ਯੂਕ੍ਰੇਨ 'ਤੇ ਰੂਸ ਦੇ ਹਮਲੇ ਨਾਲ ਯੂਰਪ ਦੀ ਸ਼ਾਂਤੀ ਹੋਈ ਭੰਗ : ਨਾਟੋ ਮੁਖੀ

Thursday, Feb 24, 2022 - 07:27 PM (IST)

ਯੂਕ੍ਰੇਨ 'ਤੇ ਰੂਸ ਦੇ ਹਮਲੇ ਨਾਲ ਯੂਰਪ ਦੀ ਸ਼ਾਂਤੀ ਹੋਈ ਭੰਗ : ਨਾਟੋ ਮੁਖੀ

ਕੀਵ-ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਕੱਤਰ-ਜਨਰਲ ਜੈਨਸ ਸਟਾਲਟੇਨਬਰਗ ਨੇ ਕਿਹਾ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਨਾਲ ਯੂਰਪੀਨ ਮਹਾਦੀਪ ਦੀ ਸ਼ਾਂਤੀ ਭੰਗ ਹੋ ਗਈ ਹੈ। ਸਟਾਲਟੇਨਬਰਗ ਨੇ ਸ਼ੁੱਕਰਵਾਰ ਨੂੰ ਨਾਟੋ ਗਠਜੋੜ ਦੇ ਨੇਤਾਵਾਂ ਦਾ ਸ਼ਿਖਰ ਸੰਮੇਲਨ ਬੁਲਾਉਣ ਦੀ ਮੰਗ ਕੀਤੀ ਹੈ। ਸਟਾਲਟੇਨਬਰਗ ਨੇ ਇਹ ਗੱਲ ਨਾਟੋ ਦੀ ਇਕ ਐਮਰਜੈਂਸੀ ਬੈਠਕ ਤੋਂ ਬਾਅਦ ਕਹੀ ਜਿਸ 'ਚ ਯੂਕ੍ਰੇਨ ਅਤੇ ਰੂਸ ਦੇ ਨੇੜੇ ਨਾਟੋ ਫੌਜੀਆਂ ਦੀ ਤਾਇਨਾਤੀ ਵਧਾਉਣ 'ਤੇ ਸਹਿਮਤੀ ਜ਼ਾਹਰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜ ਸਾਲ ਸੱਤਾ 'ਚ ਰਹੀ ਕਾਂਗਰਸ ਦੇ ਆਗੂਆਂ ਨੂੰ ਹੁਣ ਨਸ਼ਾ ਮਾਫੀਆ ਦੀ ਸਤਾਉਣ ਲੱਗੀ ਚਿੰਤਾ: ਭਗਵੰਤ ਮਾਨ

ਨਾਟੋ ਸਕੱਤਰ-ਜਨਰਲ ਨੇ ਕਿਹਾ ਕਿ ਰੂਸ ਨੇ ਯੂਕ੍ਰੇਨ 'ਤੇ ਹਮਲੇ ਕੀਤਾ ਹੈ। ਇਹ ਜੰਗ ਦਾ ਵਹਿਸ਼ੀ ਕਾਰਾ ਹੈ। ਸਾਡੀ ਸੰਵੇਦਨਾ ਯੂਕ੍ਰੇਨ ਦੇ ਬਹਾਦਰ ਲੋਕਾਂ ਦੇ ਨਾਲ ਹੈ। ਸਾਡੇ ਮਹਾਦੀਪ ਦੀ ਸ਼ਾਂਤੀ ਭੰਗ ਹੋ ਗਈ ਹੈ। ਰੂਸ ਨੇ ਵੀਰਵਾਰ ਨੂੰ ਯੂਕ੍ਰੇਨ 'ਤੇ ਹਮਲਾ ਕਰ ਉਸ ਦੇ ਸ਼ਹਿਰਾਂ ਅਤੇ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ ਜਾਂ ਗੋਲੀਬਾਰੀ ਕੀਤੀ। ਯੂਕ੍ਰੇਨ ਸਰਕਾਰ ਨੇ ਕਿਹਾ ਕਿ ਰੂਸੀ ਟੈਂਕ ਅਤੇ ਫੌਜੀ ਸਰਹੱਦ 'ਤੇ ਘੁੰਮ ਰਹੇ ਹਨ। ਨਾਲ ਹੀ ਉਸ ਨੇ ਰੂਸ 'ਤੇ ਪੂਰੀ ਜੰਗ ਛੇੜਨ ਦਾ ਵੀ ਦੋਸ਼ ਲਾਇਆ।

ਇਹ ਵੀ ਪੜ੍ਹੋ : ਸੰਕਟ ਦੇ ਡੂੰਘਾ ਹੋਣ ਕਾਰਨ ਰੂਸ ਨੇ ਯੂਕ੍ਰੇਨ 'ਚ ਆਪਣਾ ਦੂਤਘਰ ਕੀਤਾ ਖਾਲ੍ਹੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News