ਫਰਸ਼ ਤੋਂ ਅਰਸ਼ ਤਕ ਇੰਝ ਪੁੱਜੇ ਰਾਸ਼ਟਰਪਤੀ ਪੁਤਿਨ, ਹੁਣ ਬਦਲਣਗੇ ਰੂਸ ਦਾ ਸੰਵਿਧਾਨ

01/16/2020 10:33:09 AM

ਮਾਸਕੋ— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੰਵਿਧਾਨ ਦੇ ਵੱਡੇ ਸੁਧਾਰਾਂ ਦਾ ਪ੍ਰਸਤਾਵ ਰੱਖਿਆ ਹੈ, ਉਨ੍ਹਾਂ ਦੇ ਇਸ ਪ੍ਰਸਤਾਵ ਦੇ ਬਾਅਦ ਰੂਸ ਦੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਅਤੇ ਉਨ੍ਹਾਂ ਦੀ ਪੂਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਪ੍ਰਸਤਾਵ ਨਾਲ ਸੱਤਾ ਸੰਤੁਲਨ 'ਚ ਅਹਿਮ ਬਦਲਾਅ ਆਉਣਗੇ। ਇਸ ਨਾਲ ਸਿਰਫ ਸੰਵਿਧਾਨ ਦੀ ਧਾਰਾ ਹੀ ਨਹੀਂ ਬਦਲੇਗੀ ਸਗੋਂ ਪੂਰਾ ਸੰਵਿਧਾਨ ਬਦਲ ਜਾਵੇਗਾ, ਇਸ ਨਾਲ ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਵਿਧਾਨਪਾਲਿਕਾ ਸਾਰੀਆਂ ਹੀ ਸ਼ਕਤੀਆਂ 'ਚ ਬਦਲਾਅ ਆਵੇਗਾ।

ਪੁਤਿਨ ਲੰਬੇ ਸਮੇਂ ਤੋਂ ਰੂਸ ਦੀ ਸੱਤਾ 'ਤੇ ਕਾਬਜ ਹਨ। ਉਹ ਪ੍ਰਧਾਨ ਮੰਤਰੀ ਵੀ ਰਹੇ ਹਨ। ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੈ। ਉਨ੍ਹਾਂ ਨੇ ਮਾਰਚ 2018 ਦੀਆਂ ਚੋਣਾਂ 'ਚ ਚੌਥੀ ਵਾਰ ਜਿੱਤ ਦਰਜ ਕਤੀ ਸੀ ਤੇ ਹੁਣ ਉਹ ਸਾਲ 2024 ਤਕ ਰੂਸ ਦੇ ਰਾਸ਼ਟਰਪਤੀ ਅਹੁਦੇ 'ਤੇ ਬਣੇ ਰਹਿਣਗੇ।
ਰੂਸ ਦੇ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਪੁਤਿਨ ਚੌਥਾ ਕਾਰਜਕਾਲ ਖਤਮ ਕਰਨ ਦੇ ਬਾਅਦ ਰਾਸ਼ਟਰਪਤੀ ਨਹੀਂ ਬਣ ਸਕਦੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਦੇ ਸੰਵਿਧਾਨ 'ਚ ਬਦਲਾਅ ਹੋਣ ਨਾਲ ਪੁਤਿਨ ਦੇ ਸੱਤਾ 'ਚ ਲੰਬੇ ਸਮੇਂ ਤਕ ਬਣੇ ਰਹਿਣ ਦੇ ਰਾਹ ਖੁੱਲ੍ਹ ਜਾਵੇਗਾ। ਹੁਣ ਅਸੀਂ ਤੁਹਾਨੂੰ ਦੱਸਾਂਗਾ ਕਿ ਆਖਿਰ ਪੁਤਿਨ ਕੌਣ ਹਨ, ਜਿਨ੍ਹਾਂ ਲਈ ਰੂਸ ਦੇ ਸੰਵਿਧਾਨ ਨੂੰ ਬਦਲਿਆ ਜਾ ਰਿਹਾ ਹੈ।

