ਰੂਸੀ ਪੱਤਰਕਾਰ ਵੱਲੋਂ ਯੂਕ੍ਰੇਨੀ ਬੱਚਿਆਂ ਲਈ ਨਿਲਾਮ ਕੀਤਾ ਨੋਬਲ ਪੁਰਸਕਾਰ 10 ਕਰੋੜ ਡਾਲਰ 'ਚ ਵਿਕਿਆ

06/22/2022 3:09:14 PM

ਨਿਊਯਾਰਕ/ਅਮਰੀਕਾ (ਏਜੰਸੀ)- ਰੂਸੀ ਪੱਤਰਕਾਰ ਦਮਿਤਰੀ ਮੁਰਾਤੋਵ ਨੇ ਯੂਕ੍ਰੇਨ ਵਿੱਚ ਬੱਚਿਆਂ ਦੀ ਮਦਦ ਲਈ ਪੈਸੇ ਇਕੱਠੇ ਕਰਨ ਲਈ ਆਪਣੇ ਨੋਬਲ ਸ਼ਾਂਤੀ ਪੁਰਸਕਾਰ ਦੀ ਨਿਲਾਮੀ ਕੀਤੀ ਹੈ। ਇਹ ਪੁਰਸਕਾਰ ਸੋਮਵਾਰ ਰਾਤ ਨੂੰ 10.35 ਕਰੋੜ ਡਾਲਰ ਵਿੱਚ ਵਿਕਿਆ। ਨਿਲਾਮੀ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਯੂਕ੍ਰੇਨ ਵਿੱਚ ਜੰਗ ਕਾਰਨ ਬੇਘਰ ਹੋਏ ਬੱਚਿਆਂ ਦੀ ਭਲਾਈ ਲਈ ਕੀਤੀ ਜਾਵੇਗੀ। ਨਿਲਾਮੀ ਦਾ ਆਯੋਜਨ ਕਰਨ ਵਾਲੇ ਹੈਰੀਟੇਜ ਆਕਸ਼ਨ ਦੇ ਬੁਲਾਰੇ ਨੇ ਹਾਲਾਂਕਿ, ਇਹ ਖ਼ੁਲਾਸਾ ਨਹੀਂ ਕੀਤਾ ਕਿ ਇਸ ਪੁਰਸਕਾਰ ਨੂੰ ਕਿਸ ਨੇ ਖ਼ਰੀਦਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸੇ ਹੋਰ ਦੇਸ਼ ਦੇ ਵਿਅਕਤੀ ਨੇ ਇਸ ਨੂੰ ਖ਼ਰੀਦਿਆ ਹੈ। ਕਰੀਬ ਤਿੰਨ ਹਫ਼ਤਿਆਂ ਤੱਕ ਚੱਲੀ ਇਹ ਨਿਲਾਮੀ ਪ੍ਰਕਿਰਿਆ 'ਵਿਸ਼ਵ ਸ਼ਰਨਾਰਥੀ ਦਿਵਸ' ਵਾਲੇ ਦਿਨ ਸਮਾਪਤ ਹੋਈ।

ਇਹ ਵੀ ਪੜ੍ਹੋ: 6 ਬੱਚਿਆਂ ਦੀ ਮਾਂ ਦੀ ਕੁੱਖ 'ਚ ਪਲ ਰਹੇ ਹੋਰ 13 ਬੱਚੇ, 19 ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਸੋਚ ਕੇ ਪਿਤਾ ਪਰੇਸ਼ਾਨ

