ਫਲਸਤੀਨ ਦੇ ਰਾਸ਼ਟਰਪਤੀ ਨੂੰ ਮਿਲੇ ਸਾਊਦੀ ਦੇ ਸ਼ਾਹ ਸਲਮਾਨ
Thursday, Oct 17, 2019 - 11:25 AM (IST)

ਰਿਆਦ— ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਾਊਦ ਨੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਇਸ ਦੇ ਨਾਲ ਹੀ ਫਲਸਤੀਨੀ ਨਾਗਰਿਕਾਂ ਪ੍ਰਤੀ ਆਪਣੇ ਸਮਰਥਨ ਨੂੰ ਦੋਹਰਾਇਆ ਹੈ।
ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ। ਸ਼ਾਹ ਸਲਮਾਨ ਬਿਨ ਅਬਦੁਲਅਜ਼ੀਜ਼ ਨੇ ਫਲਸਤੀਨ ਪ੍ਰਤੀ ਸਾਊਦੀ ਅਰਬ ਦੇ ਸਮਰਥਨ ਅਤੇ ਰੁਖ਼ ਨੂੰ ਦੋਹਰਾਉਂਦੇ ਹੋਏ ਪੂਰਬੀ ਯੇਰੂਸ਼ਲਮ ਨੂੰ ਉਸ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦੇਣ ਸਬੰਧੀ ਪ੍ਰਸਤਾਵ ਦਾ ਵੀ ਸਮਰਥਨ ਕੀਤਾ ਹੈ। ਫਲਸਤੀਨ ਦੇ ਰਾਸ਼ਟਰਪਤੀ ਇਸ ਸਮੇਂ ਸਾਊਦੀ ਅਰਬ ਦੇ ਦੌਰੇ 'ਤੇ ਹਨ। ਅੱਬਾਸ ਨੇ ਇਸ ਸਮਰਥਨ ਲਈ ਸਾਊਦੀ ਅਰਬ ਦੇ ਸ਼ਾਹ ਦਾ ਧੰਨਵਾਦ ਕੀਤਾ ਹੈ। ਫਸਲਤੀਨੀ ਰਾਸ਼ਟਰਪਤੀ ਨੇ ਸਾਊਦੀ ਦੇ ਤੇਲ ਪਲਾਂਟ 'ਤੇ ਹਾਲ 'ਚ ਹੋਏ ਹਮਲੇ ਦੀ ਨਿੰਦਾ ਵੀ ਕੀਤੀ।