ਸਾਊਦੀ ਅਰਬ ਤੇ UAE ਦੀ ਪਾਕਿਸਤਾਨ ਨੂੰ ਨਸੀਹਤ, "ਕਸ਼ਮੀਰ ਨੂੰ ਭੁੱਲ ਕੇ ਭਾਰਤ ਨਾਲ ਕਰੋ ਦੋਸਤੀ"
Sunday, Jan 29, 2023 - 12:24 AM (IST)
ਦੁਬਈ: ਪਾਕਿਸਤਾਨ ਨੂੰ ਉਸ ਦੇ ਕਰੀਬੀ ਦੇਸ਼ਾਂ ਸਾਊਦੀ ਅਰਬਨ ਅਤੇ ਸੰਯੁਕਤ ਅਰਬ ਅਮੀਰਾਤ ਨੇ ਨਸੀਹਤ ਦਿੱਤੀ ਹੈ ਕਿ ਉਹ ਕਸ਼ਮੀਰ ਨੂੰ ਭੁੱਲ ਕੇ ਭਾਰਤ ਨਾਲ ਵਿਵਾਦ ਖ਼ਤਮ ਕਰੇ ਅਤੇ ਦੋਸਤੀ ਕਰ ਲਵੇ। ਇਸ ਦੇ ਨਾਲ ਹੀ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ 'ਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਕਿੰਤੂ 'ਤੇ ਵੀ ਦੋਹਾਂ ਦੇਸ਼ਾਂ ਨੇ ਸ਼ਹਿਬਾਜ਼ ਸਰਕਾਰ ਨੂੰ ਚੁੱਪ ਰਹਿਣ ਲਈ ਕਿਹਾ ਹੈ। UAE ਪਾਕਿਸਤਾਨ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕਸ਼ਮੀਰ ਵਿਚ ਵੱਡੇ ਪੱਧਰ 'ਤੇ ਨਿਵੇਸ਼ ਕਰਨ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਨੇ ਭੈਣ ਨੂੰ ਮਾਰੀ ਗੋਲ਼ੀ, ਸਹੁਰੇ ਨੂੰ ਵੀ ਕੀਤਾ ਜ਼ਖ਼ਮੀ
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਪੱਤਰਕਾਰ ਕਾਮਰਾਨ ਨੇ ਦੱਸਿਆ ਕਿ ਪਾਕਿਸਾਨ ਨੇ ਜਦ ਇਸ ਦਾ ਵਿਰੋਧ ਕੀਤਾ ਤਾਂ UAE ਅਤੇ ਸਾਊਦੀ ਦੋਵਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਹੁਣ ਕਸ਼ਮੀਰ 'ਤੇ ਜਨਤਕ ਤੌਰ 'ਤੇ ਤੁਹਾਡਾ ਸਾਥ ਨਹੀਂ ਦੇ ਸਕਦੇ। UAE ਤੇ ਸਾਊਦੀ ਅਰਬ ਨੇ ਕਿਹਾ ਕਿ ਅਸੀਂ ਭਾਰਤ ਨਾਲ ਰਿਸ਼ਤੇ ਨੂੰ ਅਹਿਮੀਅਤ ਦਿੰਦੇ ਹਾਂ। ਉਨ੍ਹਾਂ ਇਹ ਵੀ ਪੇਸ਼ਕਸ਼ ਕੀਤੀ ਕਿ ਅਸੀਂ ਭਾਰਤ ਨਾਲ ਤੁਹਾਡੇ ਵਿਵਾਦ ਨੂੰ ਖ਼ਤਮ ਕਰ ਸਕਦੇ ਹਾਂ। ਇਸੇ ਕਾਰਨ ਸ਼ਹਿਬਾਜ਼ ਸ਼ਰੀਫ ਨੇ ਆਪਣੇ UAE ਦੌਰੇ 'ਤੇ ਭਾਰਤ ਦੇ ਨਾਲ ਰਿਸ਼ਤੇ ਸੁਧਾਰਨ ਲਈ ਗੁਹਾਰ ਲਗਾਈ ਸੀ। ਸਾਊਦੀ ਅਤੇ UAE ਨੇ ਉਨ੍ਹਾਂ ਨੂੰ ਕਸ਼ਮੀਰ ਨੂੰ ਭੁੱਲ ਕੇ ਆਪਣਾ ਘਰ ਸੁਧਾਰਨ ਲਈ ਕਿਹਾ। UAE ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਦੀ ਮਦਦ ਦਿੱਤੀ ਹੈ। ਸਾਊਦੀ ਵੀ ਅਰਬਾਂ ਡਾਲਰ ਦਾ ਕਰਜ਼ਾ ਦੇ ਰਿਹਾ ਹੈ। ਇਸੇ ਕਾਰਨ ਪਾਕਿਸਤਾਨ ਨੂੰ ਉਨ੍ਹਾਂ ਦੀ ਗੱਲ ਚੁੱਪਚਾਪ ਮੰਨਣੀ ਪੈ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੁਲਸ ਨੇ ਨਾਕੇ 'ਤੇ ਰੋਕਿਆ ਤਾਂ ਵਿਅਕਤੀ ਨੇ ਚਲਾ ਦਿੱਤੀ ਗੋਲ਼ੀ, ਪੁਲਸ ਨੇ ਜਵਾਬੀ ਫਾਇਰਿੰਗ ਕਰ ਕੀਤਾ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਪਾਕਿਸਤਾਨ ਹੁਣ ਤਕ ਕਸ਼ਮੀਰ ਨੂੰ ਲੈ ਕੇ ਇਸਲਾਮਿਕ ਦੇਸ਼ਾਂ ਦੇ ਸੰਗਠਨ OIC ਵਿਚ ਅਕਸਰ ਖੱਪ ਪਾਉਂਦਾ ਹੈ। ਸਾਊਦੀ ਅਰਬਨ OIC ਦਾ ਸੱਭ ਤੋਂ ਪ੍ਰਭਾਵੀ ਦੇਸ਼ ਹੈ ਅਤੇ ਉਸ ਨੂੰ ਲੀਡ ਕਰਦਾ ਹੈ। OIC ਸਾਊਦੀ ਅਰਬ ਦੇ ਇਸ਼ਾਰੇ 'ਤੇ ਚਲਦਾਹੈ। ਹੁਣ ਸਾਊਦੀ ਅਰਬ ਨੇ ਸਾਫ਼ ਕਹਿ ਦਿੱਤਾ ਹੈ ਕਿ OIC ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦਾ ਸਾਥ ਨਹੀਂ ਦੇਵੇਗਾ। ਪਾਕਿਸਤਾਨ ਹੁਣ ਤਕ ਦੁਨੀਆ ਦੇ ਹਰ ਮੰਚ 'ਤੇ ਕਸ਼ਮੀਰ ਦਾ ਮੁੱਦਾ ਚੁੱਕਦਾ ਰਿਹਾ ਹੈ। ਹਾਲਾਂਕਿ ਹੁਣ ਸਾਊਦੀ ਅਰਬਨ ਅਤੇ ਯੂ.ਏ.ਈ. ਦੀ ਦੋ ਟੁੱਕ ਨਾਲ ਪਾਕਿਸਤਾਨ ਸਾਹਮਣੇ ਇਹ ਹਾਲਾਤ ਪੈਦਾ ਹੋ ਗਏ ਹਨ ਕਿ ਉਹ ਜਾਂ ਤਾਂ ਅਰਥਵਿਵਸਥਾ ਨੂੰ ਬਚਾਵੇ ਜਾਂ ਫਿਰ ਕਸ਼ਮੀਰ ਦਾ ਰਾਗ ਅਲਾਪਦਾ ਰਹੇ।
ਇਹ ਖ਼ਬਰ ਵੀ ਪੜ੍ਹੋ - ਪਤੰਗ ਉਡਾ ਰਹੇ ਬੱਚੇ ਲਈ ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਹੋਈ ਦਰਦਨਾਕ ਮੌਤ
ਸਾਊਦੀ ਅਰਬ ਅਤੇ ਯੂ.ਏ.ਈ. ਨੇ ਇਹ ਵੀ ਕਿਹਾ ਕਿ ਪਾਕਿਸਤਾਨ ਭਾਰਤ ਦੇ ਨਾਲ ਸ਼ਾਂਤੀ ਦਾ ਰਾਹ ਅਪਣਾਵੇ। ਇਸ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਯੂ.ਏ.ਈ. ਨੇ ਜਨਰਲ ਬਾਜਵਾ ਅਤੇ ਇਮਰਾਨ ਖ਼ਾਨ ਦੇ ਦੌਰ ਵਿਚ ਭਾਰਤ ਦੇ ਨਾਲ ਬੈਕ ਚੈਨਲ ਗੱਲਬਾਤ ਦਾ ਇੰਤਜ਼ਾਮ ਕੀਤਾ ਸੀ। ਕਿਹਾ ਜਾਂਦਾ ਹੈ ਕਿ ਕਸ਼ਮੀਰ ਨੂੰ ਲੈ ਕੇ ਜਨਰਲ ਬਾਜਵਾ ਭਾਰਤ ਦੇ ਨਾਲ ਸਮਝੌਤੇ ਲਈ ਸਹਿਮਤ ਹੋ ਗਏ ਸਨ ਪਰ ਇਮਰਾਨ ਖ਼ਾਨ ਅਚਾਨਕ ਪਿੱਛੇ ਹੱਟ ਗਏ ਸਨ। ਜਨਰਲ ਬਾਜਵਾ ਦੇ ਕਰੀਬੀ ਨੇ ਦਾਅਵਾ ਕੀਤਾ ਸੀ ਕਿ ਪੀ. ਐੱਮ. ਮੋਦੀ ਦਾ ਪਾਕਿਸਤਾਨ ਦੌਰਾ ਹੋਣ ਵਾਲਾ ਸੀ ਪਰ ਇਮਰਾਨ ਖ਼ਾਨ ਦੇ ਅਚਾਨਕ ਪਿੱਛੇ ਹਟਣ ਕਾਰਨ ਇਹ ਨਹੀਂ ਹੋ ਸਕਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।