ਰੇਯਾਨ ਸਿੰਘ ਨੇ ਭਾਰਤ ਦੀ ਮਦਦ ਲਈ ਇਕੱਠੇ ਕੀਤੇ 20867 ਪੌਂਡ
Tuesday, May 25, 2021 - 12:20 PM (IST)

ਲੰਡਨ (ਬਿਊਰੋ): ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਕਈ ਦੇਸ਼ ਮਦਦ ਲਈ ਅੱਗੇ ਆਏ ਹਨ। ਉੱਥੇ ਵਿਦੇਸ਼ ਵੱਸਦੇ ਭਾਰਤੀ ਭਾਈਚਾਰੇ ਦੇ ਲੋਕ ਵੀ ਆਪਣੀ ਸਮਰੱਥਾ ਮੁਤਾਬਕ ਮਦਦ ਭੇਜ ਰਹੇ ਹਨ। ਭਾਰਤ ਵਿਚ ਕੋਰੋਨਾ ਵਾਇਰਸ ਦੇ ਕਹਿਰ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਦੇ ਰਹਿਣ ਵਾਲੇ 6 ਸਾਲਾ ਰੇਯਾਨ ਸਿੰਘ ਨੇ 20867 ਪੌਂਡ ਦੀ ਰਾਸ਼ੀ ਇਕੱਠੀ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ਤੋਂ ਸੈਨਿਕਾਂ ਦੀ ਵਾਪਸੀ ਤੋਂ ਪਹਿਲਾਂ ਆਸਟ੍ਰੇਲੀਆ ਕਾਬੁਲ ਦੂਤਘਰ ਕਰੇਗਾ ਬੰਦ
ਇਸ ਰਾਸ਼ੀ ਨੂੰ ਰੇਯਾਨ ਸਿੰਘ ਨੇ ਯੂਨਾਈਟਿਡ ਸਿੱਖਸ ਸਮਾਜ ਸੇਵੀ ਸੰਸਥਾ ਨੂੰ ਭਾਰਤ ਵਿਚ ਆਕਸਜੀਨ ਭੇਜਣ ਲਈ ਭੇਂਟ ਕੀਤਾ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨਾਈਟਿਡ ਸਿੱਖ ਦੀ ਕਾਰਕੁੰਨ ਨਰਪਿੰਦਰਜੀਤ ਕੌਰ ਮਾਨਬੀ ਈ.ਐੱਮ. ਨੇ ਕਿਹਾ ਕਿ ਉਕਤ ਰਾਸ਼ੀ ਦੀ ਵਰਤੋਂ ਕਰਦਿਆਂ ਯੂਨਾਈਟਿਡ ਸਿੱਖਸ ਨੇ 37 ਆਕਸੀਜਨ ਕੰਸਨਟ੍ਰੇਟਰ ਭਾਰਤ ਨੂੰ ਭੇਜੇ ਹਨ, ਜਿਸ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ। ਜ਼ਿਕਰਯੋਗ ਹੈ ਕਿ ਰੇਯਾਨ ਸਿੰਘ ਯੂਕੇ ਵਿਚ 'ਲਿੱਲ ਰੇਅ' ਦੇ ਨਾਮ ਨਾਲ ਜਾਣਿਆ ਜਾਂਦਾ ਸੋਸ਼ਲ ਮੀਡੀਆ ਸਟਾਰ ਹੈ। ਇਸ ਛੋਟਾ ਜਿਹਾ ਮਾਸੂਮ ਆਪਣੇ ਵੱਡੇ ਯੋਗਦਾਨ ਕਾਰਨ ਯੂਕੇ ਭਰ ਵਿਚ ਸੁਰਖੀਆਂ ਵਿਚ ਹੈ।