ਰਵਾਂਡਾ ਸਮਰਥਿਤ ਬਾਗੀਆਂ ਨੇ ਪੂਰਬੀ ਕਾਂਗੋ ’ਚ 140 ਤੋਂ ਵੱਧ ਨਾਗਰਿਕਾਂ ਦੀ ਕੀਤੀ ਹੱਤਿਆ

Thursday, Aug 21, 2025 - 03:23 AM (IST)

ਰਵਾਂਡਾ ਸਮਰਥਿਤ ਬਾਗੀਆਂ ਨੇ ਪੂਰਬੀ ਕਾਂਗੋ ’ਚ 140 ਤੋਂ ਵੱਧ ਨਾਗਰਿਕਾਂ ਦੀ ਕੀਤੀ ਹੱਤਿਆ

ਡਕਾਰ (ਸੇਨੇਗਲ) - ਰਵਾਂਡਾ ਸਰਕਾਰ ਸਮਰਥਿਤ ਬਾਗ਼ੀਆਂ ਨੇ  ਪੂਰਬੀ ਕਾਂਗੋ ਦੀ ਇਕ ਬਸਤੀ ਵਿਚ ਜੁਲਾਈ ਮਹੀਨੇ ਵਿਚ ਘੱਟੋ-ਘੱਟ 140 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਮਨੁੱਖੀ ਅਧਿਕਾਰ ਨਿਗਰਾਨ ਨੇ ਸਥਾਨਕ ਮਾਹਰਾਂ ਅਤੇ ਗਵਾਹਾਂ ਦੇ ਹਵਾਲੇ ਨਾਲ ਕਿਹਾ ਕਿ ਉੱਤਰੀ ਕਿਵੂ ਸੂਬੇ ਦੇ ਵਿਰੁੰਗਾ ਨੈਸ਼ਨਲ ਪਾਰਕ ਨੇੜੇ ਹੋਏ ਹਮਲਿਆਂ ਤੋਂ ਬਾਅਦ 141 ਲੋਕਾਂ ਦੇ ਮਾਰੇ ਜਾਣ ਜਾਂ ਲਾਪਤਾ ਹੋਣ ਦਾ ਖਦਸ਼ਾ ਹੈ।

ਇਨ੍ਹਾਂ ਵਿਚ ਜ਼ਿਆਦਾਤਰ ਹੁਟੂ ਭਾਈਚਾਰੇ ਦੇ ਲੋਕ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ  ਐੱਮ23 ਸਮੂਹ ਵੱਲੋਂ  ਚਲਾਈ ਗਈ ਇਕ ਫੌਜੀ ਮੁਹਿੰਮ ਦੇ ਹਿੱਸੇ ਦੇ ਤਹਿਤ ਇਹ ਹੱਤਿਆਵਾਂ ਕੀਤੀਆਂ ਗਈਆਂ ਹਨ ਜੋ  ਕਿ ਪੂਰਬੀ ਕਾਂਗੋ ਦੇ ਨਿਯੰਤਰਣ ਲਈ ਲੜ ਰਹੇ 100 ਤੋਂ ਵੱਧ ਹਥਿਆਰਬੰਦ ਸਮੂਹਾਂ ਵਿਚੋਂ ਸਭ ਤੋਂ ਪ੍ਰਮੁੱਖ ਹੈ ਅਤੇ ਇਹ ਸਮੂਹ ‘ਡੈਮੋਕ੍ਰੇਟਿਕ ਫੋਰਸਿਜ਼ ਫਾਰ ਦਿ ਲਿਬਰੇਸ਼ਨ ਆਫ ਰਵਾਂਡਾ’ (ਐੱਫ. ਡੀ. ਐੱਲ. ਆਰ.) ਦੇ ਵਿਰੁੱਧ ਹੈ, ਜੋ ਕਿ ਮੁੱਖ ਤੌਰ ’ਤੇ ਹੁਟੂ ਹਥਿਆਰਬੰਦ ਸਮੂਹ ਹੈ। ਸਾਲ 1994 ਦੇ ਰਵਾਂਡਾ ਕਤਲੇਆਮ ਤੋਂ ਬਾਅਦ ਰਵਾਂਡਾ ਤੋਂ ਹੁਟੂ ਭਾਈਚਾਰੇ ਦੇ ਲੱਗਭਗ 20 ਲੱਖ ਲੋਕ ਕਾਂਗੋ ਭੱਜ ਗਏ ਸਨ। ਇਸ ਕਤਲੇਆਮ ਵਿਚ 8 ਲੱਖ ਟੂਟਸੀ, ਉਦਾਰਵਾਦੀ ਹੁਟੂ ਅਤੇ ਹੋਰ ਲੋਕ ਮਾਰੇ ਗਏ ਸਨ।


author

Inder Prajapati

Content Editor

Related News