ਪਾਕਿ ਦੀ ਡੁੱਬਦੀ ਬੇੜੀ ਨੂੰ ਸਹਾਰਾ ਦੇਵੇਗਾ ਸਾਊਦੀ ਅਰਬ

Sunday, Feb 10, 2019 - 04:48 PM (IST)

ਪਾਕਿ ਦੀ ਡੁੱਬਦੀ ਬੇੜੀ ਨੂੰ ਸਹਾਰਾ ਦੇਵੇਗਾ ਸਾਊਦੀ ਅਰਬ

ਦੁਬਈ— ਸਾਊਦੀ ਅਰਬ ਪਾਕਿਸਤਾਨ ਦੀ ਡੁੱਬਦੀ ਬੇੜੀ ਦਾ ਸਹਾਰਾ ਬਣਨ ਜਾ ਰਿਹਾ ਹੈ। ਅਸਲ 'ਚ ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਲਈ ਸਾਊਦੀ ਅਰਬ ਇਕ ਵੱਡਾ ਨਿਵੇਸ਼ ਪੈਕੇਜ ਤਿਆਰ ਕਰ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਾਊਦੀ ਅਰਬ ਦਾ ਕਦਮ ਉਸ ਦੇ ਮੁਸਲਿਮ ਸਹਿਯੋਗੀ ਦੇਸ਼ ਲਈ ਰਾਹਤ ਭਰਿਆ ਰਹੇਗਾ।

ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਨਿਵੇਸ਼ 'ਚ ਅਰਬ ਸਾਗਰ 'ਚ ਰਣਨੀਤਿਕ ਰੂਪ ਨਾਲ ਮਹੱਤਵਪੂਰਨ ਗਵਾਦਰ ਬੰਦਰਗਾਹ 'ਚ 10 ਅਰਬ ਡਾਲਰ ਦੀ ਰਿਫਾਇਨਰੀ ਤੇ ਤੇਲ ਕੰਪਲੈਕਸ 'ਚ ਨਿਵੇਸ਼ ਸ਼ਾਮਲ ਹੈ। ਇਹ ਭਾਰਤ-ਈਰਾਨ ਦੇ ਚਾਬਹਾਰ ਬੰਦਰਗਾਹ ਤੋਂ ਜ਼ਿਆਦਾ ਦੂਰ ਨਹੀਂ ਹੈ। ਸਾਊਦੀ ਅਰਬ ਦੇ ਸੂਤਰਾਂ ਨੇ ਏ.ਐੱਫ.ਪੀ. ਨੂੰ ਪੁਸ਼ਟੀ ਕੀਤੀ ਹੈ ਕਿ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਜਲਦੀ ਹੀ ਇਸਲਾਮਾਬਾਦ ਦਾ ਦੌਰਾ ਕਰਨ ਵਾਲੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਦੌਰੇ ਦੀ ਤਰੀਕ ਨਹੀਂ ਦੱਸੀ। ਨਿਊਜ਼ ਏਜੰਸੀ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਾਲੇ ਕਈ ਨਿਵੇਸ਼ ਸਮਝੌਤਿਆਂ 'ਤੇ ਦਸਤਖਤ ਹੋ ਸਕਦੇ ਹਨ।


author

Baljit Singh

Content Editor

Related News