ਜੇਕਰ ਯੂਕ੍ਰੇਨ ''ਤੇ ਰੂਸ ਨੇ ਹਮਲਾ ਕੀਤਾ ਤਾਂ ਲਾਈਆਂ ਜਾਣਗੀਆਂ ਪਾਬੰਦੀਆਂ : PM ਜਾਨਸਨ
Tuesday, Feb 08, 2022 - 07:33 PM (IST)
ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਜੇਕਰ ਯੂਕ੍ਰੇਨ 'ਤੇ ਰੂਸ ਨੇ ਹਮਲਾ ਕੀਤਾ ਤਾਂ ਉਸ 'ਤੇ ਪਾਬੰਦੀਆਂ ਲਾਈਆਂ ਜਾਣਗੀਆਂ। ਨਾਲ ਹੀ ਰੂਸ ਨਾਲ ਨਜਿੱਠਣ ਲਈ ਹੋਰ ਉਪਾਅ ਕੀਤੇ ਜਾਣਗੇ। ਪੀ.ਐੱਮ. ਜਾਨਸਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੰਸਦ ਤੋਂ ਰੂਸੀ ਵਿਅਕਤੀਆਂ ਅਤੇ ਕੰਪਨੀਆਂ 'ਤੇ ਪਾਬੰਦੀਆਂ ਲਾਉਣ ਲਈ ਕਹਿਣਗੀਆਂ। ਦਿ ਟਾਈਮਜ਼ 'ਚ ਸੋਮਵਾਰ ਨੂੰ ਲਿਖਦੇ ਹੋਏ ਪੀ.ਐੱਮ. ਜਾਨਸਨ ਨੇ ਕਿਹਾ ਕਿ ਬ੍ਰਿਟੇਨ ਦੱਖਣੀ-ਪੂਰਬੀ ਯੂਰਪ ਦੀ ਰੱਖਿਆ ਲਈ ਰਾਇਲ ਏਅਰ ਫੋਰਸ ਟਾਈਫੂਨ ਲੜਾਕੂ ਜਹਾਜ਼ਾਂ ਅਤੇ ਰਾਇਲ ਵਾਰਸ਼ਿਪ ਨੂੰ ਤਾਇਨਾਤ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : 170 ਕਰੋੜ ਦੀ ਜਾਇਦਾਦ ਵਾਲਾ ਚੰਨੀ, ਰਾਹੁਲ ਗਾਂਧੀ ਲਈ ਹੀ ਗਰੀਬ ਹੋ ਸਕਦਾ-ਭਗਵੰਤ ਮਾਨ
ਜਾਨਸਨ ਨੇ ਇਹ ਵੀ ਕਿਹਾ ਕਿ ਰੱਖਿਆ ਸਕੱਤਰ ਬੇਨ ਵਾਲੇਸ ਅਤੇ ਵਿਦੇਸ਼ ਸਕੱਤਰ ਲਿਜ ਟ੍ਰਸ ਦੋਵੇਂ ਜਲਦ ਹੀ ਮਾਸਕੋ ਦੀ ਯਾਤਰਾ ਕਰਨਗੇ।ਬ੍ਰਿਟਿਸ਼ ਪੀ.ਐੱਮ. ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਅਮਰੀਕਾ ਨੇ ਕਿਹਾ ਕਿ ਰੂਸ ਯੂਕ੍ਰੇਨ 'ਤੇ ਕੁਝ ਦਿਨਾਂ ਜਾਂ ਹਫ਼ਤਿਆਂ ਦੇ ਅੰਦਰ ਹਮਲਾ ਕਰ ਸਕਦਾ ਹੈ। ਰੂਸ ਨੇ ਯੂਕ੍ਰੇਨ ਦੀ ਸਰਹੱਦ ਨੇੜੇ ਕਰੀਬ ਇਕ ਲੱਖ ਫੌਜੀ ਇਕੱਠੇ ਕੀਤੇ ਹੋਏ ਹਨ।
ਇਹ ਵੀ ਪੜ੍ਹੋ : ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ, ਮਾਫ਼ੀਆ ਮੁੱਖ ਮੰਤਰੀ ਚਿਹਰਾ ਚੁਣਿਆ: ਭਗਵੰਤ ਮਾਨ
ਹਾਲਾਂਕਿ, ਮਾਸਕੋ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਰੂਸ ਦਾ ਕਹਿਣਾ ਹੈ ਕਿ ਉਹ ਫੌਜੀ ਅਭਿਆਸ ਕਰ ਰਿਹਾ ਹੈ। ਰੂਸ ਨੇ ਪੱਛਮੀ ਦੇਸ਼ਾਂ ਦੇ ਅਗੇ ਸ਼ਰਤ ਵੀ ਰੱਖੀ ਹੈ ਜਿਸ 'ਚ ਕਿਹਾ ਗਿਆ ਹੈ ਕਿ ਉਹ ਨਾਟੋ 'ਚ ਯੂਕ੍ਰੇਨ ਨੂੰ ਸ਼ਾਮਲ ਨਾ ਕਰੇ ਅਤੇ ਪੂਰਬੀ ਯੂਰਪ 'ਚ ਆਪਣੀਆਂ ਗਤੀਵਿਧੀਆਂ ਨੂੰ ਘੱਟ ਕਰੇ। ਉਥੇ, ਵਧਦੇ ਤਣਾਅ ਦਰਮਿਆਨ ਅਮਰੀਕਾ ਅਤੇ ਬ੍ਰਿਟੇਨ ਨੇ ਆਪਣੇ ਫੌਜੀਆਂ ਨੂੰ ਯੂਕ੍ਰੇਨ ਭੇਜਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : CM ਚਿਹਰਾ ਐਲਾਨਣ ਮਗਰੋਂ ਰਾਘਵ ਚੱਢਾ ਨੇ ਘੇਰੀ ਕਾਂਗਰਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।