ਸ਼ਾਰਟਕੱਟ ''ਚ ਡਾਲਰ ਕਮਾਉਣ ਵਾਲੇ ਨਿਊਜਰਸੀ ਦੇ ਸਾਗਰ ਪਟੇਲ ਨੂੰ ਹੋਈ ਜੇਲ੍ਹ

03/02/2024 3:30:47 PM

ਨਿਊਜਰਸੀ (ਰਾਜ ਗੋਗਨਾ)— ਅਮਰੀਕਾ 'ਚ ਇਕ ਬਜ਼ੁਰਗ ਔਰਤ ਦੇ ਖ਼ਾਤੇ 'ਚੋਂ 1 ਲੱਖ 20 ਹਜ਼ਾਰ ਡਾਲਰ ਦੀ ਰਕਮ ਕੱਢਣ ਦੇ ਦੋਸ਼ 'ਚ ਪੁਲਸ ਨੇ ਇਕ 26 ਸਾਲਾ ਗੁਜਰਾਤੀ ਮੂਲ ਦੇ ਭਾਰਤੀ ਨੌਜਵਾਨ ਸਾਗਰ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਸਾਗਰ ਪਟੇਲ ਨੇ ਹਾਈਲੈਂਡਸ ਰੈਂਚ ਦੀ ਰਹਿਣ ਵਾਲੀ ਇਕ 79 ਸਾਲਾ ਬਜ਼ੁਰਗ ਔਰਤ ਤੋਂ 1 ਲੱਖ 20 ਹਜ਼ਾਰ  ਡਾਲਰ ਦੀ ਧੋਖਾਧੜੀ ਕੀਤੀ ਹੈ। ਸਾਗਰ ਪਟੇਲ 'ਤੇ ਜਿਸ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ, ਉਹ ਜੁਲਾਈ 2023 ਵਿੱਚ ਹੋਇਆ ਸੀ, ਜਿਸ ਵਿੱਚ ਪੀੜਤਾ ਦੇ ਕੰਪਿਊਟਰ 'ਤੇ ਅਚਾਨਕ ਇੱਕ ਪੌਪ-ਅੱਪ ਦਿਖਾਈ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਸ ਦਾ ਕੰਪਿਊਟਰ ਇੱਕ ਵਾਇਰਸ ਨਾਲ ਹੈੱਕ ਹੋ ਗਿਆ ਹੈ। ਨਾਲ ਨਾਲ ਹੀ ਤੁਰੰਤ 888 ਨੰਬਰ 'ਤੇ ਉਸ ਨੂੰ ਕਾਲ ਕਰਨ ਲਈ ਵੀ ਕਿਹਾ ਗਿਆ।

ਇਹ ਵੀ ਪੜ੍ਹੋ: ਕਲਯੁਗੀ ਮਾਂ ਦੀ ਕਰਤੂਤ, 12 ਸਾਲਾ ਪੁੱਤਰ ਨੂੰ ਕੁੱਤੇ ਦੇ ਪਿੰਜਰੇ 'ਚ ਕੀਤਾ ਬੰਦ, ਮਾਈਨਸ ਡਿਗਰੀ 'ਚ ਠੰਡੇ ਪਾਣੀ ਨਾਲ ਨਵਾਇਆ

ਸਾਗਰ ਪਟੇਲ ਨੂੰ ਗ੍ਰਿਫ਼ਤਾਰ ਕਰਨ ਵਾਲੇ ਡਗਲਸ ਕਾਉਂਟੀ ਦੇ ਸ਼ੈਰਿਫ ਦੇ ਦਫ਼ਤਰ ਦੇ ਅਧਿਕਾਰੀ ਡੈਰੇਨ ਵੀਕਲੇ ਦੇ ਅਨੁਸਾਰ, ਪੀੜਤਾ ਨੇ ਆਪਣੇ ਕੰਪਿਊਟਰ 'ਤੇ ਪੌਪ-ਅੱਪ ਦੇਖ ਕੇ 888 'ਤੇ ਕਾਲ ਕੀਤੀ, ਪਰ ਉਸ ਨੂੰ ਉਸ ਸਮੇਂ ਇਹ ਪਤਾ ਨਹੀਂ ਸੀ ਪਤਾ ਕਿ ਉਸ ਨਾਲ ਇਕ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਪੁਲਸ ਦਾ ਦਾਅਵਾ ਹੈ ਕਿ ਪੀੜਤਾ ਦੇ ਨਾਲ ਗੱਲ ਕਰਨ ਵਾਲਾ ਵਿਅਕਤੀ ਕੋਈ ਹੋਰ ਨਹੀਂ ਸੀ ਸਗੋਂ ਨਿਊਜਰਸੀ ਦਾ ਰਹਿਣ ਵਾਲਾ ਸਾਗਰ ਪਟੇਲ ਹੀ ਸੀ, ਜਿਸ ਨੇ ਪੀੜਤਾ ਨੂੰ ਆਪਣੀ ਪਛਾਣ ਇਕ ਫੈਡਰਲ ਏਜੰਟ ਦੇ ਵਜੋਂ ਦੱਸੀ ਸੀ। ਸਾਗਰ ਪਟੇਲ ਨੇ ਪੀੜਤਾ ਨੂੰ ਇਹ ਕਹਿ ਕੇ ਡਰਾਇਆ ਕਿ ਉਸ ਦੇ ਨਿੱਜੀ ਬੈਂਕ ਦਾ ਖ਼ਾਤਾ ਸੁਰੱਖਿਅਤ ਨਹੀ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਉਸ ਨੂੰ 2 ਸੋਨੇ ਦੇ ਬਿਸਕੁਟ ਖ਼ਰੀਦਣੇ ਪੈਣਗੇ। 

