ਰੂਸੀ ਤੇਲ ''ਤੇ ਪਾਬੰਦੀ ਲਗਾਉਣਾ ਸ਼ਾਂਤੀ ਦੀ ਦਿਸ਼ਾ ''ਚ ਅਹਿਮ ਕਦਮ ਹੋਵੇਗਾ: ਜ਼ੇਲੇਂਸਕੀ
Saturday, Apr 16, 2022 - 12:48 PM (IST)
ਕੀਵ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ 'ਤੇ ਮੌਜੂਦਾ ਪਾਬੰਦੀਆਂ ਉਸ ਦੇ ਲਈ 'ਕਸ਼ਟਕਾਰੀ' ਹਨ, ਪਰ ਇਹ ਰੂਸੀ ਫੌਜ ਨੂੰ ਰੋਕਣ ਲਈ ਕਾਫੀ ਨਹੀਂ ਹਨ। ਜ਼ੇਲੇਂਸਕੀ ਨੇ "ਲੋਕਤੰਤਰੀ ਦੁਨੀਆ" ਨੂੰ ਰੂਸੀ ਤੇਲ 'ਤੇ ਪਾਬੰਦੀਆਂ ਲਗਾਉਣ ਲਈ ਕਿਹਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਿੱਥੇ ਅਜਿਹੀਆਂ ਪਾਬੰਦੀਆਂ ਲਗਾਈਆਂ ਹਨ, ਉਥੇ ਹੀ ਯੂਰਪ ਰੂਸੀ ਊਰਜਾ ਸਪਲਾਈ 'ਤੇ ਬਹੁਤ ਜ਼ਿਆਦਾ ਨਿਰਭਰ ਹੈ, ਜਦੋਂ ਕਿ ਬਾਈਡੇਨ ਪ੍ਰਸ਼ਾਸਨ ਭਾਰਤ ਨੂੰ ਰੂਸੀ ਊਰਜਾ ਦੀ ਵਰਤੋਂ ਨੂੰ ਵਧਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ 'ਚ ਬੱਚਿਆਂ 'ਚ ਪਾਈ ਗਈ ਇਹ ਰਹੱਸਮਈ ਬਿਮਾਰੀ, WHO ਨੇ ਦਿੱਤੀ ਚਿਤਾਵਨੀ
ਜ਼ੇਲੇਂਸਕੀ ਨੇ ਸ਼ੁੱਕਰਵਾਰ ਰਾਤ ਨੂੰ ਰਾਸ਼ਟਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, 'ਲੋਕਤੰਤਰੀ ਦੁਨੀਆ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਊਰਜਾ ਸਰੋਤਾਂ ਲਈ ਰੂਸ ਨੂੰ ਮਿਲਣ ਵਾਲਾ ਪੈਸਾ ਅਸਲ ਵਿੱਚ ਜਮਹੂਰੀਅਤ ਦੇ ਵਿਨਾਸ਼ ਲਈ ਵਰਤਿਆ ਜਾਣ ਵਾਲਾ ਪੈਸਾ ਹੈ।' ਉਨ੍ਹਾਂ ਕਿਹਾ, 'ਲੋਕਤੰਤਰੀ ਦੁਨੀਆ ਜਿੰਨੀ ਜਲਦੀ ਇਹ ਸਮਝ ਲਵੇਗੀ ਕਿ ਰੂਸੀ ਤੇਲ 'ਤੇ ਪਾਬੰਦੀਆਂ ਲਗਾਉਣਾ ਅਤੇ ਉਸਦੇ ਬੈਂਕਿੰਗ ਸੈਕਟਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨਾ ਸ਼ਾਂਤੀ ਲਈ ਜ਼ਰੂਰੀ ਕਦਮ ਹਨ, ਜੰਗ ਓਨੀ ਜਲਦੀ ਖ਼ਤਮ ਹੋ ਜਾਵੇਗੀ।'
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਦੀ ਕਰਤੂਤ, 35 ਸਾਲਾਂ ਤੱਕ 48 ਮਹਿਲਾ ਮਰੀਜ਼ਾਂ ਦਾ ਕੀਤਾ ਜਿਨਸੀ ਸ਼ੋਸ਼ਣ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।