ਰੂਸੀ ਸੰਸਦ ਮੈਂਬਰਾਂ ਨੇ ਉੱਤਰੀ ਕੋਰੀਆ ਨਾਲ ਮਿਲਟਰੀ ਸਹਾਇਤਾ ਸਮਝੌਤੇ ਦੀ ਕੀਤੀ ਪੁਸ਼ਟੀ
Thursday, Oct 24, 2024 - 06:58 PM (IST)
ਮਾਸਕੋ (ਏਜੰਸੀ)- ਰੂਸ ਦੇ ਸੰਸਦ ਮੈਂਬਰਾਂ ਨੇ ਉੱਤਰੀ ਕੋਰੀਆ ਨਾਲ ਆਪਸੀ ਫੌਜੀ ਸਹਾਇਤਾ ਦੇ ਸਮਝੌਤੇ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਸਮਝੌਤਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਅਮਰੀਕਾ ਨੇ ਰੂਸ ਵਿੱਚ ਉੱਤਰੀ ਕੋਰੀਆ ਦੇ 3 ਹਜ਼ਾਰ ਸੈਨਿਕਾਂ ਦੀ ਤਾਇਨਾਤੀ ਦੀ ਪੁਸ਼ਟੀ ਕੀਤੀ ਹੈ। ਰੂਸੀ ਸੰਸਦ ਦੇ ਹੇਠਲੇ ਸਦਨ, 'ਸਟੇਟ ਡਿਊਮਾ' ਨੇ ਵੀਰਵਾਰ ਨੂੰ ਉੱਤਰੀ ਕੋਰੀਆ ਨਾਲ ਇਸ "ਵਿਆਪਕ ਰਣਨੀਤਕ ਭਾਈਵਾਲੀ" ਸਮਝੌਤੇ ਦਾ ਸਮਰਥਨ ਕਰਨ ਲਈ ਵੋਟਿੰਗ ਕੀਤੀ।
ਇਹ ਵੀ ਪੜ੍ਹੋ: ਯੂਰਪੀਅਨ ਯੂਨੀਅਨ ਨੇ ਲਿੰਕਡਇਨ ਨੂੰ ਲਗਾਇਆ 31 ਕਰੋੜ ਯੂਰੋ ਦਾ ਜੁਰਮਾਨਾ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜੂਨ 'ਚ ਪਿਓਂਗਯਾਂਗ ਦੀ ਆਪਣੀ ਯਾਤਰਾ ਦੌਰਾਨ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਇਸ ਸਮਝੌਤੇ 'ਤੇ ਦਸਤਖਤ ਕੀਤੇ ਸਨ। ਰੂਸੀ ਸੰਸਦ ਦੇ ਉਪਰਲੇ ਸਦਨ ਵੱਲੋਂ ਛੇਤੀ ਹੀ ਇਸ ਸਮਝੌਤੇ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਸਮਝੌਤੇ ਦੇ ਤਹਿਤ, ਰੂਸ ਅਤੇ ਉੱਤਰੀ ਕੋਰੀਆ ਦੋਵਾਂ ਵਿੱਚੋਂ ਕਿਸੇ ਇਕ 'ਤੇ ਹਮਲਾ ਹੁੰਦਾ ਹੈ ਤਾਂ ਉਹ "ਸਾਰੇ ਸਾਧਨਾਂ" ਦੀ ਵਰਤੋਂ ਕਰਦੇ ਹੋਏ ਇੱਕ ਦੂਜੇ ਨੂੰ ਤੁਰੰਤ ਫੌਜੀ ਸਹਾਇਤਾ ਪ੍ਰਦਾਨ ਕਰਨਗੇ।
ਇਹ ਵੀ ਪੜ੍ਹੋ: ਬਰਗਰ ਖਾਣ ਨਾਲ Infection ਫੈਲਣ ਦੇ ਦੋਸ਼ ਮਗਰੋਂ McDonald's ਦਾ ਪਹਿਲਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8