ਖਸ਼ੋਗੀ ਮਾਮਲੇ ''ਚ ਸਾਊਦੀ ਅਰਬ ਦਾ ਬਿਆਨ ਮੰਨਣਯੋਗ ਨਹੀਂ : ਬ੍ਰਿਟੇਨ
Sunday, Oct 21, 2018 - 06:13 PM (IST)

ਲੰਡਨ— ਬ੍ਰਿਟੇਨ ਨੇ ਐਤਵਾਰ ਨੂੰ ਕਿਹਾ ਕਿ ਅਸੰਤੁਸ਼ਟ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਦੇ ਬਾਰੇ 'ਚ ਸਾਊਦੀ ਅਰਬ ਦਾ ਬਿਓਰਾ ਮੰਨਣਯੋਗ ਨਹੀਂ ਹੈ ਤੇ ਅਪਰਾਧੀਆਂ ਨੂੰ ਇੰਸਾਫ ਦੇ ਕਠਘਰੇ 'ਚ ਜ਼ਰੂਰ ਲਿਆਂਦਾ ਜਾਵੇ। ਬ੍ਰੈਗਜ਼ਿਟ ਮੰਤਰੀ ਡੋਮਿਨਿਕ ਰਾਬ ਨੇ ਦੱਸਿਆ ਕਿ ਮੈਂ ਨਹੀਂ ਸਮਝਿਆ ਕਿ ਇਹ ਭਰੋਸੇ ਲਾਇਕ ਹੈ। ਉਨ੍ਹਾਂ ਨੇ ਕਿਹਾ ਕਿ ਜੋ ਬਿਓਰਾ ਦਿੱਤਾ ਗਿਆ ਹੈ ਉਸ 'ਤੇ ਗੰਭੀਰ ਸਵਾਲੀਆ ਨਿਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ 'ਚ ਤੁਰਕ ਜਾਂਚ ਦੀ ਹਮਾਇਤ ਕਰਦੇ ਹਾਂ ਤੇ ਬ੍ਰਿਟੇਨ ਸਰਕਾਰ ਉਸ ਮੌਤ ਦੇ ਲਈ ਲੋਕਾਂ ਨੂੰ ਇੰਸਾਫ ਦੇ ਕਠਘਰੇ 'ਚ ਦੇਖਣਾ ਚਾਹੁੰਦੀ ਹੈ।