ਸ. ਰੇਸ਼ਮ ਸਿੰਘ ਕੈਲੀਫੋਰਨੀਆ ਅਮਰੀਕਾ ਇਕਾਈ ਦਾ ਮੈਂਬਰ ਨਹੀਂ : ਸੁਰਜੀਤ ਸਿੰਘ ਕਲਾਰ
Thursday, Apr 19, 2018 - 12:17 PM (IST)

ਨਿਉੂਯਾਰਕ (ਰਾਜ ਗੋਗਨਾ)— ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੇ ਮੁੱਖ ਦਫਤਰ ਨਿਊਯਾਰਕ ਵਿਖੇ ਕੁਝ ਸੰਗਤਾਂ ਵਲੋਂ ਸ਼ਿਕਾਇਤਾਂ ਪੁੱਜੀਆਂ ਹਨ ਕਿ ਸ. ਰੇਸ਼ਮ ਸਿੰਘ ਕੈਲੀਫੋਰਨੀਆ, ਜਿਨ੍ਹਾਂ ਨੂੰ ਬੀਤੇ ਦਿਨੀਂ ਅਨੁਸ਼ਾਸ਼ਨ ਭੰਗ ਕਰਨ ਕਰਕੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਸੀ, ਇੰਨੀਂ ਦਿਨੀਂ ਮੁੜ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਕੇਵਲ ਗੁੰਮਰਾਹ ਹੀ ਨਹੀਂ ਕਰ ਰਹੇ ਸਗੋਂ ਫਰਜੀ ਆਈ ਕਾਰਡ ਅਤੇ ਲੈਟਰ ਜਾਰੀ ਕਰਕੇ ਪਾਰਟੀ ਨੂੰ ਬਹੁਤ ਵੱਡੀ ਢਾਅ ਲਾ ਰਹੇ ਹਨ। ਸ. ਰੇਸ਼ਮ ਸਿੰਘ ਕੈਲੀਫੋਰਨੀਆ ਦੀ ਇਹ ਕਾਰਵਾਈ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕੋਲ ਅਜਿਹੇ ਕੋਈ ਅਧਿਕਾਰ ਨਹੀਂ ਕਿ ਉਹ ਪਾਰਟੀ ਦੇ ਨਾਲ ਸਬੰਧਿਤ ਦਸਤਾਵੇਜ਼ ਜਾਰੀ ਕਰ ਸਕਣ ਪਰ ਬਾਰ-ਬਾਰ ਉਨ੍ਹਾਂ ਨੂੰ ਰੋਕਣ ਤੇ ਵੀ ਉਨ੍ਹਾਂ ਵਲੋਂ ਪਾਰਟੀ ਵਿਰੋਧੀ ਇਹ ਗਤੀਵਿਧੀਆਂ ਨਿਰੰਤਰ ਜਾਰੀ ਹਨ, ਜਿਸ ਦੇ ਨਾਲ ਪਾਰਟੀ ਦਾ ਅਕਸ ਲੋਕਾਂ ਵਿਚ ਖਰਾਬ ਹੋ ਰਿਹਾ ਹੈ। ਇਸ ਸਬੰਧ 'ਚ ਸੁਰਜੀਤ ਸਿੰਘ ਕਲਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੇ ਖੁੱਲ੍ਹੇ ਰੂਪ ਵਿਚ ਸੰਗਤਾਂ ਨੂੰ ਕਿਹਾ ਹੈ ਕਿ ਪਾਰਟੀ ਵਲੋਂ ਸ. ਰੇਸ਼ਮ ਸਿੰਘ ਨੂੰ ਪਹਿਲਾਂ ਹੀ ਖਾਰਜ ਕੀਤਾ ਜਾ ਚੁੱਕਾ ਹੈ। ਸੋ ਸੰਗਤਾਂ ਸ. ਰੇਸ਼ਮ ਸਿੰਘ ਦੇ ਵਲੋਂ ਕੀਤੇ ਜਾ ਰਹੇ ਪ੍ਰਾਪੇਗੰਡੇ ਤੋਂ ਸੁਚੇਤ ਰਹਿਣ। ਸ. ਰੇਸ਼ਮ ਸਿੰਘ ਵਲੋਂ ਜਾਰੀ ਕੀਤੇ ਕਿਸੇ ਦਸਤਾਵੇਜ਼ ਜਾਂ ਆਈ. ਡੀ. ਕਾਰਡ ਲਈ ਪਾਰਟੀ ਜ਼ਿੰਮੇਵਾਰ ਨਹੀਂ ਹੋਵੇਗੀ ।