ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਆਯੋਜਿਤ
Thursday, Jan 30, 2020 - 03:02 PM (IST)

ਸੈਕਰਾਮੈਂਟੋ (ਰਾਜ ਗੋਗਨਾ): ਬੀਤੇ ਦਿਨ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ (ਰਜ਼ਿ) ਦੀ ਮਾਸਿਕ ਇਕੱਤਰਤਾ ਹੋਈ। ਸਭਾ ਦੇ ਪਹਿਲੇ ਸੈਸ਼ਨ ਵਿਚ ਸਭਾ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਤੇ ਉਸਾਰੂ ਢੰਗ ਨਾਲ ਚੱਲਦੇ ਰੱਖਣ ਲਈ ਸਾਰੇ ਹੀ ਪਹੁੰਚੇ ਹੋਏ ਸਾਹਿਤ ਪ੍ਰੇਮੀਆਂ ਅਤੇ ਮਾਂ ਬੋਲੀ ਪੰਜਾਬੀ ਦੇ ਪਿਆਰਿਆਂ ਦੇ ਆਪਸੀ ਸੁਝਾਅ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਕੀਤੇ ਗਏ।ਕਵੀ ਦਰਬਾਰ ਦੇ ਸੈਸ਼ਨ ਵਿਚ ਹਾਜ਼ਰ ਸਾਹਿਤਕਾਰਾਂ ਨੇ ਆਪੋ-ਆਪਣੀਆਂ ਗਜ਼ਲਾਂ, ਗੀਤਾਂ, ਕਵਿਤਾਵਾਂ ਨਾਲ ਖੂਬ ਰੰਗ ਬੰਨਿਆ।
ਹਾਜ਼ਰ ਬੁਲਾਰਿਆਂ ਵਿਚ ਮਨਜੀਤ ਕੌਰ ਸੇਖੋਂ, ਜਸਵਿੰਦਰ ਮਦਾੜਾ, ਕਮਲ ਬੰਗਾ, ਮੇਜਰ ਭੁਪਿੰਦਰ ਦਲੇਰ, ਦਲਵੀਰ ਦਿਲ ਨਿੱਜਰ, ਜਸਵੰਤ ਸ਼ੀਮਾਰ, ਅਜੈਬ ਸਿੰਘ ਚੀਮਾ, ਗੁਰਦੀਪ ਕੌਰ, ਮਕਸੂਦ ਅਲੀ ਕੰਬੋਅ, ਤਤਿੰਦਰ ਕੌਰ, ਸੁਖਦੇਵ ਸਿੰਘ ਗਿੱਲ, ਜਗਦੀਸ਼ ਕੌਰ, ਚਰਨਜੀਤ ਸਿੰਘ ਗਰੇਵਾਲ, ਚਰਨਜੀਤ ਕੌਰ ਰੌਕਲਿਨ, ਮਨਜੀਤ ਰੱਲ੍ਹ, ਪਰੇਮ ਕੁਮਾਰ ਚੁੰਬਰ ਅਤੇ ਇੰਦਰਜੀਤ ਗਰੇਵਾਲ ਥਰੀਕੇ ਸਨ।ਖਾਣ-ਪੀਣ ਦੀ ਸੇਵਾ ਚਰਨਜੀਤ ਗਰੇਵਾਲ ਅਤੇ ਚਰਨਜੀਤ ਕੌਰ ਰੌਕਲਿਨ ਨੇ ਕੀਤੀ।
ਸਭਾ ਦੇ ਸੀਨੀਅਰ ਮੈਂਬਰ ਸਾਥੀ ਅਤੇ ਪ੍ਰਸਿੱਧ ਨਾਵਲਕਾਰ ਸਵਰਗਵਾਸੀ ਸ. ਇੰਦਰ ਸਿੰਘ ਖਾਮੋਸ਼ ਜੀ ਦੇ ਵਿਛੋੜੇ ‘ਤੇ ਇੱਕ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ ਅਤੇ ਨਾਲ ਹੀ ਪ੍ਰਸਿੱਧ ਬਾਸਕਟਬਾਲ ਪਲੇਅਰ ਕੋਬੀ ਬਰਾਇੰਟ ਦੀ ਦੁਰਘਟਨਾ ‘ਚ ਹੋਈ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।