮੁਅਜ਼ਿਨ ਮਸਜਿਦਾਂ ਦੇ ਬਾਹਰ ਕਿਸੇ ਢੁਕਵੀਂ ਥਾਂ ’ਤੇ ਇਫਤਾਰ ਦੇ ਪ੍ਰਬੰਧਾਂ ਦਾ ਧਿਆਨ ਰੱਖਣ। ਇਹ ਵੀ ਕਿਹਾ ਗਿਆ ਕਿ ਇਫਤਾਰ ਲਈ ਕੋਈ ਆਰਜ਼ੀ ਕਮਰਾ ਜਾਂ ਟੈਂਟ ਨਾ ਲਾਇਆ ਜਾਵੇ। ਨੋਟਿਸ ਵਿਚ ਅੱਗੇ ਕਿਹਾ ਗਿਆ ਹੈ, ਇਫਤਾਰ ਇਮਾਮ ਅਤੇ ਮੁਅਜ਼ਿਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੀ ਇਹ ਵੀ ਜ਼ਿੰਮੇਵਾਰੀ ਹੈ ਕਿ ਜੋ ਵੀ ਮਸਜਿਦ ਵਿੱਚ ਇਫਤਾਰ ਨਾ ਕਰਨ ਦੇ ਨਿਯਮ ਨੂੰ ਤੋੜਦਾ ਹੈ, ਖਾਣਾ ਖ਼ਤਮ ਹੁੰਦੇ ਹੀ ਉਸ ਕੋਲੋਂ ਮਸਜਿਦ ਦੀ ਸਫਾਈ ਕਰਵਾਈ ਜਾਵੇ।

ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਯੁੱਧ 'ਚ ਇਕ ਭਾਰਤੀ ਦੀ ਮੌਤ, 2 ਜ਼ਖ਼ਮੀ, India ਦੇ ਇਸ ਸੂਬੇ ਦੇ ਰਹਿਣ ਵਾਲੇ ਹਨ ਤਿੰਨੋਂ ਪੀੜਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News