ਦੱਖਣੀ ਕੋਰੀਆ ''ਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਹੋਈ 11,037
Saturday, May 16, 2020 - 11:44 AM (IST)
ਸਿਓਲ- ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਦੇ 19 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 11,037 ਹੋ ਗਈ ਹੈ। ਦੱਖਣੀ ਕੋਰੀਆ ਦੇ ਸਿਹਤ ਮੰਤਰਾਲਾ ਦੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਨੇ ਕਿਹਾ ਕਿ ਦੱਖਣੀ ਕੋਰੀਆ ਇਸ ਸਮੇਂ ਨਵੀਂ ਤਰ੍ਹਾਂ ਦੇ ਇਨਫੈਕਸ਼ਨ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦਾ ਸਬੰਧ ਇਸ ਨਾਲ ਇਨਫੈਕਟਿਡ ਇਕ 29 ਸਾਲਾ ਨੌਜਵਾਨ ਦੇ ਨਾਲ ਮੰਨਿਆ ਜਾ ਰਿਹਾ ਹੈ, ਜੋ ਰਾਜਧਾਨੀ ਸਿਓਲ ਦੇ ਕਈ ਕਲੱਬਾਂ ਵਿਚ ਗਿਆ ਸੀ।
ਅਧਿਕਾਰੀਆਂ ਨੇ ਇਸ ਇਨਫੈਕਸ਼ਨ ਦੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਹਫਤੇ ਸ਼ਹਿਰ ਦੇ ਬਾਰ ਤੇ ਕਲੱਬਾਂ ਨੂੰ ਬੰਦ ਕਰ ਦਿੱਤਾ। ਕੇਂਦਰ ਨੇ ਦੱਸਿਆ ਕਿ 19 ਨਵੇਂ ਮਾਮਲਿਆਂ ਵਿਚ 9 ਅੰਦਰੂਨੀ ਇਨਫੈਕਸ਼ਨ ਦੇ ਹਨ। ਇਹਨਾਂ ਵਿਚ ਪੰਜ ਮਾਮਲੇ ਰਾਜਧਾਨੀ ਸਿਓਲ ਵਿਚ ਦਰਜ ਕੀਤੇ ਗਏ ਹਨ ਜਦਕਿ ਹੋਰ ਮਾਮਲੇ ਗਯੇਓਂਗੀ ਵਿਚ ਦਰਜ ਕੀਤੇ ਗਏ ਹਨ। ਦੇਸ਼ ਵਿਚ ਇਸ ਜਾਨਲੇਵਾ ਵਾਇਰਸ ਦੇ ਕਾਰਣ ਦੋ ਹੋਰ ਲੋਕਾਂ ਦੀ ਮੌਤ ਹੋਣ ਦੇ ਕਾਰਣ ਮ੍ਰਿਤਕਾਂ ਦੀ ਗਿਣਤੀ ਵਧ ਕੇ 262 ਹੋ ਗਈ ਹੈ। ਉਥੇ ਹੀ 9,851 ਲੋਕ ਇਸ ਤੋਂ ਠੀਕ ਹੋਏ ਹਨ। ਦੱਖਣੀ ਕੋਰੀਆ ਵਿਚ ਹੁਣ ਤੱਕ 7.11 ਲੱਖ ਲੋਕਾਂ ਦਾ ਟੈਸਟ ਕੀਤਾ ਜਾ ਚੁੱਕਿਆ ਹੈ, ਜਿਹਨਾਂ ਵਿਚੋਂ 18,343 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਕ ਦਿਨ ਪਹਿਲਾਂ ਦੱਖਣੀ ਕੋਰੀਆ ਵਿਚ ਕੋਰੋਨਾ ਦੇ 27 ਨਵੇਂ ਮਾਮਲੇ ਦਰਜ ਕੀਤੇ ਗਏ ਸਨ ਪਰ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਸੀ।