ਰੂਸੀ ਕਵੀ ਨੂੰ ਯੂਕਰੇਨ ਵਿਰੁੱਧ ਜੰਗ ’ਤੇ ਕਵਿਤਾ ਸੁਣਾਉਣ ਦੇ ਦੋਸ਼ ’ਚ 7 ਸਾਲ ਦੀ ਸਜ਼ਾ

Saturday, Dec 30, 2023 - 10:52 AM (IST)

ਰੂਸੀ ਕਵੀ ਨੂੰ ਯੂਕਰੇਨ ਵਿਰੁੱਧ ਜੰਗ ’ਤੇ ਕਵਿਤਾ ਸੁਣਾਉਣ ਦੇ ਦੋਸ਼ ’ਚ 7 ਸਾਲ ਦੀ ਸਜ਼ਾ

ਮਾਸਕੋ  : ਰੂਸ-ਯੂਕਰੇਨ ਜੰਗ ਵਿਰੁੱਧ ਕਵਿਤਾ ਸੁਣਾਉਣ ਦੇ ਦੋਸ਼ ਵਿਚ ਰੂਸ ਦੇ ਇਕ ਕਵੀ ਨੂੰ ਵੀਰਵਾਰ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਮਾਸਕੋ ਦੀ ਟਵਰਸਕੋਯ ਜ਼ਿਲਾ ਅਦਾਲਤ ਨੇ ਆਰਟਿਓਮ ਕਰਮਾਦੀਨ ਨੂੰ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਅਤੇ ਨਫ਼ਰਤ ਨੂੰ ਭੜਕਾਉਣ ਦੇ ਦੋਸ਼ਾਂ ’ਚ ਦੋਸ਼ੀ ਠਹਿਰਾਇਆ। ਉਸ ਨੇ ਸਤੰਬਰ 2022 ’ਚ ਮਾਸਕੋ ’ਚ ਇਕ ਪੇਸ਼ਕਾਰੀ ਦੌਰਾਨ ਜੰਗ ਦੇ ਵਿਰੋਧ ’ਚ ਇਕ ਕਵਿਤਾ ਸੁਣਾਈ।

ਇਹ ਵੀ ਪੜ੍ਹੋ - Year Ender 2023: ਇਸ ਸਾਲ ਲੋਕਾਂ ਨੂੰ ਜਾਣੋ ਕਿਹੜੀਆਂ ਬੀਮਾਰੀਆਂ ਦਾ ਸਭ ਤੋਂ ਵੱਧ ਰਿਹਾ 'ਖ਼ਤਰਾ'

ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਅਤੇ ਕਮਰਦੀਨ ਦੀ ਕਵਿਤਾ ਸੁਣਾਉਣ ਵਾਲੇ ਯੇਗੋ ਸ਼ਤੋਵਬਾ ਨੂੰ ਵੀ ਇਸੇ ਦੋਸ਼ ’ਚ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਲੇਖਕ ਵਲਾਦੀਮੀਰ ਮਯਾਕੋਵਸਕੀ ਦੇ ਇਕ ਸਮਾਰਕ ਦੇ ਨੇੜੇ ਇਹ ਘਟਨਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਯੂਕਰੇਨ ’ਚ ਰੂਸੀ ਫੌਜ ਲਈ ਝਟਕਿਆਂ ਦੇ ਵਿਚਕਾਰ 300,000 ਰਿਜ਼ਰਵ ਫੌਜੀਆਂ ਦੀ ਲਾਮਬੰਦੀ ਦੇ ਹੁਕਮ ਦੇ ਕੁਝ ਦਿਨ ਬਾਅਦ ਆਈ ਹੈ। 

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ

ਪੁਲਸ ਨੇ ਪ੍ਰੋਗਰਾਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਅਤੇ ਕਮਰਦੀਨ ਅਤੇ ਕਈ ਹੋਰ ਹਿੱਸਾ ਲੈਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਫਰਵਰੀ 2022 ਦੇ ਅੰਤ ਤੋਂ ਇਸ ਮਹੀਨੇ ਦੀ ਸ਼ੁਰੂਆਤ ਤੱਕ ਲੜਾਈ ਦੇ ਵਿਰੋਧ ’ਚ ਰੂਸ ਵਿਚ 19,847 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

sunita

Content Editor

Related News