ਰੂਸੀ ਵਿਦੇਸ਼ ਮੰਤਰੀ ਨੇ ਪੋਂਪੀਓ ਨਾਲ ਫੋਨ ''ਤੇ ਗੱਲਬਾਤ ਕਰ ਅਮਰੀਕੀ ਪਾਬੰਦੀਆਂ ਨੂੰ ਕੀਤਾ ਖਾਰਜ

Sunday, Aug 12, 2018 - 02:02 AM (IST)

ਮਾਸਕੋ — ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਆਖਿਆ ਹੈ ਕਿ ਸਕ੍ਰਿਪਲ ਮਾਮਲੇ 'ਚ ਰੂਸ ਦੀ ਭੂਮਿਕਾ ਨੂੰ ਲੈ ਕੇ ਉਸ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਸਪੱਸ਼ਟ ਰੂਪ ਤੋਂ ਖਾਰਿਜ ਕਰਦੇ ਹਨ। ਅਮਰੀਕੀ ਵਿਦੇਸ਼ ਮੰਤਰੀ ਨਾਲ ਫੋਨ 'ਤੇ ਹੋਈ ਗੱਲਬਾਤ 'ਚ ਲਾਵਰੋਵ ਨੇ ਰੂਸ ਦਾ ਪੱਖ ਸਪੱਸ਼ਟ ਕੀਤਾ। ਲਾਵਰੋਵ ਨੇ ਆਖਿਆ ਹੈ ਕਿ ਸਾਬਕਾ ਰੂਸੀ ਜਾਸੂਸ ਸਰਗੇਈ ਸਕ੍ਰਿਪਲ 'ਤੇ ਬਿਟ੍ਰਿਸ਼ ਸ਼ਹਿਰ ਸੈਲੀਸਬਰੀ 'ਚ ਸਖਤ ਰੂਪ ਤੋਂ ਘਾਤਕ ਨਰਵ ਏਜੰਟ ਨਾਲ ਹਮਲਾ ਕਰਨ ਦੇ ਪਿੱਛੇ ਰੂਸ ਦਾ ਕੋਈ ਹੱਥ ਨਹੀਂ ਹੈ।


ਲਾਵਰੋਵ ਨੇ ਜ਼ੋਰ ਦਿੰਦੇ ਹੋਏ ਆਖਿਆ ਕਿ ਅਮਰੀਕਾ, ਬ੍ਰਿਟੇਨ ਜਾਂ ਕਿਸੇ ਹੋਰ ਦੇਸ਼ ਨੇ ਆਪਣੇ ਦੋਸ਼ਾਂ ਦੇ ਸਮਰਥਨ 'ਚ ਇਕ ਵੀ ਸਬੂਤ ਨਹੀਂ ਦਿੱਤਾ ਹੈ। ਸਕ੍ਰਿਪਲ ਅਤੇ ਉਨ੍ਹਾਂ ਦੀ ਧੀ ਯੂਲੀਆ 'ਤੇ ਮਾਰਚ ਮਹੀਨੇ 'ਚ ਸੈਲੀਸਬਰੀ 'ਚ ਘਾਤਕ ਜ਼ਹਿਰੀਲੇ ਪਦਾਰਥ ਨਾਲ ਹਮਲਾ ਹੋਇਆ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਆਖਿਆ ਸੀ ਕਿ ਅਮਰੀਕਾ ਹਮਲੇ ਦੇ ਦੋਸ਼ 'ਚ ਰੂਸ 'ਤੇ ਨਵੀਆਂ ਪਾਬੰਦੀਆਂ ਲਾਵੇਗਾ। ਪੱਛਮੀ ਦੇਸ਼ਾਂ ਨੇ ਇਸ ਦੇ ਲਈ ਰੂਸ 'ਤੇ ਦੋਸ਼ ਲਾਇਆ ਪਰ ਰੂਸ ਲਗਾਤਾਰ ਦੋਸ਼ਾਂ ਦਾ ਖੰਡਨ ਕਰਦਾ ਆਇਆ ਹੈ।


ਰੂਸ ਦੇ ਬੁਲਾਰੇ ਦਿਮਤ੍ਰੀ ਪੇਸਕੋਵ ਨੇ ਅਮਰੀਕਾ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ, ਜਦਕਿ ਵਿਦੇਸ਼ ਮੰਤਰਾਲੇ ਦੀ ਬੁਲਾਰੀ ਮਾਰੀਆ ਜਾਖਰੋਵਾ ਨੇ ਆਖਿਆ ਹੈ ਕਿ ਮਾਸਕੋ ਪਾਬੰਦੀਆਂ ਦਾ ਜਵਾਬ ਦੇਣ 'ਤੇ ਵਿਚਾਰ ਕਰੇਗਾ। ਲਾਵਰੋਵ ਅਤੇ ਪੋਂਪੀਓ ਨੇ ਸੀਰੀਆ 'ਚ ਹਾਲਾਤ ਸਮੇਤ ਅੰਤਰਰਾਸ਼ਟਰੀ ਮੁੱਦਿਆਂ ਅਤੇ 16 ਜੁਲਾਈ ਨੂੰ ਹੇਲਸਿੰਕੀ 'ਚ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਮੁਲਾਕਾਤ ਦੌਰਾਨ ਹੋਰ ਵਿਸ਼ਿਆਂ 'ਤੇ ਵਿਚਾਰ ਕੀਤਾ ਗਿਆ ਸੀ, ਉਨ੍ਹਾਂ 'ਤੇ ਵੀ ਚਰਚਾ ਕੀਤੀ। ਬਿਆਨ 'ਚ ਆਖਿਆ ਗਿਆ ਕਿ ਦੋਹਾਂ ਉੱਚ ਨੇਤਾਵਾਂ ਵਿਚਾਲੇ ਆਪਸੀ ਹਿੱਤ ਦੇ ਸਾਰਿਆਂ ਮੁੱਦਿਆਂ 'ਤੇ ਸੰਪਰਕ ਬਣਾਏ ਰੱਖਣ 'ਤੇ ਸਹਿਮਤ ਹੋਏ ਹਨ ਅਤੇ ਕਿਹਾ ਗਿਆ ਹੈ ਕਿ ਫੋਨ 'ਤੇ ਗੱਲਬਾਤ ਦੀ ਪਹਿਲ ਅਮਰੀਕਾ ਵੱਲੋਂ ਕੀਤੀ ਗਈ ਸੀ।


Related News