ਜੈਸ਼ੰਕਰ ਨੇ ਅਮਰੀਕੀ ਸਾਂਸਦਾਂ ਨਾਲ ਕੀਤੀ ਮੁਲਾਕਾਤ, ਇਹਨਾਂ ਮੁੱਦਿਆਂ ''ਤੇ ਹੋਈ ਚਰਚਾ

Friday, May 28, 2021 - 09:51 AM (IST)

ਵਾਸ਼ਿੰਗਟਨ (ਭਾਸ਼ਾ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਪ੍ਰਭਾਵਸ਼ਾਲੀ ਅਮਰੀਕੀ ਸਾਂਸਦਾਂ ਨਾਲ ਮੁਲਾਕਾਤ ਕੀਤੀ ਇਹ ਸਾਂਸਦ ਡੈਮੋਕ੍ਰੈਟਿਕ ਅਤੇ ਰੀਪਬਲਿਕਨ ਦੋਹਾਂ ਹੀ ਦਲਾਂ ਵਿਚੋਂ ਸਨ। ਉਹਨਾਂ ਵਿਚ ਕਵਾਡ ਅਤੇ ਟੀਕਾ ਸਹਿਯੋਗ ਨੂੰ ਲੈਕੇ ਚਰਚਾ ਹੋਈ। ਸਦਨ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਸਾਂਸਦ ਗ੍ਰੇਗਰੀ ਮੀਕਸ ਅਤੇ ਸਾਂਸਦ ਮਾਇਕਲ ਮੈਕਕਾਲ ਨਾਲ ਮੁਲਾਕਾਤ ਦੇ ਬਾਅਦ ਜੈਸ਼ੰਕਰ ਨੇ ਕਿਹਾ,''ਟੀਕਿਆਂ ਨੂੰ ਲੈ ਕੇ ਅਸੀਂ ਸਹਿਯੋਗ ਅਤੇ ਕਵਾਡ ਦੇ ਬਾਰੇ ਵਿਚ ਚਰਚਾ ਕੀਤੀ। ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਖਾਤਿਰ ਉਹਨਾਂ ਦੀ ਅਗਵਾਈ ਦੇ ਮਹੱਤਵ ਨੂੰ ਸਵੀਕਾਰ ਕੀਤਾ।'' 

PunjabKesari

ਪੜ੍ਹੋ ਇਹ ਅਹਿਮ ਖਬਰ- ਜਰਮਨੀ : 12-16 ਸਾਲ ਦੇ ਬੱਚਿਆਂ ਨੂੰ 7 ਜੂਨ ਤੋਂ ਲੱਗੇਗੀ ਕੋਰੋਨਾ ਵੈਕਸੀਨ

ਜੈਸ਼ੰਕਰ ਅਤੇ ਅਮਰੀਕੀ ਸਦਨ ਵਿਚ ਇੰਡੀਆ ਕੌਕਸ ਦੇ ਸਹਿ ਪ੍ਰਧਾਨ ਅਤੇ ਡੈਮੋਕ੍ਰੈਟਿਕ ਪਾਰਟੀ ਤੋਂ ਸਾਂਸਦ ਬ੍ਰੇਡ ਸ਼ੇਰਮਨ ਅਤੇ ਰੀਪਬਲਿਕਨ ਪਾਰਟੀ ਤੋਂ ਸਾਂਸਦ ਸਟੀਵ ਚਾਬੋਟ ਦੇ ਵਿਚ ਵੀ ਚੰਗੀ ਗੱਲਬਾਤ ਹੋਈ। ਵਿਦੇਸ਼ ਮੰਤਰੀ ਨੇ ਟਵੀਟ ਕੀਤਾ,''ਕੋਵਿਡ ਚੁਣੌਤੀ ਦਾ ਸਾਹਮਣਾ ਕਰ ਰਹੇ ਭਾਰਤ ਦੀ ਮਦਦ ਲਈ ਅਮਰੀਕੀ ਕਾਂਗਰਸ ਇਕ ਮਜ਼ਬੂਤ ਥੰਮ ਰਿਹਾ ਹੈ।'' ਇਹ ਚਾਰੇ ਅਮਰੀਕੀ ਸਾਂਸਦ ਭਾਰਤ-ਅਮਰੀਕਾ ਸੰਬੰਧਾਂ ਦੇ ਹਮਾਇਤੀ ਰਹੇ ਹਨ। ਸ਼ੇਰਮਨ ਨੇ ਇਕ ਟਵੀਟ ਵਿਚ ਦੱਸਿਆ ਕਿ ਉਹਨਾਂ ਨੂੰ ਇਸ ਦੌਰਾਨ ਪਤਾ ਚੱਲਿਆ ਕਿ ਭਾਰਤ ਕਿਸ ਤਰ੍ਹਾਂ ਕੋਵਿਡ-19 ਦਾ ਸਾਹਮਣਾ ਕਰ ਰਿਹਾ ਹੈ ਅਤੇ ਆਪਣੀ ਅਰਥਵਿਵਸਥਾ ਨੂੰ ਚੀਨ ਤੋਂ ਵੱਖ ਕਰਨ ਦੀ ਦਿਸ਼ਾ ਵਿਚ ਕੰਮਕਰ ਰਿਹਾ ਹੈ।

PunjabKesari

ਨੋਟ- ਜੈਸ਼ੰਕਰ ਨੇ ਅਮਰੀਕੀ ਸਾਂਸਦਾਂ ਨਾਲ ਕੀਤੀ ਮੁਲਾਕਾਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News