ਡਰਾਈਵਿੰਗ ਦਾ ਹੱਕ ਮੰਗ ਰਹੀ ਲੁਜ਼ੇਨ ਨੂੰ ਅੱਤਵਾਦ ਅਦਾਲਤ 'ਚ ਪੇਸ਼ ਕਰੇਗਾ ਸਾਊਦੀ

11/27/2020 11:50:04 AM

ਰਿਆਦ- ਸਾਊਦੀ ਅਰਬ ਵਿਚ ਬੀਬੀਆਂ ਨੂੰ ਗੱਡੀ ਚਲਾਉਣ ਇਜਾਜ਼ਤ ਦੀ ਲੜਾਈ ਲੜ ਰਹੀ ਐਕਟਿਵਿਸਟ ਲੁਜ਼ੇਨ ਅਲ ਹਥਲਉਲ ਨੂੰ ਦੇਸ਼ ਦੇ ਲਈ ਖ਼ਤਰਾ ਮੰਨਿਆ ਗਿਆ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਉਨ੍ਹਾਂ ਦਾ ਟ੍ਰਾਇਲ ਹੁਣ ਰਾਸ਼ਟਰੀ ਸੁਰੱਖਿਆ ਅਤੇ ਅੱਤਵਾਦ ਦੇ ਮਾਮਲਿਆਂ 'ਤੇ ਫੈਸਲਾ ਲੈਣ ਵਾਲੀ ਵਿਸ਼ੇਸ਼ ਅਦਾਲਤ ਵਿਚ ਕੀਤਾ ਜਾਵੇਗਾ। ਸਾਲ 2018 ਵਿਚ ਦੂਜੀ ਬੀਬੀ ਐਕਟਿਵਿਸਟ ਨਾਲ ਗ੍ਰਿਫ਼ਤਾਰ ਕੀਤੀ ਗਈ ਲੁਜ਼ੇਨ ਨੂੰ ਤਕਰੀਬਨ ਇਕ ਸਾਲ ਬਾਅਦ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। 

ਲੁਜ਼ੇਨ ਦੀ ਭੈਣ ਲੀਨਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਭੈਣ ਨੂੰ ਆਪਣੇ ਪਰਿਵਾਰ ਨਾਲ ਮਿਲਣ ਜਾਂ ਫੋਨ 'ਤੇ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਦੇ ਖ਼ਿਲਾਫ਼ ਲੁਜ਼ੇਨ ਇਕ ਵਾਰ ਫਿਰ ਭੁੱਖ ਹੜਤਾਲ 'ਤੇ ਜਾ ਰਹੀ ਹੈ। ਅਜਿਹਾ ਉਹ ਇਕ ਸਾਲ ਵਿਚ ਦੋ ਵਾਰ ਕਰ ਚੁੱਕੀ ਹੈ। ਲੀਨਾ ਨੇ ਦੋਸ਼ ਲਾਇਆ ਕਿ ਲੁਜ਼ੇਨ ਨੂੰ ਜੇਲ੍ਹ ਵਿਚ ਤਸ਼ੱਦਦ ਦਿੱਤੇ ਜਾ ਰਹੇ ਹਨ। ਉਹ ਜਦ ਬੁੱਧਵਾਰ ਨੂੰ ਅਦਾਲਤ ਪੁੱਜੀ ਤਾਂ ਬਹੁਤ ਕਮਜ਼ੋਰ ਲੱਗ ਰਹੀ ਸੀ ਅਤੇ ਕਾਗਜ਼ ਵੀ ਨਹੀਂ ਫੜ ਪਾ ਰਹੀ ਸੀ।

ਲੀਨਾ ਨੇ ਦੱਸਿਆ ਕਿ ਜੱਜ ਮੁਤਾਬਕ ਕੇਸ ਦੀ ਸੁਣਵਾਈ ਜਿਸ ਅਪਰਾਧਕ ਅਦਾਲਤ ਵਿਚ ਹੋ ਰਹੀ ਸੀ, ਉਹ ਉਸ ਦਾ ਨਿਆਂ ਖੇਤਰ ਨਹੀਂ ਸੀ। ਇਸ ਲਈ ਅੱਤਵਾਦ ਅਦਾਲਤ ਵਿਚ ਇਸ ਨੂੰ ਸੁਣਿਆ ਜਾਣਾ ਚਾਹੀਦਾ ਹੈ। 

ਇਹ ਵੀ ਪੜ੍ਹੋ- UK ਨੇ ਕੀਤੀ ਅੱਤਵਾਦ ਨਾਲ ਲੰਬੀ ਲੜਾਈ ਦੀ ਤਿਆਰੀ, ਸੁਰੱਖਿਆ ਲਈ ਰੱਖੀ ਵੱਡੀ ਰਕਮ

ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਕੌਮਾਂਤਰੀ ਨੇ ਇਸ ਨੂੰ ਪਰੇਸ਼ਾਨ ਕਰਨ ਵਾਲਾ ਕਦਮ ਦੱਸਿਆ ਹੈ। ਡੈਪਿਉਟੀ ਰੀਜਨਲ ਡਾਇਰੈਕਟਰ ਨੇ ਦੱਸਿਆ ਕਿ ਅਦਾਲਤ ਗਲਤ ਤਰੀਕੇ ਨਾਲ ਕੀਤੇ ਗਏ ਟ੍ਰਾਇਲ ਦੇ ਬਾਅਦ ਲੰਬੀ ਜੇਲ੍ਹ ਦੀ ਸਜ਼ਾ ਦੇਣ ਲਈ ਜਾਣੀ ਜਾਂਦੀ ਹੈ। ਲੀਨਾ ਦਾ ਕਹਿਣਾ ਹੈ ਕਿ ਦੇਸ਼ ਦੇ ਮਨੁੱਖੀ ਅਧਿਕਾਰ ਵਿਭਾਗ ਸਣੇ ਦੂਜੇ ਸੰਸਥਾਨ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਤੋਂ ਸਾਊਦੀ 'ਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ। 
ਲੀਨਾ ਦਾ ਕਹਿਣਾ ਹੈ ਕਿ ਸਾਊਦੀ ਬੀਬੀਆਂ ਨੂੰ ਮਜ਼ਬੂਤ ਬਣਾਉਣ ਦੀ ਮੁਹਿੰਮ ਦਾ ਨਾਟਕ ਕਰ ਰਿਹਾ ਹੈ। ਅਜਿਹਾ ਉਹ ਇਸ ਲਈ ਕਰ ਰਿਹਾ ਹੈ ਤਾਂ ਕਿ ਲੋਕ ਉਨ੍ਹਾਂ ਨੂੰ ਚੰਗਾ ਸਮਝਣ। 


Lalita Mam

Content Editor

Related News