ਸਾਊਦੀ ਅਰਬ ਨੇ ਸ਼ੁਰੂ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ, ਬਾਰਡਰ ਵੀ ਖੋਲ੍ਹੇ
Monday, May 17, 2021 - 03:43 PM (IST)
ਰਿਆਦ (ਬਿਊਰੋ) ਸਾਊਦੀ ਅਰਬ ਨੇ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਮਾਰਚ ਤੋਂ ਬੰਦ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਹਟਾ ਲਈ ਹੈ। ਇਸ ਦੇ ਨਾਲ ਹੀ ਉਸ ਨੇ ਆਪਣੀ ਜ਼ਮੀਨ ਅਤੇ ਸਮੁੰਦਰ ਦੇ ਬਾਰਡਰ ਵੀ ਖੋਲ੍ਹ ਦਿੱਤੇ ਹਨ। ਰਾਹਤ ਦੇਣ ਦੇ ਨਾਲ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ। ਹਾਲੇ ਭਾਰਤ ਸਮੇਤ ਲੇਬਨਾਨ, ਯਮਨ, ਈਰਾਨ, ਸੀਰੀਆ, ਲੀਬੀਆ, ਅਰਮੀਨੀਆ, ਸੋਮਾਲੀਆ ,ਕਾਂਗੋ ਲੋਕਤੰਤਰੀ ਗਣਰਾਜ, ਅਫਗਾਨਿਸਤਾਨ, ਵੈਨੇਜ਼ੁਏਲਾ, ਬੇਲਾਰੂਸ ਅਤੇ ਤੁਰਕੀ ਲਈ ਸਿੱਧੇ ਜਾਂ ਅਸਿੱਧੇ ਤੌਰ 'ਤੇ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਰੋਕ ਬਰਕਰਾਰ ਰਹੇਗੀ।
ਸਾਊਦੀ ਅਰਬ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਹੁਣ ਪੂਰੀ ਸਮਰੱਥਾ ਨਾਲ ਅੰਤਰਰਾਸ਼ਟਰੀ ਉਡਾਣਾਂ ਲਈ ਤਿਆਰ ਹਾਂ। ਇੱਥੇ 14 ਮਹੀਨਿਆਂ ਤੋਂ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਬਾਹਰ ਜਾਣ 'ਤੇ ਰੋਕ ਸੀ।ਇਸ ਨਾਲ ਵਿਦੇਸ਼ ਵਿਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ। ਸਾਊਦੀ ਅਰਬ ਦੀ ਆਬਾਦੀ 3 ਕਰੋੜ ਹੈ। ਇਸ ਵਿਚੋਂ 1 ਕਰੋੜ 15 ਲੱਖ ਤੋਂ ਵੱਧ ਲੋਕਾਂ ਨੂੰ ਘੱਟੋ-ਘੱਟ ਵੈਕਸੀਨ ਦੀ ਇਕ ਡੋਜ਼ ਲੱਗ ਚੁੱਕੀ ਹੈ। ਨਵੀਆਂ ਗਾਈਡਲਾਈਨ ਮੁਤਾਬਕ ਯਾਤਰਾ ਲਈ ਦੋ ਹਫ਼ਤੇ ਪਹਿਲਾਂ ਜਾਣਕਾਰੀ ਦੇਣੀ ਹੋਵੇਗੀ। ਇਜਾਜ਼ਤ ਸਿਰਫ ਵੈਕਸੀਨ ਦੀ ਇਕ ਡੋਜ਼ ਲੈਣ ਵਾਲੇ, ਪਿਛਲੇ 6 ਮਹੀਨਿਆਂ ਵਿਚ ਕੋਰੋਨਾ ਮਰੀਜ਼ ਰਹੇ ਲੋਕਾਂ ਨੂੰ ਦਿੱਤੀ ਜਾਵੇਗੀ। ਆਉਣ ਵਾਲੀਆਂ ਉਡਾਣਾਂ ਵਿਚ ਹਾਲੇ ਅਮਰੀਕਾ, ਬ੍ਰਿਟੇਨ , ਫਰਾਂਸ ਸਮੇਤ 20 ਦੇਸ਼ਾਂ ਦੇ ਨਾਗਰਿਕਾਂ 'ਤੇ ਰੋਕ ਜਾਰੀ ਰਹੇਗੀ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਦੀ ਮਦਦ ਕਰਨਗੀਆਂ ਅਮਰੀਕਾ ਦੀਆਂ ਨਰਸਾਂ
ਇਹ ਹਨ ਨਵੇਂ ਨਿਯਮ
ਸਾਊਦੀ ਅਰਬ 20 ਮਈ ਤੋਂ ਆਉਣ ਵਾਲੇ ਯਾਤਰੀਆਂ 'ਤੇ ਸੰਸਥਾਗਤ ਕੁਆਰੰਟੀਨ ਨੂੰ ਲਾਗੂ ਕਰੇਗਾ। ਯਾਤਰੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ ਕੁਆਰੰਟੀਨ ਤੋਂ ਬਾਹਰ ਰੱਖਿਆ ਜਾਵੇਗਾ, ਜਿਹਨਾਂ ਵਿਚ ਸਾਊਦੀ ਨਾਗਰਿਕ, ਉਹਨਾਂ ਦੇ ਜੀਵਨਸਾਥੀ ਅਤੇ ਬੱਚੇ ਸ਼ਾਮਲ ਹਨ। ਕੋਰੋਨਾ ਵੈਕਸੀਨ ਪ੍ਰਾਪਤ ਕਰਨ ਵਾਲੇ ਯਾਤਰੀਆਂ ਦੇ ਨਾਲ-ਨਾਲ ਅਧਿਕਾਰਤ ਵਫਦਾਂ ਦੇ ਨਾਲ-ਨਾਲ ਡਿਪਲੋਮੈਟਾਂ ਅਤੇ ਉਹਨਾਂ ਦੇ ਨਾਲ ਰਹਿਣ ਵਾਲੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੁਆਰੰਟੀਨ ਤੋਂ ਬਾਹਰ ਰੱਖਿਆ ਜਾਵੇਗਾ ਪਰ ਟੀਕਾ ਲਗਾਏ ਗਏ ਵਿਅਕਤੀਆਂ ਨੂੰ ਛੱਡ ਕੇ ਦੂਜੀਆਂ ਸ਼੍ਰੇਣੀਆਂ ਨੂੰ ਘਰੇਲੂ ਕੁਆਰੰਟੀਨ ਨਿਯਮਾਂ ਵਿਚੋਂ ਲੰਘਣਾ ਹੋਵੇਗਾ।
ਸਾਊਦੀ ਅਰਬ ਏਅਰਲਾਈਨਜ਼ ਨੇ ਕਿਹਾ ਕਿ ਉਸ ਨੇ 95 ਹਵਾਈ ਅੱਡਿਆਂ ਤੋਂ 71 ਮੰਜ਼ਿਲਾਂ ਲਈ ਉਡਾਣਾਂ ਸੰਚਾਲਿਤ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ। ਜਿਸ ਵਿਚ 28 ਘਰੇਲੂ ਅਤੇ 43 ਅੰਤਰਰਾਸ਼ਟਰੀ ਮੰਜ਼ਿਲਾਂ ਸ਼ਾਮਲ ਹਨ। ਸ਼ਹਿਰੀ ਹਵਾਬਾਜ਼ੀ ਦੇ ਸਧਾਰਨ ਅਥਾਰਿਟੀ ਨੇ ਕਿਹਾ ਕਿ ਸੋਮਵਾਰ ਨੂੰ ਪੂਰੇ ਰਾਜ ਦੇ ਹਵਾਈ ਅੱਡਿਆਂ 'ਤੇ ਲੱਗਭਗ 385 ਉਡਾਣਾਂ ਸੰਚਾਲਿਤ ਹੋਣ ਦੀ ਆਸ ਹੈ।