PunjabKesari

ਪੁਤਿਨ ਦੇ ਜਾਸੂਸ ਤੋਂ ਰੂਸ ਦੇ ਰਾਸ਼ਟਰਪਤੀ ਬਣਨ ਦਾ ਸਫਰ—
ਪੁਤਿਨ ਦਾ ਜਨਮ 7 ਅਕਤੂਬਰ, 1952 ਨੂੰ ਰੂਸ ਦੇ ਸੈਂਟ ਪੀਟਰਸਬਰਗ ਦੇ ਸੋਵੀਅਤ ਪਰਿਵਾਰ 'ਚ ਹੋਇਆ। ਉਨ੍ਹਾਂ ਦੇ ਪਿਤਾ ਨੇਵੀ ਦਾ ਹਿੱਸਾ ਸਨ ਤੇ ਮਾਂ ਫੈਕਟਰੀ 'ਚ ਕੰਮ ਕਰਦੀ ਸੀ। ਬਹੁਤ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ ਤੇ ਪੁਤਿਨ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਜਾਸੂਸ ਸਨ। ਉਨ੍ਹਾਂ ਵਿਦੇਸ਼ 'ਚ ਜਾਸੂਸ ਦੇ ਰੂਪ 'ਚ 15 ਸਾਲ ਤਕ ਕੰਮ ਕੀਤਾ। ਇਸ ਦੌਰਾਨ ਉਨ੍ਹਾਂ 6 ਸਾਲ ਜਰਮਨੀ ਦੇ ਖੁਫੀਆ ਅਧਿਕਾਰੀ ਦੇ ਰੂਪ 'ਚ ਕੰਮ ਕੀਤਾ। ਸਾਲ 1990 'ਚ ਉਹ ਕੇਜੀਬੀ ਤੋਂ ਲੈਫਟੀਨੈੱਟ ਕਰਨਲ ਰੈਂਕ ਤੋਂ ਰਿਟਾਇਰ ਹੋ ਗਏ ਅਤੇ ਰੂਸ ਵਾਪਸ ਆ ਗਏ। ਇਸ ਦੇ ਬਾਅਦ ਉਹ ਲੈਨੀਨਗਾਰਡ ਸਟੇਟ ਯੂਨੀਵਰਸਿਟੀ ਦੇ ਪ੍ਰਾਕਟਰ ਬਣ ਗਏ।
ਇਸ ਮਗਰੋਂ ਉਹ ਐਂਤੋਲੀ ਸੋਬਚਾਕ ਦੇ ਸਲਾਹਕਾਰ ਬਣੇ ਤੇ ਪੁਤਿਨ ਨੇ ਆਪਣੀ ਕਾਬਲੀਅਤ ਦੇ ਦਮ 'ਤੇ ਐਂਤੋਲੀ ਸੋਬਚਾਕ ਦਾ ਵਿਸ਼ਵਾਸ ਜਿੱਤ ਲਿਆ ਅਤੇ ਸਾਲ 1994 'ਚ ਉਹ ਸੈਂਟ ਪੀਟਰਬਰਗ ਦੇ ਪਹਿਲੇ ਮੇਅਰ ਬਣੇ।

ਸਾਲ 1996 'ਚ ਪੁਤਿਨ ਮਾਸਕੋ ਆ ਗਏ ਤੇ ਉਨ੍ਹਾਂ ਰਾਸ਼ਟਪਤੀ ਬੋਰਿਸ ਯੇਲਤਸਿਨ ਦੇ ਪ੍ਰਸ਼ਾਸਨ ਸਟਾਫ ਨੂੰ ਜੁਆਇਨ ਕਰ ਲਿਆ। ਜੁਲਾਈ 1998 'ਚ ਬੋਰਿਸ ਯੇਲਤਸਿਨ ਨੇ ਪੁਤਿਨ ਨੂੰ ਫੈਡਰਲ ਸਕਿਓਰਿਟੀ ਸਰਵਿਸ ਦਾ ਡਾਇਰੈਕਟਰ ਬਣਾ ਦਿੱਤਾ। ਪੁਤਿਨ ਜਲਦੀ ਹੀ ਆਪਣਾ ਪ੍ਰਭਾਵ ਛੱਡਣ 'ਚ ਕਾਮਯਾਬ ਰਹੇ। ਇਸ ਮਗਰੋਂ ਸਾਲ 1999 'ਚ ਪੁਤਿਨ ਰੂਸ ਦੇ ਪ੍ਰਧਾਨਮੰਤਰੀ ਬਣੇ। ਇਸ ਮਗਰੋਂ ਉਨ੍ਹਾਂ ਨੇ ਲਗਾਤਾਰ ਚੋਣਾਂ ਜਿੱਤੀਆਂ ਤੇ ਸੱਤਾ 'ਤੇ ਕਾਬਜ ਰਹੇ।


Related News