ਰੂਸੀ ਫੌਜ ਨੇ ਯੂਕ੍ਰੇਨ ਦੇ 50 ਡਰੋਨ ਕੀਤੇ ਨਸ਼ਟ

Saturday, Nov 09, 2024 - 04:00 PM (IST)

ਰੂਸੀ ਫੌਜ ਨੇ ਯੂਕ੍ਰੇਨ ਦੇ 50 ਡਰੋਨ ਕੀਤੇ ਨਸ਼ਟ

ਮਾਸਕੋ (ਏਜੰਸੀ)- ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਸ਼ੁੱਕਰਵਾਰ ਰਾਤ ਨੂੰ 50 ਯੂਕ੍ਰੇਨੀ ਡਰੋਨਾਂ ਨੂੰ ਡੇਗ ਦਿੱਤਾ। ਰੂਸੀ ਰੱਖਿਆ ਮੰਤਰਾਲਾ ਅੱਜ ਇਕ ਬਿਆਨ ਵਿਚ ਕਿਹਾ, "ਬੀਤੀ ਰਾਤ ਯੂਕ੍ਰੇਨ ਦੇ ਸ਼ਹਿਰ ਕੀਵ ਦੇ ਨੇੜੇ ਰੂਸੀ ਸੰਘ ਦੇ ਖੇਤਰ ਵਿੱਚ ਟੀਚਿਆਂ ਦੇ ਵਿਰੁੱਧ ਇੱਕ ਏਅਰਕ੍ਰਾਫਟ ਕਿਸਮ ਦੇ ਮਨੁੱਖ ਰਹਿਤ ਹਵਾਈ ਵਾਹਨ ਦੀ ਵਰਤੋਂ ਕੀਤੀ ਗਈ, ਜਿਸ ਨੂੰ ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਇੱਕ ਅੱਤਵਾਦੀ ਹਮਲੇ ਦੀ ਕੋਸ਼ਿਸ਼ ਦੇ ਜਵਾਬ ਵਿੱਚ ਅਸਫ਼ਲ ਕਰ ਦਿੱਤਾ। ਡਿਊਟੀ 'ਤੇ ਮੌਜੂਦ ਹਵਾਈ ਰੱਖਿਆ ਪ੍ਰਣਾਲੀਆਂ ਨੇ 50 ਯੂਕ੍ਰੇਨੀ ਡਰੋਨਾਂ ਨੂੰ ਨਸ਼ਟ ਕਰ ਦਿੱਤਾ।' 

ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਨੇਵਾਡਾ ਰਾਜ 'ਚ ਵੀ ਜਿੱਤ ਕੀਤੀ ਦਰਜ

ਮੰਤਰਾਲਾ ਅਨੁਸਾਰ, ਕੁੱਲ ਮਿਲਾ ਕੇ ਬ੍ਰਾਇੰਸਕ ਖੇਤਰ ਵਿੱਚ 28 ਡਰੋਨ, ਕੁਸਕਰ ਖੇਤਰ ਵਿੱਚ 12 ਅਤੇ ਨੋਵਗੋਰੋਡ ਖੇਤਰ ਵਿੱਚ 4 ਡਰੋਨਾਂ ਨੂੰ ਡੇਗਿਆ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਸਮੋਲੇਨਸਕ ਅਤੇ ਤੁਲਾ ਖੇਤਰਾਂ ਵਿਚ 2-2 ਡਰੋਨ ਨਸ਼ਟ ਕੀਤੇ ਗਏ, ਜਦੋਂਕਿ ਓਰੀਓਲ ਅਤੇ ਤੇਵਰ ਖੇਤਰਾਂ ਵਿਚ 1-1 ਡਰੋਨ ਨੂੰ ਨਸ਼ਟ ਕੀਤਾ ਗਿਆ।

ਇਹ ਵੀ ਪੜ੍ਹੋ: ਆਸਟ੍ਰੇਲੀਆ: ਮਾਲਵਾਹਕ ਜਹਾਜ਼ ਤੋਂ ਸਮੁੰਦਰ 'ਚ ਡਿੱਗਿਆ ਮਲਾਹ, 24 ਘੰਟਿਆਂ ਬਾਅਦ ਕੱਢਿਆ ਸੁਰੱਖਿਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News