ਇਹ ਵੀ ਪੜ੍ਹੋ: ਇੰਤਜ਼ਾਰ ਖ਼ਤਮ; ਇਨ੍ਹਾਂ ਪਾਬੰਦੀਆਂ ਨਾਲ ਆਮ ਜਨਤਾ ਲਈ ਖੁੱਲ੍ਹਿਆ ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ

ਸਾਗਰ ਪਟੇਲ ਨੇ ਪੀੜਤ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਉਸ ਦੇ ਖ਼ਰਚੇ 'ਤੇ ਸੋਨੇ ਦੇ ਬਿਸਕੁਟ ਕਿੱਥੋਂ ਅਤੇ ਕਿਵੇਂ ਖਰੀਦਣੇ ਹਨ। ਇਕ ਬਿਸਕੁਟ ਦੀ ਕੀਮਤ 60 ਹਜ਼ਾਰ ਡਾਲਰ ਸੀ ਅਤੇ ਸਾਗਰ ਨੇ ਪੀੜਤ ਤੋਂ ਅਜਿਹੇ 2 ਬਿਸਕੁਟ 1 ਲੱਖ 20 ਹਜ਼ਾਰ ਡਾਲਰ ਵਿਚ ਖ਼ਰੀਦੇ। ਸੋਨੇ ਦੇ ਬਿਸਕੁਟ ਖ਼ਰੀਦਣ ਤੋਂ ਇੱਕ ਹਫ਼ਤੇ ਬਾਅਦ ਸਾਗਰ ਪਟੇਲ ਪੀੜਤਾ ਨੂੰ ਲਿਟਲਟਨ ਟਾਊਨ, ਕੋਲੋਰਾਡੋ ਵਿੱਚ ਇੱਕ ਸਟੋਰ ਵਿੱਚ ਮਿਲਿਆ ਅਤੇ ਉਸ ਤੋਂ ਸੋਨੇ ਦੇ ਬਿਸਕੁਟ ਲੈ ਲਏ। ਫਿਰ ਸਾਗਰ ਨੇ ਪੀੜਤਾ ਨੂੰ ਕਿਹਾ ਕਿ ਉਸ ਨੂੰ ਜਲਦੀ ਹੀ ਸੋਨੇ ਦੇ ਬਿਸਕੁਟਾਂ ਦੀ ਰਕਮ ਦਾ ਚੈੱਕ ਮਿਲ ਜਾਵੇਗਾ। ਹਾਲਾਂਕਿ, ਪੀੜਤਾ ਨੂੰ ਉਸ ਦੇ 1.20 ਲੱਖ ਡਾਲਰ ਕਦੇ ਨਹੀਂ ਮਿਲੇ। ਖੁਸ਼ਕਿਸਮਤੀ ਨਾਲ, ਪੀੜਤਾ ਨੂੰ ਸਾਗਰ ਪਟੇਲ ਦੀ ਕਾਰ ਦਾ ਨੰਬਰ ਯਾਦ ਆਇਆ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ। ਉਸ ਦੇ ਅਧਾਰ 'ਤੇ ਹੀ ਪੁਲਸ ਉਸ ਤੱਕ ਨਿਊਜਰਸੀ ਵਿੱਚ ਪਹੁੰਚ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ: US 'ਚ ਭਾਰਤੀ ਕਲਾਸੀਕਲ ਡਾਂਸਰ ਦਾ ਗੋਲੀਆਂ ਮਾਰ ਕੇ ਕਤਲ, ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਦਾ ਦੋਸਤ ਸੀ ਮ੍ਰਿਤਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News