PunjabKesari

ਮੁਰਾਤੋਵ ਨੇ ਇਕ ਇੰਟਰਵਿਊ 'ਚ ਕਿਹਾ, ''ਮੈਨੂੰ ਉਮੀਦ ਸੀ ਕਿ ਇਸ ਨੂੰ ਕਾਫੀ ਸਮਰਥਨ ਮਿਲੇਗਾ ਪਰ ਮੈਨੂੰ ਇੰਨੀ ਵੱਡੀ ਰਕਮ ਮਿਲਣ ਦੀ ਉਮੀਦ ਨਹੀਂ ਸੀ।'' ਇਸ ਤੋਂ ਪਹਿਲਾਂ 2014 'ਚ ਜੇਮਸ ਵਾਟਸਨ ਦਾ ਨੋਬਲ ਪੁਰਸਕਾਰ 47.60 ਲੱਖ ਡਾਲਰ 'ਚ ਵਿਕਿਆ ਸੀ। ਉਨ੍ਹਾਂ ਨੂੰ ਡੀ.ਐੱਨ.ਏ. ਦੀ ਬਣਤਰ ਦੀ ਸਹਿ-ਖੋਜ ਲਈ ਇਹ ਪੁਰਸਕਾਰ ਦਿੱਤਾ ਗਿਆ ਸੀ। ਅਕਤੂਬਰ 2021 ਵਿੱਚ ਸੋਨ ਤਮਗੇ ਨਾਲ ਸਨਮਾਨਿਤ ਮੁਰਾਤੋਵ ਨੇ ਸੁਤੰਤਰ ਰੂਸੀ ਅਖ਼ਬਾਰ ਨੋਵਾਯਾ ਗਜ਼ੇਟਾ ਦੀ ਸਥਾਪਨਾ ਕੀਤੀ ਸੀ ਅਤੇ ਉਹ ਮਾਰਚ ਵਿੱਚ ਅਖ਼ਬਾਰ ਬੰਦ ਹੋਣ ਦੇ ਸਮੇ ਇਸ ਦੇ ਮੁੱਖ ਸੰਪਾਦਕ ਸੀ। ਯੂਕ੍ਰੇਨ 'ਤੇ ਰੂਸ ਦੇ ਹਮਲੇ ਅਤੇ ਪੱਤਰਕਾਰਾਂ 'ਤੇ ਰੂਸੀ ਕਾਰਵਾਈ ਦੇ ਮੱਦੇਨਜ਼ਰ ਜਨਤਕ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਕਾਰਨ ਅਖ਼ਬਾਰ ਨੂੰ ਬੰਦ ਕਰ ਦਿੱਤਾ ਗਿਆ ਸੀ।ਲਮੁਰਾਤੋਵ ਨੇ ਪੁਰਸਕਾਰ ਦੀ ਨਿਲਾਮੀ ਤੋਂ ਮਿਲਣ ਵਾਲੀ 5,00,000 ਡਾਲਰ ਦੀ ਨਕਦ ਰਾਸ਼ੀ ਚੈਰਿਟੀ ਲਈ ਦਾਨ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਸਿੱਧੇ ਯੂਨੀਸੈਫ ਨੂੰ ਜਾਵੇਗੀ। ਨਿਲਾਮੀ ਖ਼ਤਮ ਹੋਣ ਤੋਂ ਤੁਰੰਤ ਬਾਅਦ, ਯੂਨੀਸੇਫ ਨੇ ਕਿਹਾ ਕਿ ਉਸ ਨੂੰ ਪੈਸੇ ਮਿਲ ਗਏ ਹਨ। ਆਨਲਾਈਨ ਨਿਲਾਮੀ ਪ੍ਰਕਿਰਿਆ 1 ਜੂਨ ਤੋਂ ਸ਼ੁਰੂ ਹੋਈ ਸੀ।

ਇਹ ਵੀ ਪੜ੍ਹੋ: ਮਿਆਮੀ ਏਅਰਪੋਰਟ 'ਤੇ ਧੜੰਮ ਕਰਕੇ ਡਿੱਗੇ ਜਹਾਜ਼ ਨੂੰ ਲੱਗੀ ਭਿਆਨਕ ਅੱਗ, 126 ਲੋਕ ਸਨ ਸਵਾਰ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News