ਅਲ ਸਲਵਾਡੋਰ : 48 ਲੋਕਾਂ ਦੇ ਕਤਲ ਮਾਮਲੇ ''ਚ ਫੜੇ ਗਏ 39 ਲੋਕ

Tuesday, Oct 01, 2019 - 01:16 PM (IST)

ਅਲ ਸਲਵਾਡੋਰ : 48 ਲੋਕਾਂ ਦੇ ਕਤਲ ਮਾਮਲੇ ''ਚ ਫੜੇ ਗਏ 39 ਲੋਕ

ਸਲਵਾਡੋਰ— ਅਲ ਸਲਵਾਡੋਰ 'ਚ ਪੈਸੇ ਲੈ ਕੇ 48 ਲੋਕਾਂ ਦਾ ਕਤਲ ਕਰਨ ਦੇ ਮਾਮਲੇ 'ਚ ਪੁਲਸ ਕਰਮਚਾਰੀਆਂ ਸਮੇਤ 39 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮੁੱਖ ਸਰਕਾਰੀ ਵਕੀਲ ਰਾਊਲ ਮੇਲਰਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ,''ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਕਿਸੇ ਵੀ ਤਰ੍ਹਾਂ ਦਾ ਹਮਲਾ ਅਪਰਾਧ ਹੈ। ਮੇਲਰਾ ਮੁਤਾਬਕ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਚਾਰ ਰਿਟਾਇਰਡ ਪੁਲਸ ਕਰਮਚਾਰੀ ਅਤੇ 14 ਏਜੰਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਇਕ ਅਪਰਾਧਕ ਨੈੱਟਵਰਕ ਦੇ ਮੈਂਬਰ ਸਨ, ਜਿਸ ਨੇ ਪੈਸੇ ਲੈ ਕੇ 48 ਲੋਕਾਂ ਦਾ ਕਤਲ ਕਰ ਦਿੱਤਾ ਸੀ। ਅਪਰਾਧੀਆਂ ਨੇ ਪੁਲਸ ਤਲਾਸ਼ੀ ਦੇ ਹੁਕਮ ਬਾਰੇ ਕਹਿ ਕੇ ਪੀੜਤਾਂ ਨੂੰ ਘਰ ਤੋਂ ਚੁੱਕਿਆ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ।


Related News